Friday, March 29, 2024

ਪੁਰਸ਼ਾਂ ਦੀ ਆਲ ਇੰਡੀਆ ਇੰਟਰਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ `ਚ ਹੋਏ ਫਸਵੇਂ ਮੁਕਾਬਲੇ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੰਧੂ) – ਪੂਲ-ਏ ਦੇ ਉਦਘਾਟਨੀ ਮੈਚ ਵਿੱਚ ਹੀ ਬੀ.ਵੀ ਪੂਨੇ ਯੂਨੀਵਰਸਿਟੀ ਆਫ ਮਹਾਰਾਸ਼ਟਰ ਨੂੰ PUNJ1203201902ਵਾਕ ਓੁਵਰ ਮਿਲਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਂਈ ਹੈਂਡ ਬਾਲ ਸੈਂਟਰ ਵਿਖੇ ਪੁਰਸ਼ਾਂ ਦੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਹੈਂਡਬਾਲ ਪ੍ਰਤੀਯੋਗਤਾ ਦਾ ਸ਼ੁਭਆਰੰਭ ਹੋ ਗਿਆ ਹੈ।ਜਿਸ ਦਾ ਉਦਘਾਟਨ ਸਾਬਕਾ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਕੰਵਲਜੀਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਗਿਆ।ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਤੇ ਇੰਚਾਰਜ਼ ਕੋਚ ਬਲਦੀਪ ਸਿੰਘ ਸੋਹੀ ਨੇ ਪ੍ਰੋਫੈਸਰ ਡਾ. ਕੰਵਲਜੀਤ ਸਿੰਘ ਤੇ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਖਿਡਾਰੀਆਂ ਨੂੰ `ਜੀ ਆਇਆਂ` ਕਿਹਾ ਤੇ ਧੰਨਵਾਦ ਕੀਤਾ।ਪੂਲ-ਏ ਦੇ ਦੂਜੇ ਮੈਚ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਮ੍ਰਿਤਸਰ ਦੀ ਟੀਮ ਨੇ ਕ੍ਰਿਸ਼ਨਾ ਯੂਨੀਵਰਸਿਟੀ ਨੂੰ 20 ਦੇ ਮੁਕਾਬਲੇ 54 ਗੋਲਾਂ ਦੇ ਫਰਕ ਨਾਲ ਹਰਾਇਆ, ਤੀਸਰੇ ਮੈਚ ਵਿੱਚ ਐਮ.ਬੀ ਗਯਾ ਯੂਨੀਵਰਸਿਟੀ ਆਫ ਬਿਹਾਰ ਦੀ ਗੈਰ ਹਾਜ਼ਰੀ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਾਕ ਓੁਵਰ ਮਿਲਿਆ।ਇਸੇ ਤਰ੍ਹਾਂ ਪੂਲ-ਬੀ ਦੇ ਪਹਿਲੇ ਮੈਚ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਆਪਣੀ ਵਿਰੋਧੀ ਐਲ.ਐਨ.ਐਮ.ਯੂ ਦਰਭੰਗਾ ਦੀ ਟੀਮ ਨੂੰ 18 ਦੇ ਮੁਕਾਬਲੇ 40 ਗੋਲਾਂ ਦੇ ਫਰਕ ਨਾਲ, ਦੂਸਰੇ ਮੈਚ ਵਿੱਚ ਰਾਇਲਸੀਮਾ ਕਰਨੌਲ ਦੀ ਟੀਮ ਨੇ ਆਪਣੀ ਵਿਰੋਧੀ ਐਸ.ਪੀ. ਪੂਨੇ ਯੂਨੀਵਰਸਿਟੀ ਦੀ ਟੀਮ ਨੂੰ 39 ਦੇ ਮੁਕਾਬਲੇ 47 ਗੋਲਾਂ ਦੇ ਫਰਕ ਨਾਲ ਹਰਾਇਆ।ਪੂਲ-ਸੀ ਦੇ ਇੱਕੋ-ਇੱਕ ਮੈਚ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਵਿਰੋਧੀ ਬਾਹਰਤਿਹਾਰ ਯੂਨੀਵਰਸਿਟੀ ਦੀ ਟੀਮ ਨੂੰ 46 ਦੇ ਮੁਕਾਬਲੇ 52 ਗੋਲਾਂ ਦੇ ਫਰਕ ਨਾਲ ਹਰਾਇਆ।ਇਸੇ ਤਰ੍ਹਾਂ ਪੂਲ-ਡੀ ਦੇ ਪਹਿਲੇ ਮੈਚ ਵਿੱਚ ਆਰ.ਟੀ.ਐਮ ਨਾਗਪੁਰ ਦੀ ਟੀਮ ਨੇ ਆਪਣੀ ਵਿਰੋਧੀ ਆਂਧਰਾ ਯੂਨੀਵਰਸਿਟੀ ਦੀ ਟੀਮ ਨੂੰ 36 ਦੇ ਮੁਕਾਬਲੇ 38 ਗੋਲਾਂ ਦੇ ਫਰਕ ਨਾਲ ਜਦੋਂ ਕਿ ਦੂਸਰੇ ਮੈਚ ਵਿੱਚ ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਆਪਣੀ ਵਿਰੋਧੀ ਵੀ.ਕੇ.ਐਸ ਬਿਹਾਰ ਦੀ ਟੀਮ ਨੂੰ 22 ਦੇ ਮੁਕਾਬਲੇ 37 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।ਸ਼ੋਲਾਪੁਰ, ਰਾਏਪੁਰ, ਪੂਨੇ, ਮੱਛਲੀ ਪਟਨਮ, ਨਾਗਪੁਰ, ਬਿਹਾਰ ਤੇ ਪਟਿਆਲਾ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਹੋਏ।
ਇਸ ਮੌਕੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਰਿਟਾਇਰਡ ਸੁਪ੍ਰੀਟੈਂਡੈਂਟ ਪਿਸ਼ੌਰਾ ਸਿੰਘ ਧਾਰੀਵਾਲ, ਐਲ.ਕੇ.ਸੀ. ਡਾਇਰੈਕਟਰ ਸਪੋਰਟਸ ਪ੍ਰੋਫੈ. ਡਾ. ਜਸਪਾਲ ਸਿੰਘ, ਪ੍ਰਦੀਪ ਕੁਮਾਰ, ਸੁਖਪਾਲ ਸਿੰਘ, ਸ਼ਮਸ਼ੇਰ ਸਿੰਘ ਵਡਾਲੀ, ਸੁਖਜਿੰਦਰ ਕੌਰ ਮੱਲ੍ਹੀ, ਪਰਮਿੰਦਰ ਕੌਰ ਰੰਧਾਵਾ, ਬਿੱਟੂ ਮਾਹਲ, ਦਰਸ਼ਨ ਲਾਲ ਸ਼ਰਮਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply