Friday, April 19, 2024

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ- ਖਹਿਰਾ

ਸਪੀਕਰ ਕੋਲ ਖੁਦ ਨੋਟਿਸ ਲੈਣ ਜਾਣਗੇ ਸੁਖਪਾਲ ਖਹਿਰਾ
ਬਠਿੰਡਾ, 5 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸਰਕਿਟ ਹਾਊਸ  ਵਿਚ ਲੋਕ ਸਭਾ ਹਲਕਾ ਬਠਿੰਡਾ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਸ੍ਰੀ PUNJ0503201910ਮੁਕਤਸਰ ਸਾਹਿਬ ਅਤੇ ਮਾਨਸਾ ਦਾ ਦੌਰਾ ਕਰਨ ਉਪਰੰਤ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਤਿੰਨਾਂ ਜ਼ਿਲ੍ਹਿਆਂ ਦੇ ਜ਼ਿਲ੍ਹੇ ਤੋਂ ਲੈ ਕੇ ਬਲਾਕ ਪੱਧਰ ਤੱਕ ਦੇ ਅਹੁਦੇਦਾਰਾਂ ਨਾਲ ਵਿਸ਼ੇਸ ਮੀਟਿੰਗ ਕਰਦਿਆਂ ਆਪਣੇ ਅਹਿਮ ਮੁੱਦੇ ਵਿਚਾਰੇ। ਪ੍ਰੈਸ ਵਾਰਤਾ ਦੌਰਾਨ ਕੈਪਟਨ ਸਰਕਾਰ ਤੇ ਚੋਟ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਰਹੀ ਹੈ। ਨਸ਼ਾ ਤਸਕਰ ਛੋਟੇ ਛੋਟੇ ਬੱਚਿਆਂ ਨੂੰ ਕੋਰੀਅਰ  ਦੇ ਤੌਰ ਤੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਕੰਪਨੀ ਅਤੇ ਪੁਲਸ ਦੇ ਗਠਜੋੜ ਨਾਲ ਵੱਡੀ ਗਿਣਤੀ ਵਿੱਚ ਨਸ਼ਾ ਪੰਜਾਬ ਦੇ ਪਿੰਡਾਂ ਵਿੱੱਚ ਵਿਕ ਰਿਹਾ ਹੈ।ਲੋਕਾਂ ਵਲੋਂ ਨਸ਼ਾ ਤਸਕਰਾਂ ਵਿਰੁੱਧ ਕੰਪਲੇਟ ਕਰਨ `ਤੇ ਪੁਲਿਸ ਸਿਰਫ ਖਾਨਾਪੂਰਤੀ ਲਈ ਇੱਕਾ ਦੁੱਕਾ ਕੇਸ ਦਰਜ ਕਰ ਰਹੀ ਹੈ, ਜਦਕਿ ਵੱਡੀਆਂ ਮੱਛੀਆਂ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਦੱੱਸਿਆ ਕਿ ਦਸ ਨਸ਼ਾ ਤਸਕਰਾਂ ਦੇ ਨਾਮ ਉਨ੍ਹਾਂ ਵਲੋਂ ਪੁਲਿਸ ਕੋਲ ਨਸ਼ਰ ਕੀਤੇ ਗਏ ਹਨ।ਪਿਛਲੇ ਅਰਸੇ ਦੌਰਾਨ ਲਹਿਰਾ ਬੇਗਾ ਦੇ ਕਿਸਾਨ ਦੀ ਹੱਤਿਆ ਦੇ ਮਾਮਲੇ `ਤੇ ਬੋਲਦਿਆਂ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਵਿੱਚ ਸ਼ਾਮਲ ਔਰਤ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਉਨ੍ਹਾਂ ਇਸ ਕੇਸ ਦੀ ਚਾਰਾਜੋਈ ਅਦਾਲਤ ਵਿੱਚ ਲੈ ਕੇ ਜਾਣ ਦੀ ਵੀ ਗੱਲ ਕੀਤੀ।ਉਨ੍ਹਾਂ ਮੌੜ ਬੰਬ ਬਲਾਸਟ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਜਲਦ ਕਾਰਵਾਈ ਦੀ ਮੰਗ ਵੀ ਕੀਤੀ।
 ਪੰਜਾਬ ਡੈਮੋਕ੍ਰੇਟਿਕ ਅਲਾਇੰਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਦਲ ਵਲੋਂ ਦੋ ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਅਲਾਇੰਸ ਦੀ ਮਰਿਆਦਾ ਭੰਗ ਕੀਤੀ ਗਈ ਹੈ। ਉਨ੍ਹਾਂ ਟਕਸਾਲੀਆਂ ਨੂੰ ਅਲਾਇੰਸ ਨਾ ਤੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਐਲਾਨ ਕੀਤੇ ਗਏ ਉਮੀਦਵਾਰਾਂ ਦੇ ਨਾਂ ਵਾਪਸ ਲਏ ਜਾਣ।ਉਨ੍ਹਾਂ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਟੁੱਟਿਆ ਨਹੀਂ ਹੈ ਅਤੇ ਆਉਂਦੇ 10 ਦਿਨਾਂ ਦੇ ਅੰਦਰ ਅੰਦਰ ਲਗਭਗ ਸਾਰੀਆਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਭੇਜੇ ਗਏ ਨੋਟਿਸ ਦੇ ਸਵਾਲ ਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਪੀਕਰ ਵਲੋਂ ਭੇਜਿਆ ਗਿਆ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ।ਉਹ ਖੁਦ ਇੱਕ ਦੋ ਦਿਨਾਂ ਵਿੱਚ ਇਹ ਨੋਟਿਸ ਲੈਣ ਲਈ ਸਪੀਕਰ ਪਾਸ ਜਾਣਗੇ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply