Friday, March 29, 2024

ਲ਼ੋਕ ਸਭਾ 2019 ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ – ਨਤੀਜੇ 23 ਮਈ ਨੂੰ

ਪੰਜਾਬ ਵਿੱਚ ਇੱਕ ਪੜਾਅ `ਚ 19 ਮਈ ਨੂੰ ਪੈਣਗੀਆਂ ਵੋਟਾਂ  
ਨਵੀਂ ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ2019 ਦਾ ਐਲਾਨ ਕਰ ਦਿੱਤਾ ਗਿਆ ਹੈ।ਸੱਤ ਪੜਾਵਾਂ `ਚ ਹੋਣ Sunil Aroraਵਾਲੀਆਂ 17ਵੀਆਂ ਆਮ ਚੋਣਾਂ 11 ਅਪ੍ਰੈ੍ਰਲ ਤੋਂ 19 ਮਈ ਤੱਕ ਕਰਵਾਈਆਂ ਜਾਣਗੀਆਂ।ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ।
    ਚਾਰ ਸੂਬਿਆਂ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਓਡੀਸ਼ਾ ਅਤੇ ਸਿੱਕਮ ਵਿਧਾਨ ਸਭਾ ਦੀਆਂ ਚੋਣਾਂ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਈਆਂ ਜਾਣਗੀਆਂ।ਪੰਜਾਬ ਤੇ ਚੰਡੀਗੜ ਵਿੱਚ ਚੋਣਾਂ 19 ਮਈ ਨੂੰ ਹੋਣਗੀਆਂ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਲੋਕ ਸਭਾ ਲਈ 543 ਮੈਂਬਰ 18 ਸਾਲਾਂ ਤੋਂ ਉਪਰ ਉਮਰ ਦੇ ਇਸਤਰੀ ਪੁਰਸ਼ ਵੋਟਰ ਆਪਣੇ ਚੋਣ ਹੱਕ ਦੀ ਵਰਤੋਂ ਕਰਨਗੇ।
    ਉਨਾਂ ਕਿਹਾ 11 ਅਪ੍ਰੈਲ ਨੂੰ ਪਹਿਲੇ ਪੜਾਅ ਤਹਿਤ 20 ਰਾਜਾਂ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ, ਜੰਮੂ-ਕਸ਼ਮੀਰ, ਮਹਾਰਾਸ਼ਟਰਾ, ਮਨੀਪੁਰ, ਮੇਘਾਲਿਆ, ਨਾਗਾਲੈਂਡ, ਓਡੀਸ਼ਾ, ਸਿਕਮ, ਤੇਲੰਗਾਨਾ, ਤਰੀਪੁਰਾ, ਉਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ-ਨਿਕੋਬਾਰ ਅਤੇ ਲਕਸ਼ਦਵੀਪ ਦੇ 91 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ।
    18 ਅਪ੍ਰੈਲ ਨੂੰ ਦੂਜੇ ਪੜਾਅ ਦੌਰਾਨ 13 ਸੂਬਿਆਂ ਅਸਾਮ, ਬਿਹਾਰ, ਛੱਤੀਸਗੜ, ਜੰਮੂ-ਕਸ਼ਮੀਰ, ਕਰਨਾਟਕਾ, ਮਹਾਰਾਸ਼ਟਰਾ, ਮਨੀਪੁਰ, ਓਡੀਸ਼ਾ, ਤਾਮਿਲ ਨਾਡੂ, ਤਰੀਪੁਰਾ, ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਪੁਡੂਚਰੀ ਦੇ 97 ਲੋਕ ਸਭਾ ਹਲਕਿਆਂ `ਚ ਵੋਟਾਂ ਪੈਣਗੀਆਂ।
    23 ਅਪ੍ਰੈਲ ਨੂੰ  ਤੀਜੇ ਪੜਾਅ ਤਹਿਤ 14 ਰਾਜਾਂ ਅਸਾਮ, ਬਿਹਾਰ, ਛੱਤੀਸਗੜ, ਗੁਜਰਾਤ, ਗੋਆ, ਜੰਮੂ-ਕਸ਼ਮੀਰ, ਕਰਨੲਟਕਾ, ਕੇਰਲਾ, ਮਹਾਰਾਸ਼ਟਰਾ, ਓਡੀਸ਼ਾ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ-ਦਿਊ ਦੇ 115 ਹਲਕਿਆਂ `ਚ ਵੋਟਾਂ ਪਾਈਆਂ ਜਾਣਗੀਆਂ।
    29 ਅਪ੍ਰੈਲ ਨੂੰ ਚੌਥੇ ਪੜਾਅ ਤਹਿਤ 9 ਸੂਬਿਆਂ ਬਿਹਾਰ, ਜੰਮੂ-ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਓਡੀਸ਼ਾ, ਰਾਜਸਥਾਨ, ਉਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ 71 ਲੋਕ ਹਲਕਿਆਂ `ਚ ਲੋਕ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨਗੇ।
    6 ਮਈ ਨੂੰ 7 ਰਾਜਾਂ ਬਿਹਾਰ, ਜੰਮੂ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ 51 ਲੋਕ ਸਭਾ ਹਲਕਿਆ ਵਿੱਚ ਵੋਟਾਂ ਪਾਈਆਂ ਜਾਣਗੀਆ।
    12 ਮਈ ਨੂੰ 7 ਸੂਬਿਆਂ ਬਿਹਾਰ, ਹਰਿਆਣਾ, ਝਾਰਖੰਡ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ ਦੇ 59 ਲੋਕ ਸਭਾ ਹਲਕਿਆਂ `ਚ ਵੋਟਾਂ ਪਾਈਆਂ ਜਾਣਗੀਆਂ।
    19 ਮਈ ਨੂੰ 8 ਸੂਬਿਆਂ ਬਿਹਾਰ, ਹਿਮਾਚਲ, ਝਾਰਖੰਡ, ਮੱਧ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਚੰਡੀਗੜ ਅਤੇ ਉਤ ਪ੍ਰਦੇਸ਼ ਦੇ 59 ਲੋਕ ਸਭਾ ਹਲਕਿਆਂ `ਚ ਵੋਟਾਂ ਪੈਣ ਨਾਲ ਚੋਣ ਪ੍ਰਕਿਰਿਆ ਮੁਕੰਮਲ ਹੋਵੇਗੀ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨ ਦਿੱਤੇ ਜਾਣਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply