Saturday, April 20, 2024

ਪੰਜਾਬੀ ਸਾਹਿਤ ਸਭਾ ਦੇ ਪੰਜਾਬੀ ਕਵਿਤਾ ਉਚਾਰਣ ਮੁਕਾਬਲਿਆਂ ’ਚ ਪਰਨੀਤ ਸ਼ਰਮਾ ਅੱਵਲ

ਵੱਖ-ਵੱਖ ਕਾਲਜਾਂ ਦੀਆਂ 11 ਟੀਮਾਂ ਨੇ ਲਿਆ ਭਾਗ
ਸਮਰਾਲਾ, 4 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਤੇ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵੱਲੋਂ ਸਾਂਝੇ ਤੌਰ ਤੇ PUNJ0503201905ਕਾਲਜ ਵਿੱਚ ਪੰਜਾਬੀ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ ਵੱਖ-ਵੱਖ ਕਾਲਜਾਂ ਦੇ 11 ਪ੍ਰਤੀਯੋਗੀਆਂ ਨੇ ਭਾਗ ਲਿਆ।
 ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੇਅਰਮੈਨ ਡਾ. ਯੋਗਰਾਜ ਤੇ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਮਾਲਵਾ ਐਜੂਕੇਸ਼ਨ ਕੌਂਸਲ ਨੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਪ੍ਰਧਾਨਗੀ ਮੰਡਲ ’ਚ ਕਾਲਜ ਪ੍ਰਿ: ਪਰਮਜੀਤ ਕੌਰ ਸੋਬਤੀ, ਪ੍ਰੋ. ਜਗਮੋਹਨ ਸਿੰਘ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਸੁਸ਼ੋਭਿਤ ਸਨ।ਕਹਾਣੀਕਾਰ ਸੁਖਜੀਤ, ਐਡਵੋਕੇਟ ਪਰਮਜੀਤ ਸਿੰਘ ਅਤੇ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਕਰੜੇ ਮੁਕਾਬਲੇ ਦੌਰਾਨ ਏ.ਐਸ ਕਾਲਜ ਖੰਨਾ ਦੀ ਵਿਦਿਆਰਥਣ ਪਰਨੀਤ ਸ਼ਰਮਾ ‘ਕੁਰਬਾਨੀ’ ਸਿਰਲੇਖ ਹੇਠ ਕਵਿਤਾ ਪੜ੍ਹ ਕੇ ਅੱਵਲ ਰਹੀ। ਦੂਜੇ ਸਥਾਨ ’ਤੇ ਅਮੋਲਕ ਸਿੰਘ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਤੇ ਤੀਜੇ ਸਥਾਨ ’ਤੇ ਮਾਲਵਾ ਕਾਲਜ ਬੌਂਦਲੀ ਦਾ ਵਿਦਿਆਰਥੀ ਪਰਵਿੰਦਰ ਸਿੰਘ ਰਿਹਾ।ਇਨ੍ਹਾਂ ਵਿਦਿਆਰਥੀਆਂ ਨੂੰ ਮੋਮੈਂਟੋ ਤੋਂ ਇਲਾਵਾ ਕ੍ਰਮਵਾਰ 2500, 1500 ਤੇ 1000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਹੌਸਲਾ ਅਫਜ਼ਾਈ ਪੁਰਸਕਾਰ ਪਰਮਜੀਤ ਸਿੰਘ ਦੋਰਾਹਾ ਕਾਲਜ ਤੇ ਪ੍ਰੀਤੀ ਰਾਣੀ ਝਾੜ ਸਾਹਿਬ ਕਾਲਜ ਨੂੰ ਦਿੱਤਾ ਗਿਆ।ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਵਿਤਾ ਕਵੀ ਦੇ ਸੂਖਮ ਮਨ ਦੀ ਉਤਪਤੀ ਹੈ, ਜਿਸ ਦੀ ਸਿਰਜਣਾ ਇੱਕ ਖਾਸ ਮਾਹੌਲ ’ਚੋਂ ਹੁੰਦੀ ਹੈ।ਉਨ੍ਹਾਂ ਕਿਹਾ ਕਿ ਵਧੀਆ ਮਨੁੱਖ ਬਣਨ ਲਈ ਮਿਆਰੀ ਸਿੱਖਿਆ ਦੀ ਲੋੜ ਹੈ।ਉਨ੍ਹਾਂ ਕਿਹਾ ਜੇ ਬੱਚਿਆਂ ਨੂੰ ਚੰਗਾ ਮਾਹੌਲ ਮਿਲੇਗਾ ਤਾਂ ਉਹ ਸਹੀ ਢੰਗ ਨਾਲ ਪੜ੍ਹ ਸਕਣਗੇ।ਸੂਖਮ ਸੋਚਣੀ ਵਾਲਿਆਂ ਨੂੰ ਸਿੱਖਿਆ ਢਾਂਚੇ ਨੂੰ ਬਚਾਉਣ ਦੀ ਲੋੜ ਹੈ।ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਅਤੇ ਸਾਹਿਤ ਸਭਾਵਾਂ ਵਿੱਚ ਜਾ ਕੇ ਸਿੱਖਣ ਦੀ ਤਾਂਘ ਹੋਣੀ ਚਾਹੀਦੀ ਹੈ, ਜਿਥੋਂ ਉਹ ਸਹੀ ਸ਼ਬਦਾਂ ਦਾ ਸਹੀ ਉਚਾਰਨ ਸਿੱਖ ਸਕਦੇ ਹਨ।ਉਨਾਂ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਸਭਾ ਸਮਰਾਲਾ ਨਾਲ ਜੁੜਨ ਦਾ ਖੁੱਲਾ ਸੱਦਾ ਦਿੱਤਾ।ਕਹਾਣੀਕਾਰ ਬਲਵਿੰਦਰ ਗਰੇਵਾਲ, ਪ੍ਰੋ. ਜਗਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ।ਡਾ. ਯੋਗਰਾਜ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਮਾ. ਤਰਲੋਚਨ ਸਿੰਘ, ਕਹਾਣੀਕਾਰ ਬਲਵਿੰਦਰ ਗਰੇਵਾਲ, ਰਾਜਵਿੰਦਰ ਸਮਰਾਲਾ ਤੇ ਕਹਾਣੀਕਾਰ ਸੁਰਜੀਤ ਮੰਡ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਇਸ ਮੌਕੇ ਪ੍ਰਮੁੱਖ ਸਾਹਿਤਕਾਰਾਂ ’ਚ ਡਾ. ਸੁਖਵਿੰਦਰ ਸਿੰਘ ਵਿਰਕ, ਗੁਰਪ੍ਰੀਤ ਕੌਰ, ਪਵਨ ਕੁਮਾਰ ਚੰਡੀਗੜ੍ਹ, ਪ੍ਰੋ. ਸੁਖਵਿੰਦਰ ਸਿੰਘ, ਸਿਮਰਜੀਤ ਸਿੰਘ ਕੰਗ, ਕਹਾਣੀਕਾਰ ਸੰਦੀਪ ਸਮਰਾਲਾ, ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਗੁਰਭਗਤ ਸਿੰਘ ਗਿੱਲ, ਪੁਖਰਾਜ ਸਿੰਘ, ਦੀਪ ਦਿਲਬਰ, ਐਡਵੋਕੇਟ ਗਗਨਦੀਪ ਸ਼ਰਮਾ, ਅਵਤਾਰ ਸਿੰਘ ਉਟਾਲਾਂ, ਇੰਦਰਜੀਤ ਸਿੰਘ ਕੰਗ, ਸ਼ਹਿਜੀਤ ਸਿੰਘ ਆਦਿ ਹਾਜ਼ਰ ਸਨ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੇਘ ਸਿੰਘ ਜਵੰਦਾ ਨੇ ਬਾਖੂਬੀ ਨਿਭਾਈ।ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply