Friday, April 19, 2024

ਪੀ.ਐਚ.ਡੀ ਚੈਂਬਰ ਵੱਲੋਂ ਜੀ.ਐਸ.ਟੀ ਦੇ ਮੁੱਦਿਆਂ, ਆਡਿਟ ਅਤੇ ਸਲਾਨਾ ਵਾਪਸੀ `ਤੇ ਸੈਮੀਨਾਰ

 ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਜੀ.ਐਸ.ਟੀ ਦੇ ਆਡਿਟ ਅਤੇ ਸਲਾਨਾ ਵਾਸਪੀ ਨੂੰ ਲੈ ਕੇ ਇਕ PUNJ1503201918ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਹ ਸੈਮੀਨਾਰ ਇੰਡਸਟਰੀ ਨੇ ਕੋਨਰਾਡ-ਅਡਨੇਔਰ-ਸਟਿਟੰਗ ਜਰਮਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਵਨ ਕੁਮਾਰ ਪਾਹਵਾ ਚੇਅਰਮੈਨ ਟੈਕਸਟੇਸ਼ਨ ਸਬ ਕਮੇਟੀ ਪੰਜਾਬ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਅਸਿੱਧੇ ਟੈਕਸਾਂ ਦੇ ਸੁਧਾਰਾਂ ਦੇ ਖੇਤਰ ਵਿੱਚ ਗੁਡਸ ਅਤੇ ਸਰਵਿਸ ਟੈਕਸ ਲਗਾਉਣਾ ਇਕ ਮਹੱਤਵਪੂਰਨ ਕਦਮ ਹੈ।ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਅਤੇ ਉਸ ਦੀਆਂ ਉਲਝਣਾਂ ਦੇ ਬਾਵਜੂਦ ਸਰਕਾਰ ਨੇ ਜੀ:ਐਸ:ਟੀ ਦੇ ਨਾਲ ਕੁਝ ਅਹਿਮ ਕਦਮ ਚੁੱਕੇ ਹਨ।
     ਜੈਦੀਪ ਸਿੰਘ ਕਨਵੀਨਰ ਅੰਮ੍ਰਿਤਸਰ ਜੋਨ ਪੀ.ਐਚ.ਡੀ ਚੈਂਬਰ ਨੇ ਕਿਹਾ ਕਿ ਜੀ.ਐਸ.ਟੀ ਅਧੀਨ ਸਾਰੇ ਟੈਕਸ ਅਦਾਕਾਰਾਂ ਨੂੰ ਇਕ ਸਲਾਨਾ ਰਿਟਰਨ ਜੀ:ਐਸ:ਟੀ:ਆਰ -9 ਪੇਸ਼ ਕਰਨਾ ਲਾਜਮੀ ਹੈ ਜਿਸ ਨਾਲ ਸਲਾਨਾ ਖਾਤਿਆਂ ਦੀ ਕਾਪੀ ਅਤੇ ਜੀ:ਐਸ:ਟੀ ਆਡਿਟ ਰਿਪੋਰਟ 30 ਜੂਨ 2019 ਤੱਕ ਭਰੀ ਜਾਣੀ ਹੈ।ਉਨ੍ਹਾ ਵੱਲੋਂ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਜੀ.ਐਸ.ਟੀ:ਆਰ-9 ਅਤੇ ਜੀ.ਐਸ.ਟੀ:ਆਰ-9 ਸੀ ਬਾਰੇ ਫਾਰਮ ਕਿਵੇਂ ਭਰਨੇ ਹਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
     ਅਮਨਦੀਪ ਕੌਰ ਏ.ਈ.ਟੀ.ਸੀ ਅੰਮ੍ਰਿਤਸਰ ਨੇ ਉਦਯੋਗ ਦੇ ਮੈਂਬਰਾਂ ਦੇ ਮੁੱਦਿਆਂ ’ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਸਮਸਿਆਵਾਂ ਅਤੇ ਮੁਸ਼ਕਲਾਂ ਵਿੱਚੋਂ ਬਾਹਰ ਕੱਢਣ ਲਈ ਹਰ ਕੋਸ਼ਿਸ ਕਰ ਰਹੀ।ਉਨ੍ਹਾਂ ਕਿਹਾ ਕਿ ਜੀ.ਐਸ.ਟੀ ਵਿੱਚ ਕੁੱਝ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਖ-ਵੱਖ ਸਰਕੂਲਰ ਜਾਰੀ ਕਰ ਦਿੱਤੇ ਹਨ।
     ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਨਾਮਰ ਗੁਪਤਾ ਸਲਾਹਕਾਰ ਜੀ:ਐਸ:ਟੀ ਅੰਮਿ੍ਰਤਸਰ ਨੇ ਦੱਸਿਆ ਕਿ 2 ਕਰੋੜ ਰੁਪਏ ਤੋਂ ਵੱਧ ਸਲਾਨਾ ਰਿਟਰਨ ਓਵਰ ਕਰਨ ਵਾਲੇ ਟੈਕਸ ਅਦਾਕਾਰਾਂ ਨੂੰ ਜੀ:ਐਸ:ਟੀ ਦੇ ਸਲਾਨਾ ਸਮਾਪਤੀ ਸਟੇਟਮੇਂਟ ਤਿਆਰ ਕਰਨ ਅਤੇ ਐਡੀਟਰ ਵੱਲੋਂ ਤਸਦੀਕੀ ਕਰਨ ਲਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ। ਸੈਮੀਨਾਰ ਦੇ ਅੰਤ ਵਿੱਚ ਜੇ.ਐਸ ਮੱਕੜ ਈ.ਓ ਪੀ.ਐਚ.ਡੀ ਚੈਂਬਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਸੈਮੀਨਾਰ ਵਿੱਚ 50 ਤੋਂ ਵੱਧ ਉਦਯੋਗਿਕ ਮੈਂਬਰਾਂ ਨੇ ਹਿੱਸਾ ਲਿਆ ਅਤੇ ਜੀ.ਐਸ.ਟੀ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply