Friday, March 29, 2024

ਨਵੀਆਂ ਕਾਢਾਂ ਵੱਡੀਆ ਤਬਦੀਲ਼ੀਆਂ ਲੈ ਕੇ ਆਉਣ ਵਾਲੀਆਂ ਹਨ- ਡਾ. ਗੁਰਤੇਜ ਸਿੰਘ ਸੰਧੂ

1315 ਪੇਟੈਂਟ ਕਰਵਾਉਣ ਵਾਲੇ ਡਾ. ਗੁਰਤੇਜ ਸਿੰਘ ਸੰਧੂ ਵਿਦਿਆਰਥੀਆਂ ਦੇ ਰੂਬਰੂ ਹੋਏ
 ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਘੇ ਸਇੰਸਦਾਨ ਡਾ. ਗੁਰਤੇਜ ਸਿੰਘ ਸੰਧੂ ਜਿੰਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ PUNJ070320191548 ਕਾਨਵੋਕੇਂਸ਼ਨ ਮੋਕੇ ਆਨਰਜ਼ ਕਾਰਜ਼ਾਂ ਡਿਗਰੀ ਦਿੱਤੀ ਜਾ ਰਹੀ ਹੈ ਨੇ ਕਿਹਾ ਹੈ ਕਿ ਨਵੀਂ ਤਕਨਲੌਜ਼ੀ ਆਉਣ ਵਾਲੇ ਸਮੇਂ ਵਿਚ ਅੱਜ ਤੋ ਵੀ ਕਈ ਗੁਣਾਂ ਜਿਆਦਾ ਪ੍ਰਭਾਵਿਤ ਕਰਨ ਵਾਲੀ ਹੈ।ਪਰ ਜੇ ਨਵੀ ਤਕਨਾਲੋਜ਼ੀ ਦਾ ਦੁਰਉਪਯੋਗ ਕੀਤਾ ਜਾਦਾ ਹੈ ਤਾਂ ਇਸ ਦਾ ਖਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪਵੇਗਾ।ਉਹ ਅੱਜ ਗੁਰੂ ਨਾਨਕ ਦੇਵ ਯੂਨਂੀਵਰਸਿਟੀ ਦੇ ਵਿਚ `ਤਕਨੌਲਜੀ ਦਾ ਭਵਿੱਖ ਵਿਚ ਰੋਲ` ਵਿਸ਼ੇ `ਤੇ ਵਿਸ਼ੇਸ ਭਾਸ਼ਣ ਦੇ ਰਹੇ ਸਨ।
ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਉਹਨਾਂ ਨੇ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਪੜ੍ਹਾਈ ਦੋਰਾਨ ਦੇ ਦਿਨਾਂ ਨੂੰ ਤਾਜਾ ਕੀਤਾ ਉਥੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਆਪਣੀਆਂ ਯਾਦਾਂ ਤਾਂ ਬਣਾਉਣ, ਪਰ ਸਭ ਤੋਂ ਜਿਆਦਾ ਸਮਾਂ ਪੜ੍ਹਾਈ ਤੇ ਹੀ ਲਗਾਉਣ । ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿੰਦਗੀ ਵਿਚ ਤਬਦੀਲੀ ਪੜ੍ਹਾਈ ਦੇ ਨਾਲ ਹੀ ਆਉਣੀ ਹੈ।ਉਹਨਾਂ ਨੇ ਕਿਹਾ ਕਿ ਜਿੰਨੀ ਵੀ ਜਿਆਦਾ ਮਿਹਨਤ ਕਰਨਗੇ।ਉਸ ਦਾ ਉਹਨਾਂ ਹੀ ਜਿਆਦਾ ਲਾਭ ਉਦੋਂ ਮਿਲੇਗਾ, ਜਦੋਂ ਉਹ ਵਿਦਿਆਰਥੀ ਜੀਵਨ ਵਿਚੋਂ ਬਾਹਰ ਨਿਕਲ ਕੇ ਕਿਸੇ ਕਾਰੋਬਾਰ ਜਾਂ ਨੌਕਰੀ ਵਿਚ ਜਾਣਗੇ।ਉਹਨਾਂ ਨੇ ਕਿਹਾ ਕਿ ਮਿਹਨਤ ਕਦੇ ਵੀ ਜਾਇਆ ਨਹੀ ਜਾਂਦੀ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਫ਼ਰ ਤੋਂ ਜਿੱਥੇ ਜਾਣੂ ਕਰਵਾਇਆ ਉੱਥੈ ਉਹਨਾਂ ਨੇ ਇਹ ਵੀ ਬਰੀਕੀ ਵਿਚ ਦੱਸਿਆ ਕਿ ਤਕਨੌਲਜੀ ਦੇ ਨਾਲ ਜਿੰਦਗੀ ਦੇ ਵਿਚ ਵੱਡੇ ਪੱਧਰ ਤੇ ਤਬਦੀਲੀ ਹੋ ਰਹੀ ਹੈ।ਆਉਣ ਵਾਲੇ ਸਮੇਂ ਵਿਚ ਬੜੀ ਤੇਜ਼ੀ ਦੇ ਨਾਲ ਤਬਦੀਲੀ ਆਵੇਗੀ।ਉਹਨਾਂ ਮਾਇਕਰੋ ਤਕਨੌਲਜੀ ਦੇ ਵਿਚ ਆਉਣ ਵਾਲੀਆਂ ਨਵੀਆਂ ਤਬਦੀਲ਼ੀਆ ਤੋਂ ਜਾਣੂ ਕਰਵਾੳਦਿਆ ਦੱਸਿਆ ਕਿ ਜੀਵਨ ਦੇ ਹਰੇਕ ਖੇਤਰ ਵਿਚ ਇਸ ਦਾ ਅਸਰ ਵਿਖਾਈ ਦੇਵੇਗਾ।ਉਹਨਾਂ ਨੇ ਕਿਹਾ ਕਿ ਕਾਢਾ ਹਮੇਸ਼ਾ ਹੀ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲ਼ੀਆਂ ਲੈ ਕੇ ਆਉਦੀਆਂ ਹਨ।ਜੋ ਖੋਜ ਸਮਾਜ ਦੇ ਹਿੱਤ ਵਿਚ ਨਹੀ ਹੈ ਉਹ ਕਿਸੇ ਦੇ ਵੀ ਲਾਭਦਾਇਕ ਨਹੀ ਹੋ ਸਕਦੀ।ਉਹਨਾਂ ਕਿਹਾ ਕਿ ਇਹ ਮਨੁੱਖ `ਤੇ ਨਿਰਭਰ ਕਰਦਾ ਹੈ ਕਿ ਉਸ ਨੇ ਨਵੀਂ ਖੋਜ  ਨੂੰ ਕਿਵੇਂ ਵਰਤੋਂ ਵਿਚ ਲਿਆਉਣਾ ਹੈ।ਉਹਨਾਂ ਨੇ ਕਿਹਾ ਕਿ ਨਵੀਆ ਕਾਢਾਂ ਜਿੱਥੇ ਜਿੰਦਗੀ ਨੂੰ ਸੋਖਾਲਾ ਕਰ ਰਹੀਆ ਹਨ ਉੱਥੇ ਆਲਸੀ ਵੀ ਬਣਾ ਰਹੀਆ ਹਨ।ਉਹਨਾਂ ਨੇ ਕਿਹਾ ਕਿ ਇੰਨਾਂ ਹਲਾਤਾ ਵਿਚ ਮਨੁੱਖ ਨੇ ਕਿਵੇਂ ਸੰਤੁਲਨ ਬਣਾ ਕੇ ਈਕੋਫਰੈਡਲੀ ਵਾਲਾ ਮਾਹੋਲ ਬਣਾਉਣਾ ਹੈ ਤੇ ਵੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।ਉਹਨਾਂ ਨੇ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਤਰ੍ਹਾਂ ਦੇ ਨੇ ਵੱਧ ਰਹੇ ਪ੍ਰਦੂਸ਼ਣ `ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਲੂਮਨੀ ਪ੍ਰੋ: ਬਿਕਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਹ ਅਲਮਨੀ ਹਨ, ਜਿੰਨਾਂ ਨੇ ਯੂਨੀਵਰਸਿਟੀ ਦਾ ਨਾਂ ਵਿਸ਼ਵ ਪੱਧਰ `ਤੇ ਬਣਾਇਆ ਹੈ।ਉਹਨਾਂ ਦੀਆ ਪ੍ਰਾਪਤੀਆ ਤੇ ਯੂਨੀਵਰਸਿਟੀ ਨੂੰ ਮਾਣ ਹੈ, ਜਿਸ ਕਰਕੇ ਉਹਨਾਂ ਨੂੰ 48 ਵੀ ਕਾਨਵੋਕੇਸ਼ਨ ਮੌਕੇ ਆਨਰਜ਼ ਕਾਰਜਾਂ ਡਿਗਰੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।ਇਹ ਫੈਸ਼ਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਲਿਆ ਹੈ।ਉਹਨਾਂ ਦੱਸਿਆ ਕਿ ਡਾ. ਗੁਰਤੇਜ ਸਿੰਘ ਸੰਧੂ ਇੱਕ ਮਹਾਨ ਖੋਜੀ ਹਨ ਅਤੇ  ਹੁਣ 30 ਬਿਲੀਅਨ ਡਾਲਰ ਦੇ ਉਚ ਤਕਨੀਕੀ ਕਾਰਪੋਰੇਸ਼ਨ ਮਾਈਕਰੋਨ ਤਕਨਾਲੋਜੀ ਦੇ ਸੀਨੀਅਰ ਫੈਲੋ ਅਤੇ ਉਪ੍ਰਧਾਨ ਹਨ।ਉਹ ਦੁਨੀਆ ਦੇ ਚੋਟੀ ਦੇ ਪੰਜ ਖੋਜੀਆਂ ਵਿਚੋ ਇਕ ਹਨ ਅਤੇ ਉਹ ਪੇਟੈਂਟ ਕਰਵਾਉਣ ਵਾਲਿਆਂ ਵਿਚੋ ਚੌਥੇ ਨੰਬਰ `ਤੇ ਹਨ।ਉਹਨਾਂ ਨੇ ਹੁਣ ਤੱਕ 1315 ਪੇਟੇਂਟ ਕਰਵਾਏ ਹਨ।ਉਹਨਾਂ ਦਾ 2018 ਵਿਚ  ਸਿਲੀਕੋਨ ਤਕਨੋਲਜੀ ਵਿਚ ਪਾਏ ਗਏ ਯੋਗਦਾਨ ਸਦਕਾ ਆਈ. ਈ.ਈ.ਈ ਐਸ ਗੌਰਵ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਵੱਲੋ ਯੂਨੀਵਰਸਿਟੀ ਵਿਚੋਂ ਬੀ.ਐਸ.ਦੀ ਐਮ.ਅਸ.ਸੀ ਕੀਤੀ ਗਈ ਹੈ। ਉਹਨਾਂ ਪੀ.ਐਚ.ਡੀ ਨੋਰਥ ਕਰੋਲੀਨਾਂ ਯੂਨੀਵਰਸਿਟੀ ਚੈਪਲ ਹਿਲ ਤੋਂ ਕੀਤੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਇਰੈਕਟਰ ਰੀਸਰਚ ਡਾ. ਨਰਪਿੰਦਰ ਸਿੰਘ, ਡਾ.ਗੁਰਤੇਜ ਸਿੰਘ ਨੇ ਸੰਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵਲੋਂ ਤਕਨੌਲਜੀ ਦਾ ਭਵਿੱਖ ਵਿਚ ਰੋਲ ਵਿਸ਼ੇ ਤੇ ਦਿੱਤੇ ਗਏ ਭਾਸਣ ਦਾ ਵਿਦਿਆਰਥੀ ਲਾਹਾ ਲੈਣਗੇ।ਉਹਨਾਂ ਨੇ ਕਿਹਾ ਕਿ ਡਾ. ਸੰਧੂ ਵੱਲੋ ਮਾਇਕਰੋ ਤਕਨਾਲੋਜੀ ਵਿੱਚ ਕੀਤਾ ਗਿਆ ਕਾਰਜ ਪੈੜਾਂ ਪੈਦਾ ਕਰੇਗਾ। ੲਸ ਸਮੇਂ ਯੂਨੀਵਰਸਿਟੀ ਵੱਲੋ ਡਾ. ਗੁਰਤੇਜ ਸਿੰਧੂ ਅਤੇ ਉਹਨਾਂ ਦੀ ਪਤਨੀ ਸੁਕੇਸ਼ ਸੰਧੂ ਦਾ ਫੁਲਕਾਰੀ ਦੇ ਕੇ ਸਨਮਾਨ ਕੀਤਾ ਗਿਆ । 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply