Friday, April 19, 2024

ਦੋ ਜਗ੍ਹਾ ਵੋਟ ਬਣਾਉਣਾ ਕਾਨੂੰਨੀ ਅਪਰਾਧ – ਕਵਿਤਾ ਸਿੰਘ

ਡਿਊਟੀ ਕਰਦੇ ਵੋਟਰਾਂ ਨੂੰ ਵੋਟਰ ਰਜਿਸਟਰੇਸ਼ਨ ਕਰਨ ਦੀ ਦਿੱਤੀ ਜਾਣਕਾਰੀ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਧੀਕ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ ਵੱਲੋਂ ਬੱਚਤ ਭਵਨ PUNJ1403201903ਵਿਖੇ ਬੀ.ਐਸ.ਐਫ, ਸੀ.ਆਰ.ਪੀ.ਐਫ, ਏਅਰ ਫੋਰਸ ਅਤੇ ਆਰਮਡ ਫੋਰਸ ਦੇ ਅਧਿਕਾਰੀਆਂ ਨਾਲ ਸਰਵਿਸ ਵੋਟਰਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ।ਮੀਟਿੰਗ ਦੌਰਾਨ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਸਰਵਿਸ ਵੋਟਰ ਭਾਵ ਜੋ ਆਪਣੇ ਰਾਜ ਤੋਂ ਬਾਹਰ ਰਹਿ ਕੇ ਸਰਕਾਰੀ ਡਿਊਟੀ ਕਰਦੇ ਹਨ ਅਤੇ ਉਨ੍ਹਾਂ ਦੀਆਂ ਪਤਨੀਆਂ ਜੇਕਰ ਉਨ੍ਹਾਂ ਦੇ ਨਾਲ ਹੀ ਰਹਿੰਦੀਆਂ ਹਨ ਤਾਂ ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਦੀ ਸੁਵਿਧਾ ਦਿੱਤੀ ਗਈ ਹੈ।ਵਧੀਕ ਮੁੱਖ ਚੋਣ ਅਫਸਰ ਵੱਲੋਂ ਸਰਵਿਸ ਵੋਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦਿੱਤੀ ਗਈ।
     ਮੀਟਿੰਗ ਦੋਰਾਨ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ  ਕੋਈ ਸਰਵਿਸ ਵੋਟਰ ਆਨਲਾਈਨ ਰਾਹੀਂ ਆਪਣੀ ਵੋਟ ਦੀ ਰਜਿਸਟਰੇਸ਼ਨ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਆਨ ਲਾਈਨ ਵਿੱਚ ਸਰਵਿਸ ਵੋਟਰ ਜਾਂ ਜਨਰਲ ਵੋਟਰ ਦਾ ਪ੍ਰੋਫਾਰਮਾ ਦਿੱਤਾ ਗਿਆ ਹੈ ਅਤੇ ਰਾਜ ਤੋਂ ਬਾਹਰ ਨੌਕਰੀ ਕਰ ਰਿਹਾ ਨਾਗਰਿਕ ਕੇਵਲ ਸਰਵਿਸ ਵੋਟਰ ਜਾਂ ਜਨਰਲ ਵੋਟਰ ਬਣ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਕ ਤੋਂ ਵੱਧ ਵੋਟ ਬਣਾਉਣਾ ਕਾਨੁੂੰਨੀ ਅਪਰਾਧ ਹੈ।ਸ੍ਰੀਮਤੀ ਕਵਿਤਾ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸਰਵਿਸ ਵੋਟਰਾਂ ਦੀ ਸਹੂਲਤ ਲਈ ਈ.ਟੀ.ਪੀ.ਬੀ.ਐਸ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਨਾਲ ਕੋਈ ਵੀ ਸਰਵਿਸ ਵੋਟਰ ਆਪਣਾ ਬੈਲਟ ਪੇਪਰ ਡਾਉਨਲੋਡ ਕਰਨ ਨਾਲ ਪ੍ਰਿੰਟ ਕਢਵਾ ਕੇ ਉਸ ਨੂੰ ਪੋਸਟਲ ਬੈਲੇਟ ਰਾਹੀਂ ਭੇਜ ਸਕਦਾ ਹੈ।ਉਨ੍ਹਾਂ ਦੱਸਿੋਆ ਕਿ ਇਸ ਲਈ ਹਰੇਕ ਸਰਵਿਸ ਵੋਟਰ ਨੂੰ ਇਕ ਪਿੰਨ ਜਨਰੇਟ ਕਰਨਾ ਪਵੇਗਾ ਜੋ ਕਿ ਉਨ੍ਹਾਂ ਦੇ ਨੋਡਲ ਅਫਸਰ ਕੋਲ ਹੋਵੇਗਾ।ਉਨ੍ਹਾਂ ਦੱਸਿਆ ਕਿ ਸਾਰੇ ਪੋਸਟਲ ਬੈਲੇਟ ਗਿਣਤੀ ਵਾਲੇ ਦਿਨ ਸਵੇਰੇ 8 ਵਜੇ ਤੱਕ ਸਬੰਧਤ ਈ.ਆਰ.ਓਜ ਕੋਲ ਪਹੁੰਚ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਹਰ ਬੈਲੇਟ ਪੇਪਰ ਦਾ ਆਪਣਾ ਕਿਊ ਆਰ ਕੋਡ ਹੋਵੇਗਾ ਅਤੇ ਜਿਸ ਨੂੰ ਇਕ ਵਾਰ ਹੀ ਵਰਤਿਆ ਜਾ ਸਕੇਗਾ।
     ਉਨ੍ਹਾਂ ਦੱਸਿਆ ਕਿ ਹਰੇਕ ਸਰਵਿਸ ਵੋਟਰ ਨੂੰ ਐਸ.ਐਮ.ਐਸ ਰਾਹੀਂ ਸੂਚਨਾ ਦਿੱਤੀ ਜਾਵੇਗੀ ਕਿ ਉਸ ਦਾ ਬੈਲੇਟ ਪੇਪਰ ਭੇਜ ਦਿੱਤਾ ਗਿਆ ਹੈ ਅਤੇ ਉਹ ਆਪਣੇ ਨੋਡਲ ਅਫਸਰ ਨਾਲ ਸੰਪਰਕ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਪੋਸਟਰ ਬੈਲੇਟ ਪੇਪਰ ਉਨ੍ਹਾਂ ਹਾਲਾਤਾਂ ਵਿੱਚ ਰੱਦ ਕੀਤਾ ਜਾਂਦਾ ਹੈ ਜਦੋਂ ਕਿ ਘੋਸ਼ਣਾ ਪੱਤਰ ਨਹੀਂ ਮਿਲਦਾ ਜਾਂ ਹਸਤਾਖਰ ਜਾਂ ਤਸਦੀਕ ਨਹੀਂ ਕਰਵਾਇਆ ਹੁੰਦਾ। ਉਨ੍ਹਾਂ ਦੱਸਿਆ ਕਿ ਬੈਲੇਟ ਪੇਪਰ ਅਤੇ ਘੋਸ਼ਣਾ ਪੱਤਰ ਵੱਖ ਵੱਖ ਲਿਫਾਫਿਆਂ ਵਿੱਚ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਰਵਿਸ ਵੋਟਰ ਕਿਸੇ ਵੀ ਡਾਕਘਰ ਤੋਂ ਸਪੀਡ ਪੋਸਟ ਰਾਹੀਂ ਭੇਜ  ਸਕਦੇ ਹਨ ਅਤੇ ਉਨ੍ਹਾਂ ਕੋਲੋਂ ਕਿਸੇ ਪ੍ਰਕਾਰ ਦੇ ਵੀ ਪੈਸੇ ਨਹੀਂ ਲਏ ਜਾਣਗੇ।ਚੋਣ ਕਮਿਸ਼ਨ ਵੱਲੋਂ ਹੀ ਇਸ ਦੇ ਪੈਸੇ ਅਦਾ ਕੀਤੇ ਜਾਣਗੇ।
     ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਆਸ ਹੈ ਕਿ ਇਸ ਵਾਰ 10 ਗੁਣਾ ਤੋਂ ਵੱਧ ਸਰਵਿਸ ਵੋਟਰ ਵਧਣਗੇ।ਉਨ੍ਹਾਂ ਕਿਹਾ ਕਿ ਹਰ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਆਰਮਡ ਫੋਰਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
     ਇਸ ਮੌਕੇ ਉਪ ਮੰਡਲ ਮੈਜਿਸਟਰੇਟ ਅੰਮਿ੍ਰਤਸਰ-1 ਅਤੇ ਅੰਮਿ੍ਰਤਸਰ-2 ਕ੍ਰਮਵਾਰ ਵਿਕਾਸ ਹੀਰਾ ਅਤੇ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਮਜੀਠਾ ਤੇ ਬਾਬਾ ਬਕਾਲਾ ਮੈਡਮ ਪਲਵੀ ਚੌਧਰੀ ਅਤੇ ਅਸ਼ੋਕ ਕੁਮਾਰ, ਰਿਜਨਲ ਟਰਾਂਸਪੋਰਟ ਅਥਾਰਟੀ ਦਰਬਾਰਾ ਸਿੰਘ, ਜਾਇੰਟ ਕਮਿਸ਼ਨਰ ਨਗਰ ਨਿਤਿਸ਼ ਸਿੰਗਲਾ ਤੋਂ ਇਲਾਵਾ ਜਿਲੇ੍ਹ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply