Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, March 22, 2019
ਤਾਜ਼ੀਆਂ ਖ਼ਬਰਾਂ

ਵਿਦਿਆਰਥੀਆਂ ਨੂੰ ਪ੍ਰਤੀਯੋਗੀ ਵਾਤਾਵਰਣ ਨਾਲ ਚੰਗੀ ਤਰ੍ਹਾਂ ਜਾਣੂ ਹੋਣ ਦੀ ਲੋੜ – ਪ੍ਰੋ. ਸੰਧੂ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ “ਮੌਜੂਦਾ ਸੰਕਲਪਾਂ ਅਤੇ ਸਪੋਰਟਸ ਮੈਡੀਸਨ ਵਿੱਚ ਅਡਵਾਂਸ” ਵਿਸ਼ੇ `ਤੇ ਦੋ ਦਿਨਾ PUNJ1503201915ਸੀ.ਐਮ.ਈ (ਡਾਕਟਰੀ ਸਿੱਖਿਆ ਪ੍ਰੋਗਰਾਮ) ਦਾ ਉਦਘਾਟਨ ਅੱਜ ਇੱਥੇ ਮਿਆਸ- ਜੀ.ਐਨ.ਡੀ.ਯੂ ਡਿਪਾਟਮੈਟ ਆਫ ਸਪੋਰਟਸ ਸ਼ਇੰਸਜ਼ ਅਤੇ ਮੈਡੀਸ਼ਨ ਵਿਭਾਗ ਵਿਖੇ ਹੋਇਆ।ਇਸ ਵਿੱਚ ਭਾਰਤ ਦੇੇ ਵੱਖ ਵੱਖ ਖੇਤਰਾਂ ਦੇ ਵਿਸ਼ੇ ਨਾਲ ਸੰਬੰਧਤ ਮਸ਼ਹੂਰ ਬੁਲਾਰੇ ਸ਼ਾਮਲ ਹੋਏ ਅਤੇ ਵਿਸ਼ੇ ਨਾਲ ਸੰਬੰਧਤ ਆਪਣੇ ਖੋਜ ਭਰਪੂਰ ਭਾਸ਼ਣ ਦੇਣਗੇ।ਆਪਣੇ ਉਦਘਾਟਨੀ ਭਾਸ਼ਣ ਵਿਚ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਡਿਪਾਰਟਮੈਂਟ ਦੀਆਂ ਖੋਜ ਸਹੂਲਤਾਂ ਅਤੇ ਤਰੱਕੀ ਬਾਰੇ ਜਾਣਕਾਰੀ ਦਿੱਤੀ।ਉਹਨਾਂ ਵਿਦਿਆਰਥੀਆਂ ਨੂੰ ਬਿਹਤਰ ਸਫਲਤਾ ਲਈ ਪ੍ਰਤੀਯੋਗੀ ਮਾਹੌਲ ਦੇ ਨਾਲ ਜਾਣੂ ਹੋਣ ਲਈ ਨਸਹੀਅਤ ਦਿੱਤੀ।ਪ੍ਰੋ. ਸ਼ਵੇਤਾ ਸ਼ਨੋਏ ਨੇ ਵੱੱਖ-ਵੱਖ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਵਿਭਾਗ ਵਿੱਚ ਅਗਲੇ ਸੈਸ਼ਨ ਤੋਂ ਸ਼ੁਰੂ ਕੀਤਾ ਜਾਵੇਗਾ।
      ਅੱਜ ਸੀ.ਐਮ.ਈ ਅਧੀਨ  ਅੰਮ੍ਰਿਤਸਰ ਦੇ ਮਸ਼ਹੂਰ ਕਾਰਡੀਓਲੋਜਿਸਟ ਡਾ. ਐਚ.ਪੀ ਸਿੰਘ ਨੇ ਅਥਲੀਟ ਖਿਡਾਰੀਆਂ ਵਿਚ `ਦਿਲ ਦਾ ਫ਼ੇਲ੍ਹ ਹੋਣਾ` ਵਿਸ਼ੇ ਤੇ ਅਪਣਾ ਭਾਸ਼ਣ ਦਿੱਤਾ।ਜਿਸ ਵਿਚ ਉਨ੍ਹਾਂ ਨੇ ਐਥਲੀਟਾਂ ਵਿਚ ਅਚਾਨਕ ਦਿਲ ਦੇ ਫ਼ੇਲ੍ਹ ਹੋਣ ਕਰਕੇ ਮੌਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਸਾਰੇ ਨਾਗਰਿਕਾਂ ਲਈ ਮੁੱਢਲੀ ਜੀਵਨ ਸਹਾਇਤਾ ਅਤੇ ਆਟੋਮੇਟਿਡ ਐਕਸਪਿਬਰਿਲੇਟਰਜ਼(ਏ.ਈ.ਡੀ) ਦੇ ਮਹੱਤਵ ਬਾਰੇ ਦੱਸਿਆ।ਉਹਨਾਂ ਕਿਹਾ ਕਿ ਹਰ ਆਮ ਨਾਗਰਿਕ ਨੂੰ ਵੀ ਐਂਮਰਜੈਂਸੀ ਵਾਸਤੇ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੀੜ੍ਹਤਾਂ ਨੂੰ ਵੇਲੇ ਸਿਰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾਣ ਸਕਣ।
    ਇਸ ਪ੍ਰੋਗਰਾਮ ਵਿਚ ਫਿਜ਼ੀਓਲੋਜੀ ਦੇ ਫੀਲਡ ਵਿਚ ਉਘੇ ਖੋਜਕਾਰ ਡਾ. ਢੂਰਜਤੀ ਮਜੂਮਦਾਰ, ਡੀ.ਆਰਡੀ.ਓ ਨਵੀਂ ਦਿੱਲੀ ਦੇ ਸਾਬਕਾ ਵਿਗਿਆਨੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਡਾ. ਉਦੈ ਰਸਵਾਨ, ਅਮਨਦੀਪ ਹਸਪਤਾਲ ਦੇ ਨਿਊਰੋ ਸਰਜਨ ਅਤੇ ਡਾ. ਇੰਦਰਦੀਪ ਸਿੰਘ ਨੇ ਖੇਡਾਂ ਵਿੱਚ ਗੋਡੇ ਅਤੇ ਮੋਢੇ ਦੀਆਂ ਸੱਟਾਂ ਦੇ ਆਥੋਰਰੋਸਕੋਪਿਕ ਵਿਚ ਹੋਈਆਂ ਨਵੀਆਂ ਕਾਢਾਂ `ਤੇ ਰੌਸ਼ਨੀ ਪਾਈ।ਡਾ. ਪਰਮੀਤ ਕੌਰ, ਮੁਖੀ ਪੋਸ਼ਣ ਡਿਪਟੇਮੈਂਟ ਆਫ਼ ਏਮਸ, ਨਵੀਂ ਦਿੱਲੀ ਨੇ ਸਪੋਰਟਸ ਪੋਸ਼ਣ ਅਤੇ ਖੇਡਾਂ ਦੇ ਖਿਡਾਰੀਆਂ ਲਈ ਖੁਰਾਕ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਡਾ. ਰਾਕੇਸ਼ ਸ਼ਰਮਾ, ਸਰਕਾਰੀ ਮੈਡੀਕਲ ਕਾਲਜ, ਅਮੈਸਟਸਰ ਦੇ ਓਥੋਪੀਡਿਆਸਿਜ਼ ਨੇ ਖੇਡਾਂ ਵਿੱਚ ਆਥੋ-ਜੀਵੋਲਿਕਸ ਬਾਰੇ ਭਾਸ਼ਣ ਦਿੱਤਾ।    

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>