Thursday, March 28, 2024

ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਵੱਲੋ ਦੋ ਹੋਰ ਵਿਦੇਸ਼ੀ ਯੂੂਨੀਵਰਸਿਟੀਆਂ ਨਾਲ ਹੋਵੇਗਾ ਸਮਝੌਤਾ

 ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ  ਹੈ PUNJ0603201928ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੇਣੀ-1 ਵਿਚ ਆਉਣ ਦੇ ਬਾਅਦ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਸਮਝੌਤੇ ਕਰਨ ਦੀ ਸਮਰੱਥਾ ਵਿਚ ਸ਼ਾਮਲ ਹੋਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਊਥ ਫਲੋਰੀਡਾ ਯੂਨੀਵਰਸਿਟੀ ਦੇ ਨਾਲ ਸਮਝੋਤਾ ਕਰਨ ਦੇ ਬਾਅਦ ਦੋ ਹੋਰ ਵਿਦੇਸ਼ੀ  ਯੂਨੀਵਰਸਿਟੀਆ ਦੇ ਨਾਲ ਵੀ ਸਮਝੌਤੇ ਕਰੇਗੀ।ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਨਿਯਮਾਂ ਦੇ ਅਨੁਸਾਰ ਵਿਦੇਸ਼ੀ ਯੂਨੀਵਰਸਿਟੀਆ ਦੇ ਨਾਲ ਸਮਝੌਤੇ ਕਰਨ ਦੀ ਕੈਟਾਗਿਰੀ ਵਿਚ ਸ਼ਾਮਲ ਹੋਈ ਹੈ ।ਉਹਨਾਂ ਨੇ ਕਿਹਾ ਕਿ ਵਿਦੇਸ਼ੀ ਯੂਨਂੀਵਰਸਿਟੀਆਂ ਦੇ ਨਾਲ ਸਮਝੌਤੇ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਵਿਦਿਆਰਥੀਆਂ ਨੂੰ ਉਚੇਰੀ ਸਿਖਿਆਂ ਇੱਥੇ ਮੁਹਈਆਂ ਕਰਵਾਈ ਜਾਵੇ ਜਿਸ ਦੇ ਕਾਰਨ ਉਹ ਵਿਦੇਸ਼ਾ ਦੇ ਵਿਚ ਪੜ੍ਹਨ ਜਾਂਦੇ ਹਨ।ਇਹ ਰੁਝਾਨ ਰੋਕਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਕੀਤੇ ਜਾ ਰਿਹੇ ਉਪਰਾਲਿਆਂ ਵਿਚ ਇਕ ਹੈ । ਇਹ  ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿ ਇਸ ਸਮੇਂ ਵਿਦਿਆਰਥੀਆਂ ਦੇ ਵਿਚ ਵਿਦੇਸ਼ਾ ਵਿਚ ਜਾਣ ਦੀ ਇੱਛਾ ਪ੍ਰਬਲ ਹੁੰਦੀ ਜਾ ਰਹੀ ਹੈ।ਉਹਨਾਂ ਨੇ ਦੱਸਿਆਂ ਕਿ ਮੋਨਾਸ਼ ਯੂਨੀਵਰਸਿਟੀ ਆਸਟਰੇਲੀਆਂ ਅਤੇ ਸਵਨਸੀਆਂ ਯੂਨੀਵਰਸਿਟੀ ਯੂ.ਕੇ  ਗੁਰੂ ਨਾਨਕ ਦੇਵ ਯੂਂੀਵਰਸਿਟੀ ਨਾਲ ਸਮਝੋਤਾ ਕਰਨ ਲਈ ਤਿਆਰ ਹੈ।ਇਸ ਦਾ ਲਾਭ ਜਿੱਥੇ ਵਿਦਿਆਰਥੀਆਂ ਨੂੰ ਮਿਲੇਗਾ ਉੱਥੇ ਯੂਨੀਵਰਸਿਟੀ ਦਾ ਉਚੇਰੀ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਕੌਮਾਂਤਰੀ ਮਿਆਰ ਵਧੇਗਾ।ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਬਦਲ ਰਹੇ ਹਲਾਤਾਂ ਦੇ ਅਨੁਸਾਰ ਸਿਖਿਆ ਮੁਹੱਈਆ ਕਰਵਾਉਣਾ ਚਾਹੁੰਦੀ ਹੈ।ਜਿਸ ਦੇ ਕਾਰਨ ਵਿਦੇਸ਼ੀ ਯੂਨੀਵਰਸਿਟੀਆ ਦੇ ਨਾਲ  ਸਮਝੌਤੇ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ।ਮੋਨਾਸ਼ ਯੂਨੀਵਰਸਿਟੀ ਦੇ ਪ੍ਰੋਫੈਸਰ ਜੂਲੀ ਵੋਲਫੋਰਫ ਕਾਕਸ ਆਸਟ੍ਰੇਲੀਆ ਅਤੇ ਪ੍ਰੋਫੈਸਰ ਜੇਫਰੀ.ਐਸ ਕਾਕਸ,  ਮੈਲਬੌਰਨ ਆਸਟ੍ਰੇਲੀਆ ਵੱਲੋ ਯੁਨੀਵਰਸਿਟੀ ਦੇ ਨਾਲ ਸਮਝੌਤਾ ਕਰਨ ਦੀ ਇੱਛਾ ਪ੍ਰਗਟਾਈ ਹੈ।
ਉਹ ਅੱਜ   ਗੁਰੂ ਨਾਨਕ ਦੇਵ ਯੂਨੀਵਰਸਿਟੀ  ਵਿਚ  ਬਿਜ਼ਨਸ ਸਕੂਲ , ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਦੇ ਵਿਭਾਗਐਮ.ਵਾਈ.ਏ.ਐਸ ਜੀ.ਐਨ.ਡੀ.ਯੂ ਵੱੱੱਲੋ ਮੋਨਸ਼ ਯੂਨੀਵਰਸਿਟੀ, ਆਸਟਰੇਲੀਆ ਅਤੇ ਸਵਾਨਸੇ ਯੂਨੀਵਰਸਿਟੀ, ਯੂਨਾਈਟਿਡ ਕਿੰਗਡੋਮ ਦੇ ਸਹਿਯੋਗ ਨਾਲ `ਹੈਲਥਕੇਅਰ ਸੈਕਟਰ ਵਿੱਚ ਗੁਣਵੱਤਾ ਅਤੇ ਸੁਰੱਖਿਆ ਨੂੰ ਸੁਧਾਰਨਾ` ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਵਿਚ ਭਾਗ ਲੈਣ ਲਈ ਇੱਥੇ ਪੁੱਜੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਮਾਮਲਿਆ ਦੇ ਡੀਨ  ਡਾ. ਹਰਦੀਪ ਸਿੰਘ ਇਸ ਸੈਮੀਨਰ ਵਿਚ  ਮੁੱਖ ਮਹਿਮਾਨ ਸਨ।  ਸ਼ਿਪੋਜ਼ੀਅਮ ਦੇ ਡਾਇਰੈਕਟਰ ਡਾ. ਬੀ.ਐਸ.ਮਾਨ ਵੱਲੋ  ਡੈਲੀਗੇਟਾਂ ਅਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।ਸਪੋਰਟਸ ਸਾਇੰਸਿਜ਼ ਅਤੇ ਮੈਡੀਸਨ ਦੇ ਡਿਪਾਰਟਮੈਂਟ ਦੇ ਮੁਖੀ ਪ੍ਰੋਫੈਸਰ ਸ਼ਵੇਤਾ ਸ਼ਨੋਏ ਨੇ ਨੇ ਸਾਰੇ ਡੈਲੀਗੇਟਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੁੱਜਣ ਤੇ  ਧੰਨਵਾਦ ਕੀਤਾ ਗਿਆ।
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਦੇਸ਼ੀ ਡੈਲੀਗੇਟਾਂ ਨਾਲ ਵਿਦਿਅਕ ਅਤੇ ਖੋਜ ਕਾਰਜਾਂ ਦੀਆਂ  ਸੰਸਥਾਵਾਂ  ਨੂੰ ਹੋਰ  ਬਿਹਤਰ ਬਣਾਉਣ ਲਈ ਉਹਨਾਂ ਨਾਲ  ਗੱਲਬਾਤ  ਕੀਤੀ।
 ਇਸ ਮੌਕੇ ਡਾ. ਵਿਕਰਮ ਸੰਧੂ ਨੇ ਕਿਹਾ ਕਿ ਇਹ ਵਿਦੇਸ਼ੀ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਦੇਣ ਲਈ ਤਿਆਰ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੈਮੀਨਾਰ ਸਿਹਤ ਸੰਭਾਲ ਪੇਸ਼ੇਵਰਾਂ, ਹਸਪਤਾਲ ਪ੍ਰਬੰਧਕਾਂ / ਅਧਿਕਾਰੀਆਂ / ਰਜਿਸਟਰਾਰਾਂ, ਨੀਤੀ ਨਿਰਮਾਤਾਵਾਂ ਅਤੇ ਵਿਦਿਅਕ / ਖੋਜਕਰਤਾਵਾਂ ਲਈ ਬਹੁਤ ਹੀ ਲਾਹੇਵੰਦ  ਹੈ।ਇਸ ਵਿਚ ਵੱਖ-ਵੱਖ ਨਾਮਵਰ ਹਸਪਤਾਲਾਂ ਅਤੇ ਅਕਾਦਮਿਕਾਂ ਨੇ ਹਿੱਸਾ ਲਿਆ।    
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply