Thursday, April 25, 2024

ਜਲ੍ਹਿਆਂਵਾਲਾ ਬਾਗ `ਤੇ ਇਤਿਹਾਸਕ ਲਿਖਤਾਂ ਵਿਸ਼ੇ `ਤੇ ਦੋ ਰੋਜ਼ਾ ਕੌਮੀ ਸੈਮੀਨਾਰ 11 ਮਾਰਚ ਤੋਂ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਜਲ੍ਹਿਆਂ ਵਾਲਾ ਬਾਗ਼ (1919) `ਤੇ ਇਤਿਹਾਸਕ  GNDUਲਿਖਤਾਂ ਵਿਸ਼ੇ` ਤੇ ਦੋ ਦਿਨ ਆਈ.ਸੀ.ਐਸ.ਐਸ.ਆਰ  ਕੌਮੀ ਸੈਮੀਨਾਰ 11-12 ਮਾਰਚ 2019 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸੌ ਸਾਲ ਪਹਿਲਾਂ 379 ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਗਈ ਸੀ ਅਤੇ ਹਜ਼ਾਰਾਂ ਜਵਾਨਾਂ ਨੂੰ ਜ਼ਖ਼ਮੀ ਕੀਤਾ ਗਿਆ ਸੀ।
ਸੈਮੀਨਰ ਵਿਚ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਉਸ ਸਮੇਂ ਮਾਰਸ਼ਲ ਲਾਅ ਦੇ ਦਿਨਾਂ ਦੌਰਾਨ ਜਨਰਲ.ਡਾਇਰ ਅਤੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਅਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।ਇਸ ਸੈਮੀਨਰ ਵਿਚ ਕੁਰਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੁਤੇਜਾ “ਜਲ੍ਹਿਆਂਵਾਲਾ ਬਾਗ” ਵਿਸ਼ੇ `ਤੇ ਮੁੱਖ ਭਾਸ਼ਣ ਦੇਣਗੇ।
ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਕਮਲੇਸ਼ ਮੋਹਨ, ਪ੍ਰੋ. ਐਮਰੈਟਸ, “ਜਲ੍ਹਿਆਂਵਾਲਾ ਬਾਗ ਟ੍ਰੈਜਿਡੀ : ਹਿਸਟੋਰੀਓਗ੍ਰਾਫੀ, ਲਿਟਰੇਚਰ ਐਂਡ ਮੈਮੋਰੀ” ਵਿਸ਼ੇ `ਤੇ ਵਿਸ਼ੇਸ਼ ਭਾਸ਼ਣ ਦੇਣਗੇ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਭਗਵਾਨ ਜੋਸ਼ “ਜਲ੍ਹਿਆਂਵਾਲਾ ਬਾਗ਼ ਅਤੇ ਪੰਜਾਬ ਦੀ ਰਾਜਨੀਤੀ ਦੇ ਪੈਰਾਡੋਕਸ” ਵਿਸ਼ੇ `ਤੇ ਸੰਬੋਧਨ ਕਰਨਗੇ।
 ਇਸ ਵਿਚ ਵਡੋਦਰਾ ਯੂਨੀਵਰਸਿਟੀ, ਬੜੌਦਾ, ਕਸ਼ਮੀਰ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਡੀ ਗਿਣਤੀ `ਚ ਪੇਪਰ ਪੇਸ਼ ਕੀਤੇ ਜਾਣਗੇ।ਇਸ ਸੈਮੀਨਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਕਰਨਗੇ।ਇਸ ਸੈਮੀਨਰ ਦਾ ਉਦਘਾਟਨ  ਜਲ ਸਰੋਤ ਦੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਕਰਨਗੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply