Thursday, March 28, 2024

ਸੜਕ ਸੁਰਖਿਆ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਗੁਰ ਸਿਖਾਏ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਪਰਮਜੀਤ ਸਿੰਘ ਏ.ਐਸ.ਆਈ ਕੰਵਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਵੱਲੋ PUNJ1503201917ਇੰਸਟੀਚਿਊਟ ਟੈਕਸਟਾਈਲ ਤਕਨਾਲੋਜੀ ਵਿਖੇ ਸੜਕ ਸੁਰੱਖਿਆ ਸੈਮੀਨਾਰ ਦਾ ਆਯੌਜਨ ਕੀਤਾ ਗਿਆ।ਜਿਸ ਦੋਰਾਨ ਏ.ਡੀ.ਸੀ.ਪੀ ਟ੍ਰੈਫਿਕ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਵਿਸ਼ੇਸ਼ ਤੋਰ ਤੇਰ ਤੇ ਸਿਰਕਤ ਕੀਤੀ।ਉਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆ ਨੂੰ ਨਸ਼ਿਆਂ ਅਤੇ ਹੋਰ ਕੁਰੀਤੀਆਂ ਤਂੋ ਦੂਰ ਰਹਿਣ ਲਈ ਪ੍ਰੇਰਿਆ।ਇਸ ਤੋ ਇਲਾਵਾ ਵਾਤਾਵਰਣ, ਸਾਫ-ਸਫਾਈ, ਬਿਜਲੀ ਪਾਣੀ ਦੀ ਦੁਰਵਰਤੋ ਰੋਕਣ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ।ਇੰਸ: ਪਰਮਜੀਤ ਸਿੰਘ ਵਲੋ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਦੋਰਾਨ ਬੱਚਿਆਂ ਨੂੰ ਉਵਰ ਸਪੀਡ, ਟ੍ਰਿਪਲ ਰਾਈਡਿੰਗ, ਰੈਸ਼ ਡਰਾਈਵਿੰਗ, ਡ੍ਰਿੰਕ ਐਂਡ ਡਰਾਈਵਿੰਗ, ਰੈਡ ਲਾਈਟ ਜੰਪ ਨਾ ਕਰਨ ਅਤੇ ਅੰਡਰਏਜ਼ ਵਿਦਿਆਰਥੀਆਂ ਨੂੰ ਡਰਾਈਵਿੰਗ ਨਾ ਕਰਨ ਸਬੰਧੀ ਦੱਸਿਆ ਗਿਆ।
ਇਸ ਮੋਕੇ ਪ੍ਰਿੰਸੀਪਲ ਜਗੀਰ ਸਿੰਘ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।ਸੈਮੀਨਾਰ ਦੇ ਆਖੀਰ ਪ੍ਰਿੰਸੀਪਲ ਜਗੀਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ।ਆਖੀਰ `ਚ ਹਾਜਰ ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰਣ ਲਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply