Thursday, April 18, 2024

ਖ਼ਾਲਸਾ ਕਾਲਜ ਨੇ 127ਵੇਂ ਸਥਾਪਨਾ ਦਿਵਸ ਮੌਕੇ ਕਰਵਾਈ ‘ਚੌਥੀ ਐਲੂਮਨੀ ਮੀਟ-2018’

 ਸਾਬਕਾ ਵਿਦਿਆਰਥੀਆਂ ਨੇ ‘ਜਿਗਰੀ ਯਾਰਾਂ’ ਨਾਲ ਬਿਤਾਏ ਸੁਨਹਿਰੇ ਪਲ ਕੀਤੇ ਯਾਦ
 ਅੰਮ੍ਰਿਤਸਰ, 5 ਮਾਰਚ  (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੱਜ ਤੋਂ 127 ਸਾਲ ਪਹਿਲਾਂ ਸੰਨ 1892 ’ਚ ਵੱਡ-ਵਡੇਰਿਆਂ ਵੱਲੋਂ ਪੰਜਾਬ, ਪੰਜਾਬੀ ਅਤੇ PUNJ0503201917ਪੰਜਾਬੀਅਤ ਨੂੰ ਜੀਵਤ ਰੱਖਣ ਦੇ ਮਕਸਦ ਤਹਿਤ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ’ਚ ਪੜ੍ਹ ਕੇ ਵਿਦਿਆਰਥੀਆਂ ਨੇ ਉਚ ਪਦਵੀਆਂ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਅੱਜ ਕਾਲਜ ਦੇ ਸਥਾਪਨਾ ਦਿਵਸ ਮੌਕੇ ਸਾਬਕਾ ਵਿਦਿਆਰਥੀਆਂ ਦੀ ਗਲੋਬਲ ‘ਐਲੂਮਨੀ ਮੀਟ-2019’ ਮੌਕੇ ਆਪਣੇ ਭਾਸ਼ਣ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
    ਇਸ ਮੌਕੇ ਸਾਬਕਾ ਵਿਦਿਆਰਥੀਆਂ ਦੀ ਮਿਲਨੀ ਉਸ ਵੇਲੇ ਭਾਵੁਕ ਹੋ ਗਈ, ਜਦੋਂ ਇੱਥੇ ਪੁੱਜੇ ਪੁਰਾਣੇ ਜਿਗਰੀ ਯਾਰਾਂ ਨੇ ਨੇ ਕਾਲਜ ਗੁਜ਼ਾਰੇ ਸੁਨਹਿਰੇ ਲਮਹਿਆਂ ਨੂੰ ਯਾਦ ਕੀਤਾ, ਹੱਥ ਮਿਲਾਏ ਅਤੇ ਗਲਵਕੜੀਆਂ ਪਾਈਆਂ।ਦੇਸ਼-ਵਿਦੇਸ਼ ਤੋਂ ਆਪਣੇ ਵੱਖ-ਵੱਖ ਉੱਚ ਅਹੁਦਿਆਂ ’ਤੇ ਬਿਰਾਜਮਾਨ ਵਿਦਿਆਰਥੀਆਂ ਨੇ ਜਿੱਥੇ ਕਾਲਜ ਵੇਲੇ ਨੂੰ ਯਾਦ ਕੀਤਾ, ਉਥੇ ਉਨ੍ਹਾਂ ਮੈਨੇਜ਼ਮੈਂਟ ਦੁਆਰਾ ਕੀਤੇ ਵਿਕਾਸ ਅਤੇ 7 ਤੋਂ 18 ਤੱਕ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਦੇ ਵਾਧੇ ਦੀ ਸਹਾਰਨਾ ਕੀਤੀ।
    PUNJ0503201918 ਦੇਸ਼-ਵਿਦੇਸ਼ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ। ਉਹ ਅੱਜ ਸਵੇਰ ਤੋਂ ਹੀ ਕਾਲਜ ਕੈਂਪਸ ਵਿਖੇ ਪਧਾਰਨੇ ਸ਼ੁਰੂ ਹੋਏ ਅਤੇ ਲਗਾਤਾਰ ਵਿਦਿਆਰਥੀਆਂ ਦਾ ਕਾਲਜ ਵਿਖੇ ਤਾਂਤਾਂ ਲੱਗਿਆ ਰਿਹਾ।
     ਸੱਤਿਆਜੀਤ ਸਿੰਘ ਮਜੀਠੀਆ, ਕੌਂਸਲ ਦੇ ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਨ੍ਹਾਂ ’ਚੋਂ ਸੀਨੀਅਰ ਸਾਬਕਾ ਵਿਦਿਆਰਥੀਆਂ ਨਾਮਵਰ ਸਾਹਿਤਕਾਰ ਜਸਬੀਰ ਸਿੰਘ ਭੁੱਲਰ, ਇੰਟਰਨੈਸ਼ਨਲ ਐਥਲੈਟਿਕ ਸਮਨਜੀਤ ਸਿੰਘ ਭੁੱਲਰ, ਲਿਖਾਰੀ ਪ੍ਰੋ: ਮੋਹਨ ਸਿੰਘ ਅਤੇ ਪੰਜਾਬੀ ਸਿਨੇਮਾ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪ੍ਰੋਡਿਊਸਰ-ਡਾਇਰੈਕਟਰ ਕਾਰਜ ਸਿੰਘ ਗਿੱਲ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
     ਮਜੀਠੀਆ ਨੇ ਕਿਹਾ ਕਿ ਖ਼ਾਲਸਾ ਕਾਲਜ ਨੂੰ ਯੂ.ਜੀ.ਸੀ ਵੱਲੋਂ ਖੁਦਮੁਖਤਿਆਰ ਸੰਸਥਾ ਐਲਾਨਿਆ ਗਿਆ। ਉਨ੍ਹਾਂ ਨੇ ਐਲੂਮਨੀ ਵੱਲੋਂ ਇਸ ਕਾਰਜ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।
     ਇਸ ਮੌਕੇ ਕਾਲਜ ਦੇ ਵਿਦਿਆਰਥੀ ਵਲੋਂ ਆਪਣੀ ਕਲਾਕਾਰੀ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ।ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਕਾਲਜ ਅਤੇ ਇਸਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਨ।
     ਡਾ. ਮਹਿਲ ਸਿੰਘ ਨੇ ਕਿਹਾ ਕਿ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼-ਵਿਦੇਸ਼ ’ਚ ਵੱਸ ਰਹੇ ਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ। ਐਲੂਮਨੀ ਮੀਟ ’ਚ 50 ਦੇ ਕਰੀਬ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ’ਚ ਬੀਤੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆ ਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ’ਚ ਕੈਦ ਵੀ ਕੀਤਾ।ਸਮਾਗਮ ਦੌਰਾਨ ਸਾਬਕਾ ਵਿਦਿਆਰਥੀਆਂ ਜਿੰਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੇਠ ਲਿਖੇ ਅਨੁਸਾਰ ਹਨ।
    ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਦਾ ਜਨਮ ਤਰਨ ਤਾਰਨ ਦੇ ਪਿੰਡ ਭੁੱਲਰ ’ਚ 4 ਅਕਤੂਬਰ 1941 ਨੂੰ ਹੋਇਆ ਜੋ ਕਿ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਹਨ, ਨੇ ਸੰਨ 1957 ਤੋਂ 59 ਤੱਕ ਕਾਲਜ ’ਚ ਐਫ਼. ਐਸ. ਸੀ. ਦੀ ਪੜ੍ਹਾਈ ਕੀਤੀ ਅਤੇ ਉਹ ਸਰਬਾਂਗੀ ਲੇਖਕ ਹਨ ਜਿਨ੍ਹਾਂ ਹੁਣ ਤੱਕ ਕਹਾਣੀ, ਨਾਵਲ, ਵਾਰਤਿਕ ਅਤੇ ਕਵਿਤਾ ਦੀਆਂ 43 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ’ਚ ਪਾਈਆਂ।ਇਸ ਤੋਂ ਇਲਾਵਾ ਉਨ੍ਹਾਂ ਆਰਮੀ ਅਫ਼ਸਰ ਵਜੋਂ 1971 ਦੀ ਭਾਰਤ-ਪਾਕਿ ਜੰਗ ’ਚ ਹਿੱਸਾ ਲਿਆ ਅਤੇ ਬੰਗਲਾਦੇਸ਼ ਦੀ ਅਜ਼ਾਦੀ ’ਚ ਸਰਗਰਮ ਭੂਮਿਕਾ ਨਿਭਾਈ।
    ਕਾਰਜ ਸਿੰਘ ਜਿਨ੍ਹਾਂ ਦਾ ਜਨਮ 19 ਸਤੰਬਰ 1976 ਵਡਾਲੀ ਪਿੰਡ ’ਚ ਹੋਇਆ, ਜਿਨ੍ਹਾਂ ਨੇ ਕਾਲਜ ’ਚ ਗ੍ਰੈਜ਼ੂਏਸ਼ਨ, ਪੋਸਟ ਗ੍ਰੈਜ਼ੂਏਸ਼ਨ ਅਤੇ ਪੀ.ਜੀ.ਡੀ.ਸੀ.ਏ ਦੀ ਪੜ੍ਹਾਈ ਕੀਤੀ ਅਤੇ ਪੰਜਾਬੀ ਸਿਨੇਮਾ ’ਚ ਮਹੱਤਵਪੂਰਨ ਯੋਗਦਾਨ ਪਾਇਆ।ਪ੍ਰਿੰ: ਡਾ. ਮਹਿਲ ਸਿੰਘ ਨੇ ਗਿੱਲ ਨਾਮਵਰ ਪੰਜਾਬੀ ਫ਼ਿਲਮਾਂ ਜਿਨ੍ਹਾਂ ’ਚ ਅੰਗਰੇਜ਼, ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਗੋਲਕ, ਬੁਗਨੀ, ਬੈਂਕ ਤੇ ਬਟੂਆਂ, ਅਸ਼ਕੇ, ਲਵ ਪੰਜਾਬ ਅਤੇ ਭੱਜੋ ਵੀਰੋ ਭੱਜੋ ਜ਼ਿਕਰਯੋਗ ਫ਼ਿਲਮਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ।
    ਇਸ ਤੋਂ ਇਲਾਵਾ ਪ੍ਰੋ: ਮੋਹਨ ਸਿੰਘ ਜਿਨ੍ਹਾਂ ਦਾ ਜਨਮ 10 ਦਸੰਬਰ 1935 ਨੂੰ ਪਿੰਡ ਭੰਗਵਾ ਨਜ਼ਦੀਕ ਜੰਡਿਆਲਾ ਗੁਰੂ ਵਿਖੇ ਹੋਇਆ। ਸੰਨ 1957 ’ਚ ਬੀ.ਐਸ.ਸੀ ਗ੍ਰੈਜ਼ੂਏਟ ਦੀ ਡਿਗਰੀ ਕਾਲਜ ਤੋਂ ਪ੍ਰਾਪਤ ਕੀਤੀ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀ ਅਤੇ ਖ਼ਾਲਸਾ ਕਾਲਜ ਦੀ ਬੋਰਡ ਆਫ਼ ਸਟੱਡੀ ਅਲੂਮਨੀ ਦੇ ਮੈਂਬਰ ਵੀ ਰਹੇ।
    ਇਸ ਤੋਂ ਇਲਾਵਾ ਮਨਜੀਤ ਸਿੰਘ ਭੁੱਲਰ ਜਿਨ੍ਹਾਂ ਦਾ ਜਨਮ 28 ਅਪ੍ਰੈਲ 1958 ਨੂੰ ਪਿੰਡ ਜੇਠੂਨੰਗਲ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ, ਜਿਨ੍ਹਾਂ ਨੇ ਕਾਲਜ ਤੋਂ ਸੰਨ 1975 ’ਚ ਗ੍ਰੈਜ਼ੂਏਸ਼ਨ ਅਤੇ ਪੋਸਟ ਗ੍ਰੈਜ਼ੂਏਸ਼ਨ ਜੀ.ਐਨ.ਡੀ.ਯੂ ਤੋਂ ਪ੍ਰਾਪਤ ਕੀਤੀ।ਭੁੱਲਰ ਨੇ ਇੰਟਨੈਸ਼ਨਲ ਅਤੇ ਨੈਸ਼ਨਲ ਖੇਡਾਂ ’ਚ ਹਿੱਸਾ ਲਿਆ ਅਤੇ 11ਵੀਂ ਏਸ਼ੀਅਨ ਗੇਮ ਇੰਡੋ-ਸ੍ਰੀਲੰਕਾ ਐਥਲੈਟਿਕ ਚੈਂਪੀਅਨ ਦੀ ਅਗਵਾਈ ਕੀਤੀ।ਭੁੱਲਰ ਨੂੰ 1989 ’ਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਰੇਲਵੇ ’ਚ ਆਫ਼ਿਸਰ ਵਜੋਂ ਸੇਵਾਮੁਕਤ ਹੋਏ ਹਨ।
     ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਪ੍ਰਿੰਸੀਪਲ ਜਗਦੀਸ਼ ਸਿੰਘ, ਸਰਦੂਲ ਸਿੰਘ ਮੰਨਨ, ਹਰਮਿੰਦਰ ਸਿੰਘ ਫ਼੍ਰੀਡੰਮ, ਮੈਂਬਰ ਸੁਖਦੇਵ ਸਿੰਘ ਅਬਦਾਲ, ਮੈਂਬਰ ਅਤੇ ਗਲੋਬਲ ਐਲੁਮਨੀ ਦੇ ਮੁੱਖੀ ਡਾ. ਦਵਿੰਦਰ ਸਿੰਘ ਛੀਨਾ, ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ ਆਦਿ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply