Friday, March 29, 2024

ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਚੁਣੇ ਗਏ

ਕਮੇਟੀ ਦੇ ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਸੰਪਨ
ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਸ਼ਾਮ 4:30 ਵਜੇ ਕਮੇਟੀ ਦੇ ਮੁੱਖ ਦਫ਼ਤਰ ਦੇ PUNJ1503201916ਕਾਨਫਰੰਸ ਹਾਲ ਗੁਰੂ ਗੋਬਿੰਦ ਸਿੰਘ ਭਵਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਚੋਣ ਅਧਿਕਾਰੀਆਂ ਦੀ ਦੇਖ-ਰੇਖ ਹੇਠ ਹੋਈ।ਜਿਸ ਵਿਚ ਸੰਤਾ ਸਿੰਘ ਉਮੇਦਪੁਰੀ ਨੂੰ ਚੋਣ ਪ੍ਰਕ੍ਰਿਆ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ।ਮਨਜਿੰਦਰ ਸਿੰਘ ਸਿਰਸਾ ਦਾ ਨਾਂ ਪ੍ਰਧਾਨਗੀ ਲਈ ਜਥੇਦਾਰ ਅਵਤਾਰ ਸਿੰਘ ਹਿਤ ਨੇ ਪੇਸ਼ ਕੀਤਾ ਅਤੇ ਉਸਦੀ ਜਗਦੀਪ ਸਿੰਘ ਕਾਹਲੋ ਨੇ ਪ੍ਰੜੋ੍ਹਤਾ ਕੀਤੀ।ਜਨਰਲ ਸਕੱਤਰ ਦੇ ਅਹੁੱਦੇ ਲਈ ਹਰਮੀਤ ਸਿੰਘ ਕਾਲਕਾ ਦਾ ਨਾਂ ਅਮਰਜੀਤ ਸਿੰਘ ਪਿੰਕੀ ਨੇ ਪੇਸ਼ ਕੀਤਾ ਅਤੇ ਵਿਕਰਮ ਸਿੰਘ ਰੋਹਿਣੀ ਨੇ ਉਸਦੀ ਪ੍ਰੋੜ੍ਹਤਾ ਕੀਤੀ।ਸਰਵ ਸੰਮਤੀ ਨਾਲ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੇ ਨਾਲ ਇਸ ਦੀ ਪ੍ਰਵਾਨਗੀ ਦਿੱਤੀ।ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਜੁਆਇੰਟ ਸਕੱਤਰ ਦੇ ਅਹੁੱਦੇ ਲਈ ਹਰਵਿੰਦਰ ਸਿੰਘ ਕੇ.ਪੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਅੰਤਿ੍ਰੰਗ ਬੋਰਡ ਦੇ 10 ਮੈਂਬਰ
ਹਰਿੰਦਰ ਪਾਲ ਸਿੰਘ, ਮਹਿੰਦਰ ਪਾਲ ਸਿਘ ਚੱਢਾ, ਪਰਮਜੀਤ ਸਿੰਘ ਚੰਢੋਕ, ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਾਹਨੀ, ਜਗਦੀਪ ਸਿੰਘ ਕਾਹਲੋ, ਭੁਪਿੰਦਰ ਸਿੰਘ ਭੁੱਲਰ, ਵਿਕਰਮ ਸਿੰਘ ਰੋਹਿਣੀ, ਮਲਕਿੰਦਰ ਸਿੰਘ, ਜਤਿੰਦਰ ਸਿੰਘ ਸਾਹਨੀ ਨਿਰਵਿਰੋਧ ਸਰਬ ਸੰਮਤੀ ਨਾਲ ਚੁਣੇ ਗਏ।ਚੋਣ ਉਪਰੰਤ ਬਲਵਿੰਦਰ ਸਿੰਘ ਭੂੰਦੜ ਸੀਨੀਅਰ ਅਕਾਲੀ ਆਗੂ (ਦਿੱਲੀ ਇਕਾਈ) ਮੁੱਖੀ ਨੇ ਸਮੂਹ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੂੰ ਵਧਾਈ ਦਿੱਤੀ।
ਨਵਨਿਯੁੱਕਤ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ-ਸਮੇਂ ਸਾਨੂੰ ਸਹੀ ਸੇਧ ਅਤੇ ਦਿਸ਼ਾ ਨਿਰਦੇਸ਼ ਦਿੱਤੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਵਿਰੋਧੀਆਂ ਵੱਲੋਂ ਇਸ ਚੋਣ ਪ੍ਰਕਿਰਿਆ `ਚ ਅਨੇਕਾਂ ਰੁਕਾਵਟਾਂ ਪਾਈਆਂ ਗਈਆਂ ਸਨ, ਪਰ ਅਕਾਲ ਪੁਰਖ ਦੀ ਬਖਸ਼ਿਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਇਹ ਪ੍ਰਕਿਰਿਆ ਨਿਰਵਿਘਨ ਸੰਪਨ ਹੋਈ ਹੈ।ਉਨ੍ਹਾਂ ਨੇ ਇਸ ਮੌਕੇ ’ਤੇ ਤਿੰਨ ਮਤੇ ਪੇਸ਼ ਕੀਤੇ।
ਪਹਿਲੇ ਮਤੇ `ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਪ੍ਰਕਾਸ਼ ਪੁਰਬ ਨੂੰ ਵੱਡੇ ਪੈਮਾਨੇ ਉੱਤੇ ਮਨਾਉਣ  ਦੇ ਸੰਬੰਧ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਧਾਰਮਿਕ ਖੇਤਰ ਵਲੋਂ ਸੰਬੰਧ ਰੱਖਣ ਵਾਲੀਆਂ 5 ਨਾਮੀ ਹਸਤੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਸੋਸੀਏਟ ਮੈਂਬਰ ਬਣਾਉਣ ਲਈ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਨ `ਤੇ ਸਰਬਸੰਮਤੀ ਹੋਈ ।
ਦੂਜੇ ਮਤੇ `ਚ ਗੁਰਦੁਆਰਾ ਬਾਲਾ ਸਾਹਿਬ ਸਥਿਤ ਗੁਰੂ ਹਰਿਕਰਿਸ਼ਨ ਹਸਪਤਾਲ ਜੋ ਸਵਰਗਵਾਸੀ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਅਗਵਾਈ ਅਤੇ ਅਸ਼ੀਰਵਾਦ ਤੋਂ ਉਸਾਰੀ ਕੀਤਾ ਗਿਆ ਸੀ `ਤੇ ਵਿਰੋਧੀਆਂ ਦੀ ਸਾਜਿਸ਼ ਭਰੀ ਕੁਚਾਲਾਂ ਦੇ ਕਾਰਨ ਸੰਗਤਾਂ ਦੀ ਸੇਵਾ ਤੋਂ ਦੂਰ ਰੱਖਿਆ ਗਿਆ।ਉਸ ਨੂੰ ਦੁਬਾਰਾ ਸੰਗਤਾਂ ਦੀ ਸੇਵਾ ਵਿੱਚ ਲੈ ਜਾਣ ਲਈ ਅਤੇ ਅੱਗੇ ਤੋਂ ਉਸ ਦੀ ਦੇਖ-ਰੇਖ ਲਈ 5 ਨਾਮੀ ਡਾਕਟਰ ਅਤੇ 6 ਨਾਮੀ ਹਸਤੀਆਂ ਜਿਸ ਵਿੱਚ 2 ਮੈਂਬਰ ਦਿੱਲੀ ਕਮੇਟੀ ਦੇ ਹੋਣਗੇ।ਇਸ ਮੈਬਰਾਂ ਵਿੱਚ ਇੱਕ ਮੈਂਬਰ ਵਿਰੋਧੀ ਦਲ ਦਾ ਹੋਵੇਗਾ।ਕੁੱਲ 11 ਮੈਂਬਰਾਂ ਦੀ ਕਮੇਟੀ ਬਾਬਾ ਬਚਨ ਸਿੰਘ ਕਾਰ ਸੇਵਾ ਵਾਲੀਆਂ ਦੀ ਸਰਪ੍ਰਸਤੀ ਵਿੱਚ ਬਣਾਉਣ ਦਾ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਨ ਦੀ ਸਰਬਸੰਮਤੀ ਨਾਲ ਮੰਜੂਰੀ ਦਿੱਤੀ ਗਈ ।
     ਤੀਜੇ ਮਤੇ `ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਰੇ ਸਿੱਖ ਸੰਗਤ ਅਤੇ ਕਮੇਟੀ ਮੈਬਰਾਂ ਨੂੰ ਗੁਰਦੁਆਰਾ ਕਮੇਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਕਾਰਜਾਂ, ਖਰਚਾ ਅਤੇ ਆਮਦਨੀ  ਦੇ ਪ੍ਰਤੀ ਜਾਣਕਾਰੀ ਦੇਣਾ ਯਕੀਨੀ ਬਣਾਉਣ ਲਈ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਨ `ਤੇ ਸਰਬਸੰਮਤੀ ਨਾਲ ਮਨਜੂਰੀ ਦਿੱਤੀ ਗਈ ।
ਅਵਤਾਰ ਸਿੰਘ ਹਿੱਤ ਨੇ ਬਾਅਦ ਵਿੱਚ ਪ੍ਰਸਤਾਵ ਨੰਬਰ (4) `ਚ 1984 ਦੇ ਪੀੜਤ ਬੱਚਿਆਂ ਸਬੰਧੀ ਕਾਰਜਾਂ ਨੂੰ ਜੋੜਨ ਲਈ ਕਿਹਾ।ਇਨ੍ਹਾਂ ਨੂੰ ਹਾਜ਼ਰ ਸਮੂਹ ਜਨਰਲ ਹਾਊਸ ਵਿੱਚ ਜੈਕਾਰਿਆਂ ਦੀ ਗੂੰਜ ’ਚ ਸਰਬਸੰਮਤੀ ਪ੍ਰਵਾਨ ਕੀਤਾ ਗਿਆ। ਉਪਰੰਤ ਬਲਵਿੰਦਰ ਸਿੰਘ ਭੂੰਦੜ ਨੇ ਸਮੂਹ ਅਹੁਦੇਦਾਰਾਂ ਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਮੂਹ ਮੈਂਬਰਾਂ ਨਾਲ ਨਿਮਰਤਾ ਨਾਲ ਮਿਲਜੁਲ ਕੇ ਅਤੇ ਇੱਕਮੁੱਠ ਹੋ ਕੇ ਕੰਮ ਕਰਨਾ ਹੈ ਅਤੇ ਦਿੱਲੀ ਦੀ ਸੰਗਤਾਂ ਦੀਆਂ ਆਸਾਂ ’ਤੇ ਪੂਰਾ ਉਤਰਨਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply