Thursday, March 28, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਬਸੰਤ ਬਹਾਰ ਮੇਲਾ ਸ਼ੁਰੂ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਗੋਲਡਨ ਜੁਬਲੀ ਬੰਸਤ ਬਹਾਰ ਫ਼ਲਾਵਰ ਅਤੇ GNDUਪਲਾਂਟ ਸ਼ੋਅ  ਕਰਵਾਇਆ ਗਿਆ।ਜਿਸ ਵਿਚ ਕੁਦਰਤ ਪ੍ਰੇਮੀਆਂ ਵੱਲੋਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਗਿਆ।ਵੱਖ ਵੱਖ ਫ਼ੁੱਲਾਂ ਦੀ ਮਹਿਕ ਨੇ ਯੂਨੀਵਰਸਿਟੀ ਦੇ ਵਿਹੜੇ ਨੂੰ ਮਹਿਕਾਇਆਂ।ਵੱਖ ਵੱਖ ਕਿਸਮ ਦੀਆਂ ਰੰਗੋਲੀਆਂ ਨੇ ਵੀ ਵਿਸ਼ੇਸ ਧਿਆਨ ਖਿੱਚਿਆ ਅਤੇ ਖ਼ੇਤੀਬਾੜੀ ਅਤੇ ਕਾਸ਼ਤਕਾਰੀ ਨਾਲ ਸਬੰਧਤ  ਵੱਖ ਵੱਖ ਸਟਾਲਾਂ ਨੇ ਫ਼ਲਾਵਰ ਸ਼ੋਅ ਨੂੰ ਮੇਲੇ ਵਾਲਾ ਰੂਪ ਦੇ ਦਿੱਤਾ ।ਵੱਖ ਵੱਖ  ਕਾਲਜਾਂ, ਨਰਸਰੀਆਂ ਅਤੇ ਕੁਦਰਤ ਪ੍ਰੇਮੀਆਂ ਵਲੋਂ ਮੁਕਾਬਿਲਆਂ ਦੇ ਲਈ ਫ਼ੁੱਲ ਅਤੇ ਪੌਦੇ ਲਿਆ ਕੇ ਯੂਨੀਵਰਸਿਟੀ ਦੇ ਵਿਹੜੇ ਵਿਚ ਸਜਾਏ।ਵੱਖ ਵੱਖ ਮਾਹਿਰਾਂ ਵਲੋਂ ਜੱਜਮਂੈਟ ਕਰਕੇ ਜੇਤੂਆਂ ਦਾ ਐਲਾਨ ਕੀਤਾ।ਯੂਨੀਵਰਸਿਟੀ ਵਿਚ ਸ਼ੁਰੂ ਹੋਏ `ਜਸ਼ਨ 2019` ਦੇ ਨਾਲ ਨਾਲ ਫੁੱਲਾਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਫ਼ੁੱਲਾਂ ਦੀ ਪ੍ਰਦਰਸ਼ਨੀ ਵਿਚ 418 ਐਂਟਰੀਆਂ ਹੋਈਆਂ।ਜੱਜਾਂ ਦੀ ਭੂਮਿਕਾ ਡਾ. ਸਰੋਜ ਅਰੋੜਾ, ਡਾ. ਸਤਬੀਰ ਸਿੰਘ, ਪ੍ਰੋ. ਮਨਧੀਰ ਸਿੰਘ ਨੇ ਨਿਭਾਈ।
ਇਸ ਤੋਂ ਪਹਿਲਾ ਗੋਲਡਨ ਜੁਬਲੀ ਬਸੰਤ ਬਹਾਰ ਫ਼ਲਾਵਰ ਸ਼ੋਅ ਦਾ ਉਦਘਾਟਨ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਵੇਤਾ ਸ਼ੋਨਾਏ ਵਲੋਂ ਕੀਤਾ ਗਿਆ । ਇਸ ਸਮੇਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੀ ਹਾਜ਼ਰ ਸਨ।ਉਹਨਾਂ ਨੇ ਜਿਥੇ ਵੱਖ ਵੱਖ ਰੰਗੋਲੀਆਂ ਅਤੇ ਫ਼ੁੱਲਾਂ ਦੀ ਪ੍ਰਦਰਸ਼ਨੀ ਦਾ ਮੁਅਇਨਾ ਕੀਤਾ।ਉੁਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ 2017 ਤੋਂ ਫ਼ੁੱਲਾਂ ਦੀ ਪ੍ਰਦਰਸ਼ਨੀ ਲਗਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ।।ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਆਮ ਲੋਕਾਂ ਵਿਚ ਫ਼ੁਲਾਂ ਅਤੇ ਪੌਦਿਆ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਉਹਨਾਂ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਘਰਾਂ ਤੋਂ ਲੈ ਕੇ ਸਕੂਲਾਂ, ਕਾਲਜ਼ਾਂ ਅਤੇ ਹੋਰ ਥਾਂਵਾਂ ਤੇ ਲੱਗੇ ਪੌਦੇ ਹੀ ਕੰਮ ਆ ਸਕਦੇ ਹਨ।ਉਹਨਾਂ ਜੱਜਾਂ ਦਾ ਫ਼ਲਕਾਰੀਆ ਦੇ ਕੇ ਸਨਮਾਨ ਵੀ ਕੀਤਾ।
    ਹੌਰਟੀਕਲਚਰ ਕੰਸਲਟੈਂਟ ਡਾ. ਜੇ.ਐਸ ਬਿਲਗਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਪੰਜਾਬ ਭਰ ਦੇ ਕਾਲਜਾਂ ਤੇ ਯੁਨਵਿਰਸਿਟੀਆਂ ਤੋਂ ਇਲਾਵਾ ਫੁੱਲਾਂ ਦੀ ਕਾਸ਼ਤਕਾਰੀ ਕਰਨ ਵਾਲੇ ਉਤਸ਼ਾਹ ਦੇ ਨਾਲ ਹਿੱਸਾ ਲੈ ਰਹੇ ਹਨ। 15 ਮਾਰਚ ਨੂੰ ਫ਼ੁੱਲਾਂ, ਬੂਟਿਆਂ ਦੇ ਮਾਹਿਰਾਂ ਵਲੋ ਵੱਖ ਵੱਖ ਵਿਸ਼ਿਆਂ `ਤੇ ਵਿਸ਼ੇਸ ਭਾਸ਼ਣ ਦਿੱਤੇ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply