Friday, March 29, 2024

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਬੀ.ਆਰ.ਟੀ.ਐਸ ਮੈਟਰੋ ਬੱਸ ਸਰਵਿਸ ਦੇ ਰੂਟ ਵਧਾਉਣ ਦੀ ਮੰਗ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀ.ਆਰ.ਟੀ.ਐਸ ਮੈਟਰੋ ਬੱਸ ਸਰਵਿਸ ਦੇ ਚੱਲ ਰਹੇ ਰੂਟ ਸ੍ਰੀ ਗੁਰੁ ਰਾਮ ਦਾਸ ਇੰਟਰਨੈਸ਼ਨਲ PUNJ1003201910ਏਅਰਪੋਰਟ, ਅਟਾਰੀ ਬਾਰਡਰ ਅਤੇ ਸੁਨਹਿਰੀ ਗੇਟ ਤੋਂ ਅੰਮ੍ਰਿਤਸਰ ਸਰਕੁਲਰ ਰੋਡ ਬਾਈਪਾਸ (ਅੰਮ੍ਰਿਤਸਰ ਸੁਨਹਿਰੀ ਗੇਟ-ਵੇਰਕਾ ਚੌਕ-ਗੁਮਟਾਲਾ ਬਾਈਪਾਸ ਚੌਕ-ਛੇਹਰਟਾ ਬਾਈਪਾਸ) ਤੱਕ ਵਧਾਏ ਜਾਣ।ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਬੀ.ਆਰ.ਟੀ.ਐਸ ਪ੍ਰਾਜੈਕਟ ਤਹਿਤ ਮੁਫਤ ਵਿੱਚ ਦੌੜ ਰਹੀਆਂ ਮੈਟਰੋ ਬੱਸਾਂ ਨੂੰ ਸ਼ਹਿਰ ਦੇ ਕੁੱਝ ਰੂਟਾਂ `ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।ਜਦਕਿ ਸ੍ਰੀ ਗੁਰੁ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅਟਾਰੀ ਬਾਰਡਰ, ਸ਼ਹਿਰ ਦਾ ਬਾਈਪਾਸ (ਸੁਨਹਿਰੀ ਗੇਟ ਤੋਂ ਛੇਹਰਟਾ) ਵਰਗੇ ਜਰੂਰੀ ਰੂਟ ਨਜ਼ਰਅੰਦਾਜ਼  ਕੀਤੇ ਗਏ ਹਨ।
ਉਨਾਂ ਕਿਹਾ ਕਿ ਮੰਚ ਵੱਲੋਂ ਜਿਲਾ ਤੇ ਨਗਰ ਨਿਗਮ ਪ੍ਰਸਾਸ਼ਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਬੀ.ਆਰ.ਟੀ.ਐਸ ਦੇ ਚੱਲ ਰਹੇ ਰੂਟ ਸ੍ਰੀ ਗੁਰੁ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ਤੱਕ ਵਧਾ ਦਿੱਤੇ ਜਾਂਦੇ ਹਨ ਤਾਂ ਦੇਸ਼-ਵਿਦੇਸ਼ ਨੂੰ ਆਉਣ ਜਾਣ ਵਾਲੇ ਯਾਤਰੂਆਂ ਅਤੇ ਉਹਨਾਂ ਨੂੰ ਛੱਡਣ ਅਤੇ ਲੈਣ ਆਉਣ ਵਾਲੇ ਸਬੰਧੀਆਂ ਲਈ ਇਹ ਬੱਸ ਸੇਵਾ ਫਾਇਦੇਮੰਦ ਰਹੇਗੀ।ਉਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਵਿਖੇ ਰੀਟਰੀਟ ਸੈਰੀਮਨੀ ਦੇਖਣ ਜਾਂਦੇ ਰੋਜ਼ਾਨਾ 20-30 ਹਜ਼ਾਰ ਯਾਤਰੂਆਂ ਅਤੇ ਅੰਮ੍ਰਿਤਸਰ ਸਰਕੁਲਰ ਰੋਡ ਬਾਈਪਾਸ (ਅੰਮ੍ਰਿਤਸਰ ਸੁਨਹਿਰੀ ਗੇਟ-ਵੇਰਕਾ ਚੌਕ-ਗੁਮਟਾਲਾ ਬਾਈਪਾਸ ਚੌਕ-ਛੇਹਰਟਾ ਬਾਈਪਾਸ) ਰਸਤੇ ਸਫਰ ਕਰਨ ਵਾਲੇ ਸ਼ਹਿਰੀਆਂ ਲਈ ਮੈਟਰੋ ਬੱਸ ਸਰਵਿਸ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
    ਮਨਜੀਤ ਸੈਣੀ ਨੇ ਹੋਰ ਕਿਹਾ ਹੈ ਕਿ ਅੰਮ੍ਰਿਤਸਰ ਸਿਟੀ ਬੱਸ ਸਰਵਿਸ ਲਈ ਖਰੀਦੀਆਂ ਲੋਅ ਫਲੋਰ ਬੱਸਾਂ ਵਿਚੋਂ ਤਕਰੀਬਨ 60 ਬੱਸਾਂ ਸ਼ਹਿਰ ਦੇ ਮਾਲ ਮੰਡੀ ਵਿਖੇ ਨਗਰ ਨਿਗਮ ਦੇ ਡੰਪ ਯਾਰਡ `ਚ ਖੜੀਆਂ ਖਰਾਬ ਹੋ ਰਹੀਆਂ ਹਨ।ਇਸ ਸਬੰਧੀ ਬੀ.ਆਰ.ਟੀ.ਐਸ ਦੇ ਜਨਰਲ ਮੈਨੇਜਰ ਨੇ ਗੱਲ ਕਰਨ `ਤੇ ਣਕੀਨ ਦਿਵਾਇਆ ਹੈ ਕਿ ਇਹ ਬੱਸਾਂ ਚਲਾਉਣ ਲਈ ਉਹਨਾਂ ਦੀ ਕੰਪਨੀ ਨੂੰ ਅਗਰ ਸਰਕਾਰ/ ਕਾਰਪੋਰੇਸ਼ਨ ਜਿੰਮੇਵਾਰੀ ਸੌਂਪਦੀ ਹੈ ਤਾਂ ਉਹ ਆਪਣੇ ਖਰਚੇ `ਤੇ ਲੋੜੀਂਦੀ ਮੁਰੰਤ ਕਰਵਾ ਕੇ ਬਿਨਾਂ ਲਾਭ-ਹਾਨੀ `ਤੇ ਅਲਾਟ ਹੋਣ ਵਾਲੇ ਰੂਟਾਂ `ਤੇ ਸਰਵਿਸ ਚਾਲੂ ਕਰਨ ਲਈ ਤਿਆਰ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply