Thursday, March 28, 2024

ਹੋਟਲ, ਰੈਸਟੋਰੈਂਟ, ਢਾਬਾ, ਸਵੀਟਸ ਸਾਪ ਤੇ ਬੇਕਰੀ ਵਾਲਿਆਂ ਨੂੰ ਫੂਡ ਸੇਫਟੀ ਦੀ ਦਿੱਤੀ ਟ੍ਰੇਨਿੰਗ

PPN1603201905 ਪਠਾਨਕੋਟ, 16 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਪਠਾਨਕੋਟ ਸਥਿਤ ਟ੍ਰੇਨਿੰਗ ਹਾਲ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਅਤੇ ਐਸ.ਡੀ.ਐਮ ਅਰਸ਼ਦੀਪ ਸਿੰਘ ਦੀ ਪ੍ਰਧਾਨਗੀ `ਚ ਸਹਾਇਕ ਕਸ਼ਿਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਮੀੀਟੰਗ ਹੋਈ।ਜਿਸ ਦੌਰਾਨ ਨੋਟੀਫਾਈਡ ਟ੍ਰੇਨਿੰਗ ਪਾਰਟਨਰ ਵੱਲੋਂ ਹੋਟਲ, ਰੈਸਟੋਰੈਂਟ, ਢਾਬਾ, ਸਵੀਟਸ ਸਾਪ ਅਤੇ ਬੇਕਰੀ ਵਾਲਿਆਂ ਨੂੰ ਫੂਡ ਸੇਫਟੀ ਦੀ ਟ੍ਰੇਨਿੰਗ ਦਿੱਤੀ ਗਈ।ਟ੍ਰੇਨਿੰਗ ਦੋਰਾਨ ਵੱਖ ਵੱਖ ਫੂਡ ਕੈਟਾਗਰੀਆਂ ਨਾਲ ਸਬੰਧਤ ਫੂਡ ਬਿਜਨਸ ਕਰਨ ਵਾਲਿਆਂ ਨੂੰ 619 ਦੇ ਟ੍ਰੇਨਰਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਧਿਆਨ ਰੱਖਣਯੋਗ ਗੱਲਾਂ ਦਾ ਧਿਆਨ ਰੱਖਣ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।ਐਸ.ਡੀ.ਐਮ ਪਠਾਨਕੋਟ ਨੇ ਸਾਰੇ ਫੂਡ ਬਿਜਨਸ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੇਨਿੰਗ ਦੋਰਾਨ ਚੰਗੀਆਂ ਗੱਲਾਂ ਸਿੱਖਣ ਅਤੇ ਬਿਜਨਸ ਵਿੱਚ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ।PPN1603201906

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply