Thursday, April 25, 2024

ਭਾਜਪਾ-ਅਕਾਲੀ ਗਠਜੋੜ ਵਿਸ਼ਵਾਸਘਾਤ ਦਿਨ ਮਨਾ ਕੇ ਲੋਕ ਸਭਾ ਚੋਣਾਂ ਦਾ ਆਗਾਜ਼ ਕਰੇਗਾ ਆਗਾਜ਼

ਅੰਮ੍ਰਿਤਸਰ, ਮਾਰਚ 15 (ਪੰਜਾਬ ਪੋਸਟ ਬਿਊਰੋ) – ਭਾਜਪਾ-ਅਕਾਲੀ ਗਠਜੋੜ ਪੰਜਾਬ ਦੇ ਸਾਰੇ 117 ਵਿਧਾਨ ਸਭਾ ਖੇਤਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ PUNJ1503201921ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ `ਚ 16 ਮਾਰਚ ਨੂੰ ਵਿਸ਼ਵਾਸਘਾਤ ਦਿਨ ਮਨਾ ਕੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਕਰੇਗਾ ।
ਚੁਗ ਨੇ ਕਿਹਾ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਤਿੰਨ ਚੌਥਾਈ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਉਣ ਦੇ ਸੰਕਲਪ ਨਾਲ ਗਠਜੋੜ ਦੇ ਉਮੀਦਵਾਰ ਜਨਤਾ ਕੋਲ ਜਾਣਗੇ।ਉਨ੍ਹਾਂ ਨੇ ਕਿਹਾ ਦੀ ਮੋਦੀ ਸਰਕਾਰ  ਦੇ ਕਾਰਜਕਾਲ ਵਿੱਚ ਦਿੱਤੇ ਗਏ `ਸਭ ਦੇ ਨਾਲ, ਸਭ ਦਾ ਵਿਕਾਸ` ਦੇ ਨਾਅਰੇ ਤੋਂ ਇਲਾਵਾ ਰਾਸ਼ਟਰਵਾਦ ਦਾ ਮੁੱਦਾ ਚੋਣਾਂ ਵਿੱਚ ਉਭਾਰਿਆ ਜਾਵੇਗਾ ।
ਚੁਗ ਨੇ ਕਿਹਾ ਦੀ ਗਠਜੋੜ ਦੇ ਨੇਤਾ ਤੇ ਵਰਕਰ ਲੋਕਾਂ ਕੋਲ ਜਾ ਕੇ ਭਾਰਤੀ ਫੌਜ ਵਲੋਂ ਪਾਕਿਸਤਾਨ `ਚ ਸ਼ਰਨ ਲੈਣ ਵਾਲੇ ਅੱਤਵਾਦੀਆਂ ਦੇ ਅੱਡਿਆਂ `ਤੇ ਕੀਤੇ ਗਏ ਏਅਰ ਸਰਜੀਕਲ ਸਟਰਾਈਕ ਬਾਰੇ ਸਵਾਲ ਉਠਾ ਕੇ ਸਬੁਤ ਮੰਗਣ ਵਾਲੇ ਦਲਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਪੋਲ ਖੋਲਣਗੇ।ਉਨਾਂ ਕਿਹਾ ਦੀ ਭਾਜਪਾ-ਅਕਾਲੀ ਦਲ ਗਠਜੋੜ ਕਿਸਾਨਾਂ ਦੀ ਕਰਜ਼ ਮਾਫੀ, ਨੌਜਵਾਨਾਂ ਨੂੰ ਰੋਜਗਾਰ, ਬਜੁਰਗਾਂ ਨੂੰ ਪੈਨਸ਼ਨ, ਬੇਟੀਆਂ ਦੀ ਸਗਨ ਸਕੀਮ, ਬੇਰੋਜਗਾਰ ਨੌਜਵਾਨਾਂ ਨੂੰ 2500 ਰੁਪਏ ਪੈਨਸ਼ਨ, ਸਮਾਰਟਫੋਨ, ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ 950 ਤੋਂ ਜਿਆਦਾ ਕਿਸਾਨਾਂ ਦੀਆਂ ਆਤਮਹੱਤਿਆਵਾਂ, ਘਰੇਲੂ ਬਿਜਲੀ ਦੇ ਬਿੱਲ ਵਧਾਉਣ ਆਦਿ ਮੁਦਿਆਂ `ਤੇ ਕੈਪਟਨ ਸਰਕਾਰ ਕੋਲੋਂ ਹਿਸਾਬ ਮੰਗੇਗਾ।
ਇਸ ਮੌਕੇ ਜਿਲਾ ਉਪ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ, ਮੰਡਲ ਪ੍ਰਧਾਨ ਸੰਦੀਪ ਬਹਿਲ, ਪ੍ਰਦੀਪ ਸ਼ਰਮਾ, ਅਰੁਣ ਕੁਮਾਰ, ਰਾਜਿੰਦਰ ਸੈਕਟਰੀ,  ਰੋਮੀ ਚੋਪੜਾ, ਨਰਿੰਦਰ ਗੋਲਡੀ, ਰਜ਼ਤ ਚੋਪੜਾ, ਗੋਪੀ ਚੰਦ ਆਦਿ ਮੌਜੂਦ ਸਨ।

  

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply