Thursday, April 18, 2024

ਅੰਮ੍ਰਿਤਸਰ ਰੰਗਮੰਚ ਉਤਸਵ 2019 – ਪੰਜਾਬੀ ਮਜ਼ਾਹੀਆ ਨਾਟਕ ‘ਗੱਬਰ ਸਿੰਘ ਦਾ ਭੂਤ’ ਨੇ ਹਸਾਇਆ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ PPN1603201919`ਚ ਵਿਰਸਾ ਵਿਹਾਰ ਵਿਖੇ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ-2019 ਦੇ 16ਵੇਂ ਦਿਨ ਕੇ.ਪੀ ਥੀਏਟਰ ਅੰਮ੍ਰਿਤਸਰ ਦੀ ਟੀਮ ਵਲੋਂ ਅਮਨ ਭਾਰਦਵਾਜ ਨਿਰਦੇਸ਼ਤ ਪੰਜਾਬੀ ਮਜ਼ਾਹੀਆ ਨਾਟਕ ‘ਗੱਬਰ ਸਿੰਘ ਦਾ ਭੂਤ’ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਖੇਡਿਆ ਗਿਆ।ਇਸ ਹਾਸਰਸ ਨਾਟਕ ’ਚ ਇਹ ਦੱਸਿਆ ਗਿਆ ਹੈ ਕਿ ਹੱਦ ਤੋਂ ਜਿਆਦਾ ਪਾਣੀ ਤੇ ਹੱਦ ਤੋਂ ਜਿਆਦਾ ਖਾਣਾ ਵੀ ਸ਼ਰੀਰ ਲਈ ਨੁਕਸਾਨਦੇਹ ਹੁੰਦਾ ਹੈ।ਇਸੇ ਤਰ੍ਹਾਂ ਇਸ ਨਾਟਕ ਵਿੱਚ ਹੱਦ ਤੋਂ ਜਿਆਦਾ ਸ਼ੋਲੇ ਫ਼ਿਲਮ ਦੇਖਣ ਨਾਲ ਡਾਕੂ ਗੱਬਰ ਸਿੰਘ ਦਾ ਭੂਤ ਕੀਮਤੀ ਲਾਲ ਕਰੈਕਟਰ ਦੇ ਅੰਦਰ ਆ ਜਾਂਦਾ ਹੈ ਤੇ ਸਾਰੇ ਘਰ ਵਿੱਚ ਹੜਕੰਪ ਮਚਾ ਕੇ ਰੱਖ ਦਿੰਦਾ ਹੈ।
 ‘ਗੱਬਰ ਸਿੰਘ ਦਾ ਭੂਤ’ ਨਾਮੀ ਇਸ ਨਾਟਕ ਵਿੱਚ ਅਮਨ ਭਾਰਦਵਾਜ, ਅਤੁਲ ਪੰਡਿਤ, ਮਨਦੀਪ ਕੌਰ, ਚੇਤਨ ਸ਼ਰਮਾ, ਗੁਰਜੀਤ ਅਰੋੜਾ, ਰਿਪਿਨ ਕੋਹਲੀ, ਹਿਮਾਂਸ਼ੂ ਅਰੋੜਾ ਆਦਿ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ।ਇਸ ਨਾਟਕ ਨੂੰ ਵੇਖਣ ਲਈ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਸੂਰਜ ਸਿੰਘ ਵਿਰਕ ਐਮ.ਡੀ ਰੈਡੀਕਲ ਇੰਸਟੀਚਿਊਟ ਵਿਸ਼ੇਸ਼ ਤੌਰ `ਤੇ ਪਹੁੰਚੇ।
 ਇਸ ਮੌਕੇ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਇੰਦਰਜੀਤ ਸਹਾਰਨ, ਨਰਿੰਦਰ ਸਾਂਘੀ, ਪਵੇਲ ਸੰਧੂ ਸਮੇਤ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply