Thursday, April 25, 2024

ਦਿਲਰਾਜ ਸਿੰਘ ਭੂੰਦੜ ਨੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਭੀਖੀ/ ਮਾਨਸਾ, 1 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਸਬ ਡਵੀਜ਼ਨ ਸਰਦੂਲਗੜ੍ਹ ਦੇ ਪੰਜ ਪਿੰਡਾਂ ਭੂੰਦੜ, ਝੰਡਾ ਖੁਰਦ, ਸਰਦੂਲੇਵਾਲਾ, ਟਿੱਬੀ ਹਰੀ PPN0103201928ਸਿੰਘ ਅਤੇ ਜਟਾਣਾ ਕਲਾਂ ਵਿਖੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਪ੍ਰੋਜੈਕਟ, ਲੈਪਟਾਪ ਅਤੇ ਪ੍ਰਣਾਲੀ ਨਾਲ ਸਬੰਧਤ ਹੋਰ ਮਟੀਰੀਅਲ ਸਕੂਲਾਂ ਨੂੰ ਮੁਹੱਈਆ ਕਰਵਾਇਆ ਗਿਆ।
       ਇਹ ਮੁਹਿੰਮ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਵਲੋਂ ਐਨ.ਆਰ.ਆਈ ਸੁੱਖੀ ਚਹਿਲ, ਨਿਰਮਲ ਸਿੰਘ ਬਰਾੜ, ਹੈਰੀ ਸੰਧੂ ਨੂੰ ਪ੍ਰੇਰਿਤ ਕਰਕੇ ਇਹਨਾਂ ਸਕੂਲਾਂ ਨੂੰ ਮਹੁੱਈਆ ਕਰਵਾਇਆ ਗਿਆ।ਹਲਕਾ ਸਰਦੂਲਗੜ੍ਹ ਦੇ ਐਮ.ਐਲ.ਏ ਦਿਲਰਾਜ ਸਿੰਘ ਭੂੰਦੜ ਨੇ ਇਹਨਾਂ ਸਕੂਲਾਂ ਦੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕਰਦੇ ਹੋਏ ਜਿਥੇ ਇਹਨਾਂ ਐਨ.ਆਰ.ਆਈ ਦਾ ਵਿਸ਼ੇਸ਼ ਧੰਨਵਾਦ ਕੀਤਾ, ਉੱਥੇ ਉਨਾਂ ਨੇ ਇਹਨਾਂ ਸਕੂਲਾਂ ਦੇ ਮੁਖੀਆਂ ਨੂੰ ਵੀ ਵਿਸ਼ੇਸ਼ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਸ ਸਮਾਰਟ ਸਕੂਲਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਸਰਦੂਲਗੜ੍ਹ ਹਲਕੇ ਦੇ ਸਾਰੇ ਸਕੂਲਾਂ ਨੂੰ  ਸਮਾਰਟ ਕਲਾਸ ਰੂਮ ਮਹੁੱਈਆ ਕਰਵਾਏ ਜਾਣਗੇ ਅਤੇ ਇਸ ਮੌਕੇ ਝੰਡਾ ਖੁਰਦ ਅਤੇ ਸਰਦੂਲੇਵਾਲਾ ਸਕੂਲਾਂ ਨੂੰ ਬੈਂਚ ਦੇਣ ਦਾ ਵੀ ਐੈਲਾਨ ਕੀਤਾ।ਉਨਾਂ ਸਕੂਲ ਮੁੱਖੀਆਂ ਅਤੇ ਪੰਚਾਇਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply