Thursday, April 25, 2024

ਪਰਵਾਸੀ ਸ਼ਾਇਰ ਰਵਿੰਦਰ ਸਹਿਰਾਅ ਦੀ ਕਾਵਿ ਪੁਸਤਕ `ਕੁਝ ਨਾ ਕਹੋ` `ਤੇ ਹੋਈ ਚਰਚਾ

PUNJ1203201913ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਦਾਰਾ ਰਾਗ ਵਲੋਂ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਤੇ ਸੰਪਾਦਕ ਅਜੇ ਤਨਵੀਰ ਦੀ ਅਗਵਾਈ ਹੇਠ ਪਰਵਾਸੀ ਸ਼ਾਇਰ ਰਵਿੰਦਰ ਸਹਿਰਾਅ ਦੀ ਕਾਵਿ ਪੁਸਤਕ `ਕੁਝ ਨਾ ਕਹੋ` `ਤੇ ਵਿਚਾਰ ਚਰਚਾ ਕਰਵਾਈ ਗਈ।ਪੰਜਾਬ ਨਾਟਸ਼ਾਲਾ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੇ ਕੀਤੀ।ਪੁਸਤਕ ਬਾਰੇ ਪਰਚਾ ਡਾ. ਨਰੇਸ਼ ਕੁਮਾਰ, ਡਾ. ਆਤਮ ਸਿੰਘ ਰੰਧਾਵਾ ਤੇ ਡਾਕਟਰ ਸਰਬਜੀਤ ਸਿੰਘ ਮਾਨ ਨੇ ਪੜ੍ਹੇ।ਵਿਚਾਰ ਚਰਚਾ `ਚ ਹਿੱਸਾ ਪ੍ਰਸਿੱਧ ਕਹਾਣੀਕਾਰ ਦੇਸ ਰਾਜ ਕਾਲੀ ਨੇ ਲਿਆ।ਉਕਤ ਵਿਦਵਾਨਾਂ ਨੇ ਕਿਹਾ ਕਿ ਸਹਿਰਾਅ ਦੀ ਕਵਿਤਾ ਯਥਾਰਥ ਤੇ ਸੂਝ ਦਾ ਤਣਾਓ ਸਿਰਜ਼ਦੀ ਹੈ ਤੇ ਸ਼ਾਇਰ ਪ੍ਰਕਿਰਤੀ ਨਾਲ ਅਤੇ ਆਪਣੇ ਆਪ ਨਾਲ ਸੰਵਾਦ ਰਚਾਉੰਦਾ ਹੈ। ਉਹ ਆਸ਼ਾਵਾਦੀ ਕਵੀ ਹੈ , ਉਸ ਦੀ ਕਵਿਤਾ ਹਲੂਣਾ ਦਿੰਦੀ ਹੈ ਤੇ ਉਹ ਆਪਣੀ ਗੱਲ ਬੜੀ ਸਹਿਜ਼ਤਾ ਨਾਲ ਕਰਦਾ ਹੈ।
ਮੰਚ ਸੰਚਾਲਕ ਦੇ ਫਰਜ਼ ਨਿਭਾਉਂਦਿਆਂ ਧਰਵਿੰਦਰ ਔਲਖ ਨੇ ਕਿਹਾ ਕਿ ਚੰਗਾ ਅਤੇ ਮਿਆਰੀ ਸਾਹਿਤ ਛਪਵਾ ਕੇ ਆਮ ਲੋਕਾਂ ਨੂੰ ਇਸ ਦੇ ਪੜ੍ਹਨ ਦੀ ਚੇਟਕ ਲਾਉਣੀ ਅੱਜ ਦੇ ਸਮੇਂ `ਚ ਭਾਵੇਂ ਔਖਾ ਹੈ, ਪਰ ਅਦਾਰਾ ਰਾਗ ਮੈਗਜ਼ੀਨ ਦਾ ਸਮੁੱਚਾ ਪਰਿਵਾਰ ਇਸ ਵਾਸਤੇ ਕਾਰਜਸ਼ੀਲ ਹੈ।
ਇਸ ਕੈਨੇਡਾ ਤੋਂ ਗੁਲਸ਼ਨ ਢੀਂਗਰਾ, ਮੋਹਨ ਗਿਲ , ਤਰਲੋਕ ਬੀਰ, ਸਤੀਸ਼ ਗੁਲਾਟੀ, ਨਿਰਮਲ ਅਰਪਣ, ਡਾ. ਪ੍ਰਭਜੋਤ ਕੌਰ ਸੰਧੂ, ਕਮਲ ਗਿੱਲ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ, ਪ੍ਰੋਫ਼ੈਸਰ ਮਧੂ ਸ਼ਰਮਾ ਭਾਸਕਰ, ਅਰਤਿੰਦਰ ਸੰਧੂ, ਦੀਪ ਦਵਿੰਦਰ ਸਿੰਘ, ਮਲਵਿੰਦਰ, ਤਰਲੋਚਨ ਤਰਨਤਾਰਨ, ਕਲਿਆਣ ਅੰਮ੍ਰਿਤਸਰੀ, ਕ੍ਰਿਸ਼ਨ ਦਵੇਸਰ, ਡਾ. ਕਸ਼ਮੀਰ ਸਿੰਘ, ਰਾਜ ਖੁਸ਼ਵੰਤ ਸਿੰਘ ਸੰਧੂ, ਸੁਖਬੀਰ ਸਿੰਘ ਖੁਰਮਣੀਆਂ, ਹਰਭਜਨ ਖੇਮਕਰਨੀ, ਚਰਨਜੀਤ ਸਿੰਘ ਅਜਨਾਲਾ, ਗਿਆਨੀ ਪਿਆਰਾ ਸਿੰਘ ਜਾਚਕ, ਤਰਸੇਮ ਲਾਲ ਬਾਵਾ, ਚੰਨ ਅਮਰੀਕ, ਹਰਜਿੰਦਰ ਮਾਜ਼ੀ, ਸੁਰਿੰਦਰ ਸਾਗਰ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ ਸੁਰਿੰਦਰ ਖਿਲਚੀਆਂ, ਪ੍ਰੋਫੈਸਰ ਗੁਰਬੀਰ ਸਿੰਘ ਬਰਾੜ, ਹਰਜੀਤ ਸੰਧੂ, ਹਰਪਾਲ ਸਿੰਘ ਰਾਮ ਦੀਵਾਲੀ, ਮੈਡਮ ਜਗੀਰ ਕੌਰ ਰਾਮ ਦੀਵਾਲੀ, ਅਮਰੀਕਾ ਤੋਂ ਚਰਨਜੀਤ ਸਿੰਘ ਪੰਨੂੰ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply