Saturday, April 20, 2024

‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਧੀਨ ਜਿਲ੍ਹੇ ਦੇ ਸਮੂਹ ਜੀ.ਓ.ਜੀ ਵਲੋਂ ਟ੍ਰੇਨਿੰਗ ਕੈਂਪ

 ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਿਲ੍ਹਾ PUNJ0703201905ਪ੍ਰੋਗਰਾਮ ਅਫ਼ਸਰ ਵਲੋਂ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮਾਲ ਰੋਡ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਅਧੀਨ ਜਿਲ੍ਹੇ ਦੇ ਸਮੂਹ ਜੀ.ਓ.ਜੀ ਦਾ ਟ੍ਰੇਨਿੰਗ-ਕਮ-ਕੰਪੈਸਟੀ ਬਿਲਡਿੰਗ ਅਤੇ ਸੰਸੇਟਾਇਜੇਸ਼ਨ ਪ੍ਰੋਗਰਾਮ ਕਰਵਾਇਆ ਗਿਆ।ਉਨਾਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦਾ ਉਦੇਸ਼, ਮੰਤਵ ਅਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਗਰੂਕ ਕਰਵਾਇਆ ਗਿਆ ਅਤੇ ਬੇਟੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
    ਇਸ ਮੌਕੇ ਜਿਲ੍ਹਾ ਹੈੱਡ ਜੀ.ਓ.ਜੀ ਸਰਬਜਿੰਦਰ ਸਿੰਘ, ਸਮੂਹ ਤਹਿਸੀਲ ਹੈਡ, ਸਮੂਹ ਕਲਸਟਰ ਹੈਡ ਅਤੇ ਜਿਲ੍ਹੇ ਦੇ ਸਮੂਹ ਜੀ.ਓ.ਜੀ ਨੇ ਸ਼ਿਰਕਤ ਕੀਤੀ। ਸੀ.ਡੀ.ਪੀ.ਓ ਮੈਡਮ ਤਨੁਜਾ ਗੋਇਲ ਵਲੋਂ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ‘ਸਖੀ ਵਨ ਸਟੋਪ ਸੈਂਟਰ’ ਬਾਰੇ ਦੱਸਿਆ ਗਿਆ ਜੋ ਕਿ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਮਦਦ ਲਈ ਚਲਾਇਆ ਜਾ ਰਿਹਾ ਹੈ। ਡਾ. ਭਾਰਤੀ ਧਵਨ ਨੇ ਸਿਹਤ ਵਿਭਾਗ ਵਲੋਂ ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ, ਜਿਵੇਂ ਜਨਨੀ ਸ਼ਿਸੂ, ਸੁਰੱਖਿਆ ਯੋਜਨਾ, ਮੁਫ਼ਤ ਟੀਕਾਕਰਨ, ਇੰਸਟੀਟਿਊਸ਼ਨਲ ਡਿਲਿਵਰੀ ਬਾਰੇ ਜਾਣਕਾਰੀ ਦਿੱਤੀ।ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ 18 ਸਾਲ ਤੋਂ ਘੱਟ ਉਮਰ ਦੇ ਲਵਾਰਿਸ, ਬੇਸਹਾਰਾ, ਯਤੀਮ, ਕਾਨੂੰਨ ਨਾਲ ਵਿਵਾਦ ਵਿੱਚ, ਐਚ.ਆਈ.ਵੀ. ਪੀੜ੍ਹਤ ਬੱਚਿਆਂ ਲਈ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨਾਂ ਨੇ ਬੱਚਿਆਂ ਪ੍ਰਤੀ ਕਾਨੂੰਨ ਜਿਵੇਂ ਕਿ ਜੁਵੇਨਾਇਲ ਜਸਟਿਸ ਐਕਟ, 3 (ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸ਼ੂਅਲ ਅਫੇਨਸਿਸ ਐਕਟ) ਬਾਰੇ ਵੀ ਜਾਗਰੂਕ ਕਰਵਾਇਆ।‘ਸਪੈਸ਼ਲ ਵੂਮੈਨ ਸੈਲ’ ਥਾਣਾ ਬੀ ਡਵੀਜ਼ਨ ਤੋਂ ਹਾਜ਼ਿਰ ਹੋਏ ਮੈਡਮ ਨਵਨੀਤ ਕੌਰ ਨੇ ਘਰੇਲੂ ਹਿੰਸਾ ਐਕਟ 2005 ਬਾਰੇ ਜਾਣੂ ਕਰਵਾਇਆ।
    ਇਸ ਮੌਕੇ ਸੀ.ਡੀ.ਪੀ.ਓ ਮੈਡਮ ਤਨੂਜਾ ਗੋਇਲ ਵਲੋਂ ‘ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ’ ਬਾਰੇ ਜਾਗਰੂਕ ਕਰਵਾਇਆ ਗਿਆ ਤਾਂ ਜੋ ਕੁਪੋਸ਼ਣ, ਬੋਲਾਪਨ ਤੇ ਅਨੀਮੀਆ ਦੀ ਕਮੀ ਨੂੰ ਦੂਰ ਕੀਤੀ ਜਾ ਸਕੇ ਅਤੇ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ ਅਤੇ ਇਕ ਸਵੱਸਥ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਇਸ ਦੇ ਨਾਲ ਹੀ ਵਿਭਾਗ ਵੱਲੋਂ ‘8 ਮਾਰਚ ਤੋਂ 22 ਮਾਰਚ’ ਤੱਕ ‘ਪੋਸ਼ਨ ਅਭਿਆਨ ਤਹਿਤ ਮਨਾਏ ਜਾ ਰਹੇ ‘ਪੋਸ਼ਨ ਪਖਵਾੜੇ’ ਬਾਰੇ ਵੀ ਜਾਗਰੂਕ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਵੇਂ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਨਾਂ ਦੀ ਸਮੂਲੀਅਤ ਕਰਵਾਈ ਜਾ ਸਕੇ। ਇਸਤੋਂ ਪਹਿਲਾਂ ਇਸ ਟ੍ਰੇਨਿੰਗ ਕੈਂਪ ਵਿੱਚ ਵੱਖ-ਵੱਖ ਬਲਾਕਾਂ ਤੋਂ ਸੀ.ਡੀ.ਪੀ.ਓ, ਸੁਪਰਵਾਇਜ਼ਰ ਆਂਗਣਵਾੜੀ ਵਰਕਰਜ਼ ਅਤੇ ਏ.ਐਨ.ਐਮ ਨੂੰ ਵੀ ਇਸ ਸੰਬੰਧ ਵਿੱਚ ਜਾਗਰੂਕ ਕਰਵਾਇਆ ਗਿਆ ਤਾਂ ਜੋ ਵਿਭਾਗ ਵੱਲੋਂ ਲੋਕ-ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜਨ-ਜਨ ਤੱਕ ਪਹੰੁਚਾਇਆ ਜਾ ਸਕੇ। ਇਸ ਮੌਕੇ ਸਮੂਹ ਜੀ.ਓ.ਜੀ ਤੋਂ ਸਹੁੰ ਚੁਕਵਾਈ ਗਈ ਅਤੇ ਵਚਨਬੱਧਤਾ ਲਈ ਗਈ ਕਿ ਉਹ ਇਹਨਾਂ ਸਕੀਮਾਂ ਦੇ ਪ੍ਰਸਾਰ ਲਈ ਵੱਧ-ਚੜ੍ਹ ਕੇ ਕੰਮ ਕਰਨਗੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply