Saturday, April 20, 2024

ਹਰਭੁਪਿੰਦਰ ਸਿੰਘ ਨੰਦਾ ਚੀਫ ਖਾਲਸਾ ਦੀਵਾਨ ਵਲੋਂ ਚੀਫ ਡਾਇਰੈਕਟਰ ਨਿਯੁੱਕਤ

ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਮੈਂਬਰ ਇੰਚਾਰਜ ਬਣੇ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਹਰਭੁਪਿੰਦਰ ਸਿੰਘ ਨੰਦਾ ਆਈ.ਏ.ਐਸ (ਰਿਟਾ:) ਨੂੰ ਚੀਫ ਖਾਲਸਾ ਦੀਵਾਨ ਵਲੋਂ ਚੀਫ PUNJ0203201903ਡਾਇਰੈਕਟਰ ਅਤੇ ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ ਨੂੰ ਡਾਇਰੈਕਟੋਰੇਟ ਆਫ ਐਜੂਕੇਸ਼ਨ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਹਰਭੁਪਿੰਦਰ ਸਿੰਘ ਨੰਦਾ ਐਮ.ਏ (ਇਕਨਾਮਿਕਸ) ਗੋਲਡ ਮੈਡਲਿਸਟ ਐਮ.ਫਿਲ ਹਨ।ਜਿਹਨਾਂ ਨੇ ਵੱਖ-ਵੱਖ ਮੈਡੀਕਲ, ਪ੍ਰਸ਼ਾਸਨਿਕ, ਵਿਦਿਅਕ, ਮੈਨੇਜਮੈਂਟ ਅਤੇ ਕਾਨੂੰਨ ਵਿਵਸਥਾ ਸੰਬੰਧੀ ਸਰਕਾਰੀ ਉਚ ਅਹੁੱਦਿਆਂ ਤੇ ਰਹਿੰਦਿਆਂ 31 ਸਾਲਾਂ ਤਕ  ਸੇਵਾਵਾਂ ਨਿਭਾਈਆਂ ਹਨ।ਇਸੇ ਤਰ੍ਹਾਂ ਜਿਥੇ ਰਜਿੰਦਰ ਸਿੰਘ ਮਰਵਾਹਾ ਖਾਲਸਾ ਕਾਲਜ ਦੇ ਮੈਂਬਰ ਵੀ ਰਹਿ ਚੁੱਕੇ ਹਨ, ਉਥੇ ਉਹਨਾਂ ਵੱਖ-ਵੱਖ ਸਰਕਾਰਾਂ ਵਿਚ ਡਾਇਰੈਕਟਰ ਟਰੇਡ ਬੋਰਡ ਐਕਸਾਈਜ ਤੇ ਟੈਕਸੇਜਨ, ਪ੍ਰਧਾਨ ਟਰੇਡ ਅਤੇ ਇੰਡਸਟਰੀ (ਬਾਰਡਰ ਜੋਨ) ਵਜੋਂ ਅਪਣੀਆਂ ਸੇਵਾਵਾਂ ਦਿੱਤੀਆਂ ਹਨ।ਇਸ ਤੋਂ ਇਲਾਵਾ ਉਹ ਫੋਕਲ ਪੁਆਇੰਟ ਇੰਡਸਟਰੀ ਦੇ ਜਨਰਲ ਸਕੱਤਰ ਵੀ ਹਨ।
 ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਹਰਭੁਪਿੰਦਰ ਸਿੰਘ ਨੰਦਾ ਰਜਿੰਦਰ ਸਿੰਘ ਮਰਵਾਹਾ  ਨੂੰ ਮੁਬਾਰਕਬਾਦ ਦਿਦਿੰਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਵਲੋਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਨਾਲ-ਨਾਲ ਅਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।ਚੀਫ ਖਾਲਸਾ ਦੀਵਾਨ ਅਹੁੱਦੇਦਾਰਾਂ ਨੇ ਆਸ ਕੀਤੀ ਕਿ ਚੀਫ ਖਾਲਸਾ ਦੀਵਾਨ ਮੈਨੇਜੰੈਮੈਂਟ ਦੀ ਦਿਸ਼ਾ ਨਿਰਦੇਸ਼ਾਂ  ਅਨੁਸਾਰ ਹਰਭੁਪਿੰਦਰ ਸਿੰਘ ਨੰਦਾ ਅਤੇ ਮੈਂਬਰ ਇੰਚਾਰਜ ਰਜਿੰਦਰ ਸਿੰਘ ਮਰਵਾਹਾ ਦੇ ਸਹਿਯੋਗ ਨਾਲ ਚੀਫ ਖਾਲਸਾ ਅਧੀਨ ਚੱਲ ਰਹੇ ਕਰੀਬ 50 ਵਿਦਿਅਕ ਅਦਾਰੇ ਤੱਰਕੀਆਂ ਲਈ ਨਵੀਾਂਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ ਅਤੇ ਨੰਦਾ ਤੇ ਮਰਵਾਹਾ ਆਪਣੀ ਅਗਾਂਹਵਧੂ ਸੋਚ ਤੇ ਨੀਤੀਆਂ ਰਾਹੀਂ ਦੀਵਾਨ ਨੂੰ ਬੁਲੰਦੀਆ `ਤੇ ਲੈ ਕੇ ਜਾਣਗੇ।ਰਜਿੰਦਰ ਸਿੰਘ ਮਰਵਾਹਾ ਅਤੇ ਹਰਭੁਪਿੰਦਰ ਸਿੰਘ ਨੰਦਾ ਨੇ ਮੈਨੇਜਮੈਂਟ ਦਾ ੳਹੁਨਾਂ ਨੂੰ ਇਹ ਜਿੰਮੇਵਾਰੀਆਂ ਸੌਂਪਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਸੀ ਸਹਿਯੋਗ ਨਾਲ ਉਹ ਸੀ.ਕੇ.ਡੀ ਅਦਾਰਿਆਂ ਨੂੰ ਵਿਦਿਅਕ ਪੱਖੋਂ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣਗੇ।ਮਰਵਾਹਾ ਨੇ ਕਿਹਾ ਕਿ  ਇਸ ਦੇ ਨਾਲ ਹੀ ਉਹ ਬੱਚਿਆਂ ਨੂੰ ਆਰਥਿਕ ਤੌਰ `ਤੇ ਆਤਮ ਨਿਰਭਰ ਬਣਾਉਣ ਲਈ ਟੈਕਨੀਕਲ ਤੇ ਸਕਿਲ ਡਿਵੈਲਪਮੈਂਟ ਲਈ ਵਿਸ਼ੇਸ਼ ਕਾਰਜ ਕਰਣਗੇ ਤਾਂ ਜੋ ਚੀਫ ਖਾਲਸਾ ਦੀਵਾਨ ਆਉਣ ਵਾਲੀ ਨੌਜਵਾਨ ਪੀੜੀ ਲਈ ਇੱਕ ਚਾਨਣ ਮੁਨਾਰਾ ਸਾਬਿਤ ਹੋਵੇ।
ਇਸ ਮੌਕੇ ਚੀਫ ਪੈਟਰਨ ਰਾਜ ਮੋਹਿੰਦਰ ਸਿੰਘ ਮਜੀਠਾ, ਭਾਗ ਸਿੰਘ ਅਣਖੀ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਸੁਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇੇ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਆਨਰੇਰੀ ਜਾਇੰਟ ਸੈਕਟਰੀ ਇਜੀ: ਜਸਪਾਲ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਪੋ੍ਰ. ਹਰੀ ਸਿੰਘ, ਜਸਪਾਲ ਸਿੰਘ ਢਿੱਲੋਂ, ਡਾ: ਧਰਮਵੀਰ ਸਿੰਘ ਤੇ ਹੋਰ ਮੈਂਬਰ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply