Friday, March 29, 2024

ਨਾਰੀ ਦਿਵਸ ਨੂੰ ਸਮਰਪਿਤ ਕਰਵਾਇਆ ‘ਇਨਫਲੂਏਸ਼ਨ ਵੂਮੈਨਜ਼ ਐਵਾਰਡ-2019’ ਸਮਾਰੋਹ

ਔਰਤ ਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣ ਕੇ ਤਾਕਤਵਰ ਬਣਨਾ ਚਾਹੀਦਾ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਅਮਨ) – ਬੈਲੂਨ ਐਨ ਰਿਬਨਜ਼, ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਅਤੇ ਸਤਯਮ ਜਿਊਲਰਜ਼ PUNJ0903201914ਹਾਊਸ ਵਲੋਂ ਮਹਿਲਾ ਦਿਵਸ ਨੂੰ ਸਮਰਪਿਤ ‘ਇਨਫਲੂਏਸ਼ਨ ਵੂਮਨਜ਼ ਐਵਾਰਡ-2019’ ਅੰਮ੍ਰਿਤਸਰ ਸਰਵਿਸ ਕਲੱਬ ਵਿਖੇ ਕਰਵਾਇਆ ਗਿਆ।ਸਮਾਰੋਹ ਦੀ ਅਗਵਾਈ ਪ੍ਰਬੰਧਕ ਦਿਬਜੋਤ ਕੌਰ, ਹਰਪ੍ਰੀਤ ਸਿੰਘ, ਸਰਬਜੀਤ ਵਾਲੀਆ ਪ੍ਰੈਜੀਡੈਂਟ ਰੋਟਰੀ, ਰੁਪਿੰਦਰ ਸਿੰਘ ਕਟਾਰੀਆ ਸੈਕਟਰੀ ਰੋਟਰੀ, ਸਚਿਨ ਕਪੂਰ ਸਤਯਮ ਜਿਊਲਰੀ ਹਾਊਸ ਨੇ ਕੀਤੀ।ਮੁੱਖ ਮਹਿਮਾਨ ਐਮ.ਪੀ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਔਜਲਾ, ਰਾਸ਼ਟਰਪਤੀ ਐਵਾਰਡੀ ਤੇ ਜਨ ਕਲਿਆਣ ਸੰਗਠਨ ਡਾਇਰੈਕਟਰ ਡਾ. ਸ਼ਵਰਾਜ ਗਰੋਵਰ, ਵਧੀਕ ਨਿਗਮ ਕਮਿਸ਼ਨਰ ਤੇ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਸਨ।ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ।ਸ਼੍ਰੀਮਤੀ ਜਗੀਰ ਕੋਰ ਔਜਲਾ ਅਤੇ ਸ਼੍ਰੀਮਤੀ ਸਵਰਾਜ ਗਰੋਵਰ ਨੇ ਕਿਹਾ ਕਿ ਹਰ ਔਰਤ ਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣ ਕੇ ਤਾਕਤਵਰ ਬਣਨਾ ਚਾਹੀਦਾ ਹੈ।ਇਸ ਦੌਰਾਨ ਵਿਸ਼ੇਸ਼ ਤੌਰ `ਤੇ ਪਹੁੰਚੇ ਗੁਰਮੀਤ ਬਾਵਾ, ਲਾਚੀ ਬਾਵਾ, ਗੁਲੇਰੀ ਬਾਵਾ ਅਤੇ ਖਯਾਤੀ ਮਹਿਰਾ ਨੇ ਆਪਣੇ ਸੁਰੀਲੀ ਅਵਾਜ ਨਾਲ ਸਮਾਂ ਬੰਨਿਆ।PUNJ0903201915
    ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੀਮਤੀ ਇੰਦੂ ਅਰੋੜਾ, ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਪ੍ਰਿੰ. ਰਿਪੂਦਮਨ ਅਤੇ ਡੋਲੀ ਸਿੰਘ ਨੇ ਸਾਂਝੇ ਤੌਰ `ਤੇ ਕਿਹਾ ਕਿ ਕਿ ਔਰਤਾਂ ਅਜ ਦੇ ਯੁੁੱਗ ਵਿਚ ਹਰ ਫੀਲ਼ਡ ਵਿਚ ਆਪਣਾ ਨਾਮ ਕਮਾ ਰਹੀਆਂ ਹਨ।                  
    ਇਸ ਦੌਰਾਨ ਡਾ. ਪ੍ਰਭਜੋਤ ਕੌਰ, ਸਾਰਿਕਾ ਅਹੂਜਾ, ਨੀਤੂ ਟਾਂਗਰੀ ਕੌਂਸਲਰ, ਇੰਦੂ ਅਰੋੜਾ ਵਾਈਸ ਆਫ ਅੰਮ੍ਰਿਤਸਰ, ਡੋਲੀ ਸਮਾਜ ਸੇਵਿਕਾ, ਰੂਬੀ ਮਲਹੋਤਰਾ ਐੱਚਓਡੀ ਸਪੋਰਟਸ ਵਿਭਾਗ ਸ਼ਹਿਜਾਦਾ ਨੰਦ ਕਾਲਜ, ਨਿਧੀ ਵਾਈਸ ਆਫ ਐਨੀਮਲ ਐੱਨਜੀਓ, ਖਯਾਤੀ ਮਹਿਰਾ ਗਾਇਕਾ, ਪ੍ਰਿੰ. ਮਨਦੀਪ ਕੌਰ,  ਅਨੂੰ ਅਰੋੜਾ ਸਟਰੋਂਗ ਬੇਸਿਕ ਇੰਸਟੀਟਿਊਟ, ਡਾ. ਅਮਿਤਾ ਅਬਰੋਲ ਅਬਰੋਲ ਕਲੀਨਿਕ, ਰਾਖੀ ਵਰਮਾਨੀ ਸਹਿਗਲ ਆਰਵੀਐੱਸ ਬੂਟੀਕ, ਹਰਪ੍ਰੀਤ ਮੱਕੜ, ਸ਼ੈਲੀ ਕਪੂਰ ਜਿਊਲਰਜ਼, ਰਮਨਦੀਪ ਕੌਰ ਜੁਨੇਜਾ ਇੰਗਲਿਸ਼ ਅਕੈਡਮੀ, ਸ਼ਮਾ ਅਰੋੜਾ ਜੁਨੇਜਾ ਗੁਰੂ ਕ੍ਰਿਪਾ ਕਲਾਥ ਹਾਊਸ, ਡਾ. ਸਾਰਿਕਾ ਕਪਿਲਾ ਕਪਿਲਾ ਕਲੀਨਿਕ, ਮੋਨਿਕਾ ਮਹਿਰਾ ਟਚ ਐਂਡ ਗਲੋ ਪਾਰਲਰ, ਤਨੂੰ ਗਰੋਵਰ ਤਨੂੰ ਐਗਜੀਬੀਸ਼ਨ, ਸੰਦੀਪ ਕੌਰ ਐੱਸਜੇਐੱਸ ਚਾਈਲਡ ਕੇਅਰ ਡਾਇਰੈਕਟਰ, ਨਿਰੂਪਮਾ ਅਰੋੜਾ ਦਿਵੀ ਰਿਸਰਚ ਕਲੀਨਿਕ ਆਫ ਨਿਉੂਰੋ ਹੈਲਥ ਅਤੇ ਰਿਹੇਬੀਲੇਸ਼ਨ, ਦਿਵਯਾ, ਦਲਜੀਤ ਕੌਰ ਉਪਲ ਡਾਇਰੈਕਟਰ ਯੂ.ਐਮ.ਪੀ.ਐਲ਼, ਸੀਮਾ ਕਮਲ ਪਾਥ ਫਾਈਡਰ ਅਕੈਡਮੀ, ਰਜਨੀਤਾ ਅਸ਼ੀਸ਼ ਸ਼ਿਤਜੀ, ਪ੍ਰਿਯੰਕਾ, ਸਮਾਕਸ਼ੀ, ਮੰਜੂ ਗਲੋਟ, ਵਨਿੰਦਰ ਕੌਰ, ਡਾ. ਸਰਬਜੀਤ ਆਨੰਦ, ਸਵਿਤਾ ਧਵਨ, ਕਿਰਨਦੀਪ ਕੌਰ, ਮਨਦੀਪ ਸਿੱਧੂ, ਸੁਮਨ ਸੇਠੀ, ਰੂਪ ਕਮਲ, ਮਨਬੀਰ ਵਲਟੋਹਾ, ਸੋਨੀਆ ਰਾਏ, ਨਵਨੀਤ ਕੌਰ ਡੇਜ਼ੀ, ਸਿੰਮੀ ਬੇਦੀ, ਸ਼ਾਲੂ ਅਰੋੜਾ, ਪਲਕ ਕੁੰਦਰਾ ਲੇਖਕ, ਅਨੂੰ ਅਰੋੜਾ, ਸਟਰੌਂਗ ਬੇਸਿਕ ਇੰਸਟੀਟਿਊਟ ਆਦਿ ਸ਼ਖਸੀਅਤਾਂ ਨੂੰ ਬੈਲੂਨ ਐੱਨ ਰਿਬਨਜ਼, ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਅਤੇ ਸਤਯਮ ਜਿਊਲਰਜ਼ ਹਾਊਸ ਵਲੋਂ ਮਹਿਲਾ ਦਿਵਸ ਮੌਕੇ ‘ਇਨਫਲੂਏਸ਼ਨ ਵੂਮੈਨਜ਼ ਐਵਾਰਡ-2019’ ਐਵਾਰਡ ਨਾਲ ਨਿਵਾਜ਼ਿਆ ਗਿਆ।
    ਪ੍ਰਬੰਧਕ ਦਿਬਜੋਤ ਕੌਰ, ਹਰਪ੍ਰੀਤ ਸਿੰਘ, ਸਰਬਜੀਤ ਵਾਲੀਆ ਪ੍ਰੈਜੀਡੈਂਟ ਰੋਟਰੀ, ਰੁਪਿੰਦਰ ਸਿੰਘ ਕਟਾਰੀਆ ਸੈਕਟਰੀ ਰੋਟਰੀ, ਸਚਿਨ ਕਪੂਰ ਨੇ ਕਿਹਾ ਕਿ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ ਹੈ, ਜਿਸਦੇ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ।ਰਜਨੀਤਾ ਅਸ਼ੀਸ਼ ਸ਼ਿਤਜੀ ਦੀਆਂ ਕਵਿਤਾਵਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਸ਼ਿਖਰਾਂ ਤੇ ਪਹੁੰਚਾਇਆ।
     ਇਸ ਮੌਕੇ ਰਾਹਤ ਅਰੋੜਾ, ਹਰਪ੍ਰੀਤ ਮੱਕੜ, ਅਰਸ਼ ਸਿੰਘ ਮੱਕੜ ਗੋਲਡਨ ਫੋਟੋ ਸਟੂਡੀਓ, ਹਰਸ਼ਪ੍ਰਤੀਕ ਸਿੰਘ ਦਾ ਐਜੂਕੇਸ਼ਨ ਪਲਾਂਟ ਐਨ.ਜੀ.ਓ ਵੀ ਮੌਜੂਦ ਸਨ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply