Tuesday, April 16, 2024

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ `ਚ ਪੰਜ ਘੰਟੇ ਚੱਲਿਆ ਰਚਨਾਵਾਂ ਦਾ ਦੌਰ

ਸਮਰਾਲਾ, 2 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ PUNJ0203201913ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਅਤੇ ਪ੍ਰਧਾਨ ਦੇ ਚਚੇਰੇ ਭਰਾ ਡਾ. ਪ੍ਰਸ਼ੋਤਮ ਦਾਸ ਖੰਨਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲਾਂ ਦੀ ਕਵਿਤਾ ‘ਹਾਰ ਗਈ ਸਰਪੰਚੀ’ ਅਤੇ ‘ਗਦੌੜਾ’ ਨਾਲ਼ ਕੀਤੀ ਗਈ।
 ਇਸ ਤੋਂ ਉਪਰੰਤ ਅਮਨਦੀਪ ਕੌਸ਼ਲ ਨੇ ਆਪਣੀ ਮਿੰਨੀ ਕਹਾਣੀ ‘ਪਰਦਾ’, ਦੀਪ ਦਿਲਬਰ ਨੇ ਮਿੰਨੀ ਕਹਾਣੀ ‘ਰਾਜਨੀਤੀ’, ਬਲਬੀਰ ਸਿੰਘ ਬੱਬੀ ਨੇ ਗ਼ਜ਼ਲ ‘ਸਤਿਕਾਰੇ ਜਾਂ ਦੁਰਕਾਰੇ ਬੰਦੇ’, ਬਲਜਿੰਦਰ ਸਿੰਘ ਬੱਲ ਨੇ ਆਪਣੀ ਖੂਬਸੂਰਤ ਗ਼ਜ਼ਲ ‘ਸਮਝੇ ਜਿੱਤ ਗਿਆ ਸ਼ਾਇਦ ਉਹ ਢਾਹ ਕੇ ਰੇਤ ਦੇ ਘਰ ਨੂੰ, ਨਾ ਇੰਝ ਉਛਲੇ ਰਹੇ ਔਕਾਤ ਵਿੱਚ ਕਹੋ ਸਮੁੰਦਰ ਨੂੰ’, ਗੁਰਦਿਆਲ ਦਲਾਲ ਨੇ ਆਪਣੀ ਹੀ ਕਹਾਣੀ ਦਾਨ-ਪੁੰਨ ’ਤੇ ਅਧਾਰਿਤ ਆਪਣਾ ਨਵਾਂ ਲਿਖਿਆ ਨਾਟਕ ‘ਆਪਣੇ ਪ੍ਰਤੀਬਿੰਬ ਦੇ ਰੂਬਰੂ’ ਹਾਜ਼ਰੀਨ ਨਾਲ਼ ਸਾਂਝਾ ਕੀਤਾ।ਮਨਦੀਪ ਡਡਿਆਣਾ ਨੇ ਆਪਣੀ ਨਵੀਂ ਕਹਾਣੀ ‘ਸੌਂਕਣ’ ਪੜ੍ਹੀ।ਜੈਦੀਪ ਮੈਨਰੋ ਨੇ ਗੀਤ ‘ਮਾਂ ਮੇਰੀ ਪੰਜਾਬੀ ਬੋਲੀ’ ਤਰੰਨਮ ਵਿੱਚ ਪੇਸ਼ ਕੀਤਾ। ਨੇਤਰ ਸਿੰਘ ਮੁੱਤੋਂ ਨੇ ਗੀਤ ‘ਡੋਬ ਦਿੰਦਾ ਏ ਟੱਕਰ ਜਾਵੇ ਜੇ ਮਾੜਾ ਸਾਕ’ ਅਤੇ ਲਾਭ ਸਿੰਘ ਬੇਗੋਵਾਲ ਨੇ ਆਪਣੀ ਖੂਬਸੂਰਤ ਕਵਿਤਾ ‘ਕਾਹਦਾ ਹਾਂ ਮੈਂ ਦੇਸ਼ ਮਹਾਨ’ ਪੇਸ਼ ਕਰਕੇ ਵਾਹ ਵਾਹ ਖੱਟੀ।
ਇਹਨਾਂ ਰਚਨਾਵਾਂ `ਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਨਰਿੰਦਰ ਸ਼ਰਮਾ, ਮੇਘ ਸਿੰਘ ਜਵੰਦਾ, ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ ਅਤੇ ਗੁਰਮੀਤ ਸਿੰਘ ਵਿਰਦੀ ਨੇ ਚਰਚਾ ਕੀਤੀ।ਇਸ ਮੀਟਿੰਗ ਦੌਰਾਨ ਸਾਹਿਤ ਸਭਾ ਦੇ ਸਕੱਤਰ ਸੰਦੀਪ ਸਮਰਾਲਾ ਦੀਆਂ ਦੋ ਕਹਾਣੀਆਂ ਨੂੰ ਸਾਲ 2018 ਦੀਆਂ ਵਧੀਆਂ ਕਹਾਣੀਆਂ ਐਲਾਨੇ ਜਾਣ ਅਤੇ ਸਾਹਿਤ ਸਭਾ ਦੇ ਸਰਗਰਮ ਮੈਂਬਰ ਨੇਤਰ ਸਿੰਘ ਮੁੱਤੋਂ ਨੂੰ ਸਾਹਿਤ ਸਭਾ ਭੈਣੀ ਸਾਹਿਬ ਵੱਲੋਂ ਸਨਮਾਨਿਤ ਕੀਤੇ ਜਾਣ `ਤੇ ਵਧਾਈ ਦਿੱਤੀ ਗਈ।ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਬਾਖੂਬੀ ਨਿਭਾਈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply