Thursday, April 25, 2024

ਸ਼ਹੀਦ ਉਧਮ ਸਿੰਘ ਫਾਉਂਡੇਸ਼ਨ ਨੂੰ 2 ਤੇ ਯੂਥ ਕਲੱਬ ਅੰਮਿ੍ਰਤਸਰ ਨੂੰ ਦਿੱਤਾ 1 ਲੱਖ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸ਼ਹੀਦ ਉਧਮ ਸਿੰਘ ਫਾਉਂਡੇਸ਼ਨ ਨੂੰ ਸ਼ਹੀਦ ਉਧਮ ਸਿੰਘ PUNJ0203201911ਯਾਦਗਾਰੀ ਹਾਲ ਦੇ ਪੁਨਰ ਨਿਰਮਾਣ ਲਈ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ।ਸੋਨੀ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਯਾਦਗਾਰੀ ਹਾਲ ਵਿਖੇ ਲੋਕ ਆਪਣੇ ਸੁੱਖ-ਦੁੱਖ ਦੇ ਸਮਾਗਮ ਕਰਦੇ ਹਨ ਅਤੇ ਇਸ ਫਾਉਂਡੇਸ਼ਨ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਹਨ।ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਫਾਉਂਡੇਸ਼ਨ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਕਰਵਾਉਣ ਦੇ ਨਾਲ ਨਾਲ ਘਰ ਦੀਆਂ ਜਰੂਰਤਾਂ ਦਾ ਸਾਜੋ ਸਮਾਨ ਵੀ ਦਿੱਤਾ ਜਾਂਦਾ ਹੈ।
     ਸਿਖਿਆ ਮੰਤਰੀ ਵੱਲੋਂ ਇਕ ਹੋਰ ਸਮਾਗਮ ਦੌਰਾਨ ਯੂਥ ਕਲੱਬ ਅੰਮਿ੍ਰਤਸਰ ਨੰੂ ਵੀ ਇਕ ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ।ਉਨਾਂ ਕਿਹਾ ਕਿ ਇਸ ਕਲੱਬ ਵੱਲੋਂ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
      ਇਸ ਮੌਕੇ ਜਤਿੰਦਰ ਸੋਨੀਆਂ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰੀਨਾ ਚੋਪੜਾ ਕੌਂਸਲਰ, ਰੰਜਨ ਅਗਰਵਾਲ, ਪਰਮਜੀਤ ਚੋਪੜਾ, ਰਾਮਪਾਲ ਅਤੇ ਫਾਉਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ, ਸਤਬੀਰ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ, ਸ਼ਾਮ ਲਾਲ, ਯੂਥ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਜਸਵੰਤ ਸਿੰਘ, ਵਿਕਰਾਂਤ ਅਰੋੜਾ, ਬੱਬੀ ਪਹਿਲਵਾਨ, ਦਰਸ਼ਨ ਲਾਲ ਗੁਲਾਟੀ, ਵਿਪਨ ਗੁਲਾਟੀ, ਸੁਖਦੇਵ ਸਿੰਘ ਲਾਟੀ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply