Thursday, April 25, 2024

ਐਸ.ਸੀ ਭਾਈਚਾਰਾ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਏਗਾ – ਰਣੀਕੇ

ਕੱਥੂਨੰਗਲ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਐਸ.ਸੀ ਭਾਈਚਾਰੇ ਨੂੰ ਅਕਾਲੀ ਦਲ ਦੇ ਹੱਕ ਵਿਚ ਲਾਮਬੰਦ ਕਰਨ ਹਿੱਤ ਸ਼੍ਰੋਮਣੀ ਅਕਲੀ ਦਲ ਐਸ.ਸੀ ਵਿੰਗ PUNJ2802201908ਦੇ ਪ੍ਰਧਾਨ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਪ੍ਰਧਾਨਗੀ ਹੇਠ ਮਜੀਠਾ ਹਲਕੇ ਦੇ ਪਿੰਡ ਕਥੂਨੰਗਲ ਵਿਖੇ ਭਰਵੀ ਇਕਤੱਰਤਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣੀਕੇ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਐਸ.ਸੀ ਭਾਈਚਾਰੇ ਪ੍ਰਤੀ ਅਖਤਿਆਰ ਕੀਤੀ ਗਈ ਮਾਰੂ ਨੀਤੀ ਦੀ ਸਖਤ ਅਲੋਚਨਾ ਕੀਤੀ।ਉਹਨਾਂ ਕਿਹਾ ਕਿ ਕਾਂਗਰਸ ਨੇ ਐਸ.ਸੀ ਭਾਈਚਾਰੇ ਨਾਲ ਕੀਤੇ ਚੋਣ ਵਾਅਦਿਆਂ ਨੂੰ ਨਾ ਕੇਵਲ ਤਿਲਾਂਜਲੀ ਦੇ ਦਿਤੀ ਹੈ, ਸਗੋਂ ਅਕਾਲੀ ਸਰਕਾਰ ਸਮੇਂ ਅਕਾਲੀ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਵੀ ਖੋਹ ਲਈਆਂ ਹਨ। ਉਹਨਾਂ ਕਿਹਾ ਕਿ ਆਟਾ ਦਾਲ ਨਾਲ ਘਿਓ ਤੇ ਖੰਡ ਦੇਣ, ਸ਼ਗਨ ਸਕੀਮ 51 ਹਜਾਰ ਕਰਨ ਅਤੇ ਪੈਨਸ਼ਨਾਂ ’ਚ ਵਾਧਾ ਕਰਨ ਦੇ ਵਾਅਦਿਆਂ ਤੋਂ ਕਾਂਗਰਸ ਮੁਨਕਰ ਹੋ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸ ਵਲੋਂ ਐਸ.ਸੀ ਭਾਈਚਾਰੇ ਨੂੰ ਮਿਲਦੀ 200 ਯੂਨਿਟ ਫਰੀ ਬਿਜਲੀ ਲੈਣ ਲਈ ਲੋਕ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂ ਹਨ।ਐਸ.ਸੀ ਭਾਈਚਾਰੇ ਦੇ ਬਚਿਆਂ ਨੂੰ ਸਕੂਲਾਂ ਵਿਚ ਗਰਮ ਵਰਦੀਆਂ ਅਤੇ ਵਜੀਫੇ ਆਦਿ ਨਾ ਮਿਲਣ ਦਾ ਮੁਦਾ ਵੀ ਉਠਾਇਆ।ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ ਨਾ ਕਾਂਗਰਸ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਧਕੇਸ਼ਾਹੀਆਂ ਦਾ ਜਵਾਬ ਉਹ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਨੂੰ ਵਡੀ ਹਾਰ ਦੇ ਕੇ ਦੇਣਗੇ। ਉਹਨਾਂ ਸਾਬਕਾ ਮੰਤਰੀ ਅਤੇ ਮਜੀਠਾ ਹਲਕੇ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਐਸ.ਸੀ ਭਾਈਚਾਰੇ ਲਈ ਲਗਾਤਾਰ ਸੰਘਰਸ਼ ਕਰਨ ’ਤੇ ਉਹਨਾਂ ਦੀ ਸ਼ਲਾਘਾ ਕੀਤੀ।ਉਹਨਾਂ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਸਕੂਲੀ ਅਧਿਆਪਕਾਂ ’ਤੇ ਪੁਲੀਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ।
ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਸਾਬਕਾ ਚੇਅਰਮੈਨ ਜੈਲ ਸਿੰਘ ਗੋਪਾਲਪੁਰਾ, ਮੇਜਰ ਸਿੰਘ ਕਲੇਰ ਚੇਅਰਮੈਨ ਪੱਛੜੀਆਂ ਸ੍ਰੋਣੀਆਂ ਪੰਜਾਬ, ਸਰਬਜੀਤ ਸਿੰਘ ਸੁਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਰਾਕੇਸ਼ ਪ੍ਰਾਸ਼ਰ, ਲਖਬੀਰ ਸਿੰਘ ਲੱਖਾ, ਬਾਬਾ ਰਾਮ ਸਿੰਘ ਅਬਦਾਲ,ਮਨਦੀਪ ਸਿੰਘ ਸਰਪੰਚ ਸਹਿਜਾਦਾ, ਐਡਵਿਨ ਪਾਲ ਇਸਾਈ ਆਗੂ, ਕੁਲਵੰਤ ਸਿੰਘ ਚੰਨਣਕੇ, ਮਨਜੀਤ ਸਿੰਘ ਸਰਪੰਚ ਰਾਮਦਿਵਾਲੀ, ਸਰਪੰਚ ਜਗਵੰਤ ਸਿੰਘ ਦੁਧਾਲਾ, ਰਾਜਾ ਮੀਆਂ ਪੰਧੇਰ, ਸਵਰਨ ਸਿੰਘ ਮੁਨੀਮ ਚਵਿੰਡਾ, ਜਗਦੀਸ਼ ਸਿੰਘ ਘਣਸ਼ਾਮਪੁਰ, ਹਰਭਜਨ ਸਿੰਘ ਲਡੂ ਸਾਬਕਾ ਚੇਅਰਮੈਨ, ਸਰਪੰਚ ਮੇਜਰ ਸਿੰਘ ਸਰਕਲ ਪ੍ਰਧਾਨ, ਸਰਪੰਚ ਨਿਰਵੈਲ ਸਿੰਘ ਪੰਨਵਾਂ, ਡਾ: ਭੁਪਿੰਦਰ ਸਿੰਘ ਗਿਲ ਕਥੂਨੰਗਲ, ਸੁਰਜੀਤ ਸਿੰਘ ਮਾਨ, ਬਲਕਾਰ ਸਿੰਘ ਕੋਟਲਾ, ਨੰਬਰਦਾਰ ਦਲਬੀਰ ਸਿੰਘ ਕਥੂਨੰਗਲ, ਨਿਸ਼ਾਨ ਸਿੰਘ ਕਥੂਨੰਗਲ, ਸ਼ਮਸ਼ੇਰ ਸਿੰਘ ਸ਼ੇਰਾ ਢੱਡੇ, ਅਜੈ ਕੁਮਾਰ ਗੋਲਡੀ, ਸੋਨੂ ਨੰਬਰਦਾਰ ਚਵਿੰਡਾ ਦੇਵੀ, ਅਵਤਾਰ ਨੰਬਰਦਾਰ, ਨੰਬਰਦਾਰ ਜਸਪਾਲ ਸਿੰਘ ਮਾਂਗਾ ਸਰਾਏ, ਆਦਿ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply