Tuesday, March 19, 2024

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ `ਮਾਂ ਬੋਲੀ` ਹੋਇਆ ਰਿਲੀਜ਼

ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਸਤਿਕਾਰ ਨੂੰ ਉਚਾ ਚੁੱਕਣ ਦਾ ਕੀਤਾ ਉਪਰਾਲਾ
ਪਟਿਆਲਾ, 21 ਫਰਵਰੀ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਸੁਪਰ ਸਟਾਰ ਗਾਇਕ ਅਤੇ ਭੰਗੜਾ ਕਿੰਗ ਜੈਜ਼ੀ ਬੀ ਪੰਜਾਬੀ ਸੰਗੀਤਕ ਖੇਤਰ `ਚ ਇੱਕ Jazzy Bਅਜਿਹਾ ਨਾਂਅ ਹੈ, ਜਿਸ ਨੇ ਪੰਜਾਬੀ ਪੋਪ ਗੀਤਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਲੋਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਰੱਖੀ ਹੈ।ਗਾਇਕ ਜੈਜ਼ੀ ਬੀ ਹਾਲ ਹੀ `ਚ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਆਪਣਾ ਨਵਾਂ ਗੀਤ `ਮਾਂ ਬੋਲੀ` ਲੈ ਕੇ ਹਾਜ਼ਰ ਹੋਏ ਹਨ।ਪੰਜਾਬੀ ਮਾਂ ਬੋਲੀ ਦਿਵਸ ਮੌਕੇ ਰਿਲੀਜ਼ ਹੋਏ ਇਸ ਗੀਤ ਰਾਹੀਂ ਗਾਇਕ ਜੈਜ਼ੀ ਬੀ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪਸਾਰ ਅਤੇ ਸਤਿਕਾਰ ਨੂੰ ਉਚਾ ਚੱਕਣ ਦਾ ਯਤਨ ਕੀਤਾ ਗਿਆ ਹੈ।ਧਨੀ ਕਲਮ ਦੇ ਗੀਤਕਾਰ ਨਿੰਦਰ ਮੋਰਾਂਵਾਲੀ ਦੀ ਕਲਮ ਦੀ ਉਪਜ ਇਸ ਗੀਤ ਰਾਹੀਂ ਜਿਥੇ ਪੰਜਾਬੀ ਮਾਂ ਬੋਲੀ `ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ, ਉਥੇ ਪੰਜਾਬੀ ਸਾਹਿਤ, ਸੱਭਿਆਚਾਰ, ਇਤਿਹਾਸਕ ਘਟਨਾਵਾਂ ਅਤੇ ਦੇਸ਼ ਭਗਤੀ ਦੀ ਵੀ ਗੱਲ ਕੀਤੀ ਗਈ ਹੈ।ਇਸ ਗੀਤ ਵਿੱਚ ਗਾਇਕ ਜੈਜ਼ੀ ਬੀ ਬਿਲਕੁੱਲ ਨਵੇਂ ਅਤੇ ਵੱਖਰੇ ਅੰਦਾਜ਼ `ਚ ਨਜ਼ਰ ਆ ਰਹੇ ਹਨ।
`ਮਾਂ ਬੋਲੀ` ਗੀਤ ਸਬੰਧੀ ਗਾਇਕ ਜੈਜ਼ੀ ਬੀ ਨੇ ਗੱਲ ਕਰਦਿਆਂ ਕਿਹਾ ਕਿ ਮਾਂ ਬੋਲੀ ਦੀ ਸੇਵਾ `ਚ ਗੀਤ ਗਾਉਣ ਉਨ੍ਹਾਂ ਦੀ ਮੁੱਢ ਤੋਂ ਹੀ ਚਾਹ ਸੀ ਅਤੇ ਉਹ ਗੀਤ ਦੀ ਭਾਲ `ਚ ਸਨ ਜੋ ਕਿ ਗੀਤਕਾਰ ਨਿੰਦਰ ਮੋਰਾਂਵਾਲੀ ਦੇ ਉਨਾਂ ਨਾਲ ਸਪੰਰਕ ਆਉਣ ਤੋਂ ਬਾਅਦ ਇਸ ਗੀਤ ਨਾਲ ਪੂਰੀ ਹੋਈ ਹੈ।ਉਨਾਂ ਇਹ ਵੀ ਕਿਹਾ ਕਿ ਪੰਜਾਬੀ ਬੋਲੀ ਸਾਡੀ ਪੰਜਾਬੀਆਂ ਦੀ ਮਾਂ-ਬੋਲੀ ਹੈ ਅਤੇ ਮਾਂ-ਬੋਲੀ ਪੰਜਾਬੀ ਇੱਕ ਅਜਿਹਾ ਵਸੀਲਾ ਹੈ ਜੋ ਸਾਨੂੰ ਸਾਡੇ ਵਿਰਸੇ, ਸਭਿਆਚਾਰ, ਇਤਿਹਾਸ ਤੇ ਮੂਲ ਨਾਲ ਜੋੜਨ ਦੇ ਸਮਰੱਥ ਹੈ।ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ।
`ਮਾਂ ਬੋਲੀ` ਗੀਤ ਦਾ ਵੀਡੀਓ ਫਿਲਮਾਂਕਣ ਨਾਮੀ ਨਿਰਦੇਸ਼ਕ ਸਟਾਲਿਨਵੀਰ ਸਿੱਧੂ ਅਤੇ ਸਤਨਾਮ ਸਿੰਘ ਐਸ.ਸੀ ਕਰੀਏਸ਼ਨ ਵਲੋਂ ਬਹੁਤ ਦਿਲਕਸ਼ ਤੇ ਵਧੀਆ ਢੰਗ ਨਾਲ ਪਿੰਡ ਲਿਧੜਾਂ ਵਿਖੇ ਵੱਖ-ਵੱਖ ਲੁਕੇਸ਼ਨਾਂ `ਤੇ ਸ਼ੂਟ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਟਾਲਿਨਵੀਰ ਸਿੱਧੂ ਪਾਲੀਵੁੱਡ ਖੇਤਰ `ਚ ਸੱਭਿਆਚਾਰਕ ਅਤੇ ਸਾਫ ਸੁਥਰੇ ਸੰਗੀਤਕ ਵੀਡੀਓ ਨਿਰਦੇਸ਼ਕ ਵਜੋਂ ਬਹੁਤ ਵੱਡੇ ਨਾਂਅ ਵਜੋਂ ਜਾਣੇ ਜਾਂਦੇ ਹਨ।ਇਸ ਗੀਤ ਸਬੰਧੀ ਨਿਰਦੇਸ਼ਕ ਸਟਾਲਿਨਵੀਰ ਸਿੱਧੂ ਤੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਾਂ ਬੋਲੀ ਦਿਹਾੜੇ `ਤੇ ਗਾਇਕ ਜੈਜ਼ੀ ਬੀ ਹੁਰਾਂ ਵਲੋਂ ਇਹ ਗੀਤ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਉਨਾਂ ਦੀ ਟੀਮ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਇਸ ਦਾ ਹਿੱਸਾ ਬਣੇ ਹਨ।ਸੰਗੀਤਕਾਰ ਅਮਨ ਹੇਅਰ ਵਲੋਂ ਮਨਮੋਹਕ ਸੰਗੀਤਕ ਧੁਨਾਂ ਨਾਲ ਸ਼ਿੰਗਾਰੇ ਇਸ ਗੀਤ ਨੂੰ ਜੈਜ਼ੀ ਬੀ ਦੇ ਨਿੱਜੀ ਲੇਬਲ `ਜੈਜ਼ੀ ਬੀ ਰਿਕਾਰਡਜ਼` ਵਲੋਂ ਰਲੀਜ਼ ਕੀਤਾ ਗਿਆ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਲੋਂ ਸੀ.ਬੀ.ਐਸ.ਈ `ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ` ਪ੍ਰੋਗਰਾਮ ਦੀ ਮੇਜ਼ਬਾਨੀ

ਅੰਮ੍ਰਿਤਸਰ. 19 ਮਾਰਚ (ਜਗਦੀਪ ਸਿੰਘ) – ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020) ਵਿੱਚ ਦਰਸਾਏ ਉਦੇਸ਼ਾਂ ਨੂੰ ਅੱਗੇ …

Leave a Reply