Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, March 22, 2019
ਤਾਜ਼ੀਆਂ ਖ਼ਬਰਾਂ

ਵਿਰਸੇ ਨੂੰ ਪ੍ਰਣਾਇਆ ਲੇਖਕ – ਜਸਵੀਰ ਸ਼ਰਮਾ ਦੱਦਾਹੂਰ

         Jasveer dadhoorਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, `ਵਿਰਸੇ ਦੀ ਲੋਅ`, `ਵਿਰਸੇ ਦੀ ਖੁਸਬੋ`, `ਵਿਰਸੇ ਦੀ ਸੌਗਾਤ` ਅਤੇ `ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ` ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ, ਪੰਜਾਬੀ ਵਿਰਸੇ ਨੰੂ ਪਹਿਲ ਦੇਣ ਵਾਲਾ ਤੇ ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ ਹੈ ਜਸਵੀਰ ਸ਼ਰਮਾ ਦੱਦਾਹੂਰ।
     ਪੰਜ ਫਰਵਰੀ ਦੋ ਹਜ਼ਾਰ ਉਨੀਂ ਨੂੰ ਅਚਾਨਕ ਫੋਨ ਆਇਆ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵੀਰ ਸ਼ਰਮਾ ਦੱਦਾਹੂਰ ਦਾਸ ਨੂੰ ਮਿਲਣ ਉਚੇਚੇ ਤੌਰ `ਤੇ ਮੁਲਾਂਪੁਰ ਬੱਸ ਅੱਡੇ `ਤੇ ਉਤਰਿਆ ਹੈ।ਪਰ ਮੈਂ ਉਸ ਸਮੇਂ ਆਪਣੇ ਪਿੰਡ ਤਲਵੰਡੀ ਗਿਆ ਸਾਂ।ਅਸੀਂ ਪਹਿਲਾਂ ਵੀ ਕਈ ਸਾਹਿਤਕ ਪ੍ਰੋਗਰਾਮਾਂ ਵਿੱਚ ਮਿਲ ਚੁੱਕੇ ਸਾਂ।ਮੈਂ ਆਪਣੇ ਕੰਮ ਥੋੜਾ ਜਲਦੀ ਨਿਪਟਾ ਕੇ ਜਸਵੀਰ ਨੂੰ ਬੱਸ ਅੱਡੇ ਤੋਂ ਲੈ ਆਪਣੇ ਘਰ ਪਹੁੰਚ ਗਿਆ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ!
ਦੱਦਾਹੂਰ ਨੇ ਵਿਰਸੇ ਪ੍ਰਤੀ ਵਾਰਤਕ ਦੀ ਆਪਣੀ ਪੁਸਤਕ `ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ` ਭੇਂਟ ਕੀਤੀ। ਮੈਂ ਜਸਵੀਰ ਦੇ ਮੂੰਹੋਂ ਸੁਣ ਕੇ ਹੈਰਾਨ ਸਾਂ ਕਿ ਇਕ ਕਾਰ ਡਰਾਈਵਰੀ ਕਿੱਤੇ ਚੋਂ ਸਮਾਂ ਕੱਢਣਾ, ਫਿਰ ਕਿਤਾਬ ਛਪਾਉਣੀ ਤੇ ਫਿਰ ਇੱਕ ਨਹੀਂ ਸਨ ਗਿਆਰਾਂ ਤੋਂ ਲੈ ਕੇ ਅਠਾਰਾਂ ਤੱਕ ਚਾਰ ਤੇ ਚਾਰੇ ਹੀ ਵਿਰਸੇ `ਤੇ? ਦਾਦ ਦੇਣੀ ਬਣਦੀ ਹੈ ਜਸਵੀਰ ਸ਼ਰਮਾ ਨੂੰ! ਘਰ ਪਹੁੰਚ ਕੇ ਕਿਤਾਬ ਭੇਂਟ ਕਰਨੀ ਵੀ ਬਹੁਤ ਫਰਾਖਦਿਲੀ ਵਾਲੀ ਗੱਲ ਹੈ ਸ਼ਰਮਾ ਜੀ ਦੀ! ਸੱਤ ਸਾਲ `ਚ ਵਿਰਸੇ ਪ੍ਰਤੀ ਚਾਰ ਕਿਤਾਬਾਂ ਸਾਹਿਤ ਦੀ ਝੋਲੀ ਪਾਉਣ ਲਈ ਵੀ ਦੱਦਾਹੂਰ ਵਧਾਈ ਦਾ ਪਾਤਰ ਹੈ! ਮੇਰੇ ਪੁੱਛਣ `ਤੇ ਜਸਵੀਰ ਸ਼ਰਮਾ ਨੇ ਦੱਸਿਆ ਕਿ ਉਸ ਦੀ ਸਭ ਤੋਂ ਪਹਿਲੀ ਰਚਨਾ ਸ਼ਹੀਦੇ ਆਜ਼ਮ ਭਗਤ ਸਿੰਘ ਬਾਰੇ ਸੀ ਤੇ ਪਹਿਲੀ ਕਿਤਾਬ ਵਿੱਚ ਛਪੀ ਰਚਨਾ ਉਸ ਨੇ ਆਪਣੇ ਦੇ ਭਤੀਜੇ ਅਭੈ ਸੰਧੂ ਸਾਹਿਬ ਨੂੰ ਵੀ ਭੇਂਟ ਕੀਤੀ! ਉਨਾਂ ਨੇ ਤੁਕਬੰਦੀ, ਖੁੱਲੀ ਕਵਿਤਾ ਤੇ ਬਹੁਤ ਸਾਰੇ ਵਿਰਸੇ ਪ੍ਰਤੀ ਲੇਖ ਲਿਖ ਕੇ ਪੰਜਾਬ ਦੇ ਸਾਰੇ ਹੀ ਛੋਟੇ ਵੱਡੇ ਅਖ਼ਬਾਰਾਂ `ਚ ਛਪਾਏ ਹਨ ਤੇ ਅੱਗੇ ਵੀ ਇਹ ਸਿਲਸਿਲਾ ਜ਼ਾਰੀ ਹੈਂ! ਕਦੇ-ਕਦੇ ਤਾਂ ਤਿੰਨ ਚਾਰ ਅਖ਼ਬਾਰਾਂ ਵਿੱਚ ਵੀ ਉਸ ਦੇ ਲੇਖ ਛਪ ਜਾਂਦੇ ਨੇ!
ਵਿਰਸੇ ਨੂੰ ਪ੍ਰਣਾਇਆ ਦੱਦਾਹੂਰ ਆਪਣੀ ਲਿਖੀ ਰਚਨਾ ਤਰੰਨਮ ਤੇ ਸਾਜ਼ਾਂ ਨਾਲ ਵੀ ਬਹੁਤ ਵਧੀਆ ਅੰਦਾਜ਼ ਵਿੱਚ ਗਾ ਲੈਂਦਾ ਹੈ ਤੇ ਮੈਨੂੰ ਵੀ ਕਈ ਰਚਨਾਵਾਂ ਜਸਵੀਰ ਨੇ ਸੁਣਾਈਆਂ! ਜਸਵੀਰ ਨੇ ਦੱਸਿਆ ਕਿ ਉਸ ਦੇ ਦੋ ਗੀਤ ਰਿਕਾਰਡ ਵੀ ਹੋਏ ਨੇ, ਇੱਕ ਸ਼ਿੰਗਾਰਾ ਸਿੰਘ ਚਾਹਲ ਤੇ ਇੱਕ ਸੇਵਕ ਚੀਮਾਂ ਦੀ ਆਵਾਜ਼ ਵਿੱਚ! ਜਸਵੀਰ ਆਪਣੀਆਂ ਰਚਨਾਵਾਂ ਅਕਸਰ ਹੀ ਫੇਸਬੁੱਕ ਤੇ ਵਟਸਐਪ `ਤੇ ਵੀ ਗਾ ਕੇ ਪਾਉਂਦਾ ਰਹਿੰਦਾ ਹੈ ਤੇ ਦੋਸਤਾਂ-ਮਿੱਤਰਾ ਵੱਲੋਂ ਸਲਾਹੀਆਂ ਵੀ ਜਾਂਦੀਆਂ ਹਨ! ਬਹੁਤ ਮਿਲਣਸਾਰ ਸ਼ਾਂਤ ਸੁਭਾਅ ਦਾ ਮਿੱਠ ਬੋਲੜਾ ਇਨਸਾਨ ਹੈ ਜਸਵੀਰ ਸ਼ਰਮਾ! ਮਾਨ-ਸਨਮਾਨ ਦੀ ਗੱਲ ਕਰਦਿਆਂ ਜਸਵੀਰ ਨੇ ਦੱਸਿਆ ਕਿ ਉਸ ਦੇ ਪਿੰਡ ਬੱਝੇ ਨੂੰ ਕਰੀਬ 250 ਸਾਲ ਹੋ ਗਏ ਨੇ ਤੇ ਹੁਣ ਤੱਕ ਜੇ ਕਿਸੇ ਨੂੰ ਪਿੰਡ ਵਲੋਂ ਕੋਈ ਮਾਨ-ਸਨਮਾਨ ਮਿਲਿਆ ਹੈ ਤਾਂ ਓਹ ਉਸ ਦੇੇ ਹਿੱਸੇ ਹੀ ਆਇਆ ਹੈ! ਬੇਸ਼ੱਕ ਹੋਰ ਵੀ ਅਨੇਕਾਂ ਸੰਸਥਾਵਾਂ ਵਲੋਂ ਮਾਣ ਮਿਲਿਆ ਹੈ, ਪਰ ਜੋ ਦੋਸਤਾਂ-ਮਿੱਤਰਾਂ ਵਲੋਂ ਰਚਨਾਵਾਂ ਨੂੰ ਪਸੰਦ ਕਰਕੇ ਹੱਲਾਸ਼ੇਰੀ ਮਿਲਣੀ ਉਸ ਤੋਂ ਵੱਡਾ ਕੋਈ ਵੀ ਸਨਮਾਨ ਨਹੀਂ।ਜਸਵੀਰ ਸ਼ਰਮਾ ਦੱਸਦਾ ਹੈ ਕਿ ਓਹ ਬੇਸ਼ੱਕ ਤੀਹ ਸਾਲ ਤੋਂ ਮੁਕਤਸਰ ਵਿਖੇ ਰਹਿ ਰਿਹਾ ਹੈ, ਪਰ ਆਪਣੀ ਮਿੱਟੀ ਨਾਲ ਜੁੜਿਆ ਹੋਣ ਕਰਕੇ ਹੀ ਆਪਣੀਆਂ ਰਚਨਾਵਾਂ ਨਾਲ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਦਾ ਹੈ! ਉਹ ਸ੍ਰੀ ਮੁਕਤਸਰ ਸਾਹਿਬ ਸਾਹਿਤ ਸਭਾ, ਬਰੀਵਾਲਾ ਸਾਹਿਤ ਸਭਾ, ਸਾਹਿਤਕ ਸਿਰਜਣਾ ਮੰਚ ਪੰਜਾਬ ਸ੍ਰੀ ਮੁਕਤਸਰ ਸਾਹਿਬ, ਸਾਹਿਤ ਸਭਾ ਦਾ ਮੈਂਬਰ ਅਤੇ ਸਿਰਜਣਾ ਮੰਚ ਦਾ ਸਕੱਤਰ ਵੀ ਹੈ।ਜਸਵੀਰ ਸ਼ਰਮਾ ਨੂੰ ਸਾਹਿਤ ਸਭਾ ਚੀਮਾ (ਫਿਰੋਜ਼ਪੁਰ) ਨੇ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ `ਵਿਰਸੇ ਦੇ ਵਾਰਿਸ ਦਾ ਖਿਤਾਬ` ਦੇ ਕੇ ਨਿਵਾਜਿਆ ਹੈ!
ਜਸਵੀਰ ਸ਼ਰਮਾ ਦੱਦਾਹੂਰ ਵਰਗੇ ਲੇਖਕਾਂ `ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਮਾਣ ਹੈ, ਜੋ ਵਿਰਸੇ ਨੂੰ ਭੁੱਲਦੀ ਜਾ ਰਹੀ ਅਜੋਕੀ ਪੀੜ੍ਹੀ ਨੂੰ ਆਪਣੇ ਕੀਮਤੀ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ! ਪੁਰਖਿਆਂ ਦੇ ਰਹਿਣ ਸਹਿਣ, ਪਹਿਰਾਵਾ, ਭਾਈਚਾਰਕ ਸਾਂਝਾਂ ਕਾਰ-ਵਿਹਾਰ ਮਿਲਵਰਤਨ ਤੇ ਸੰਯੁਕਤ ਪਰਿਵਾਰਾਂ ਦੀ ਗੱਲ ਕਰਦੇ ਲੇਖ ਤੇ ਕਵਿਤਾਵਾਂ ਅਜੋਕੀ ਪੀੜ੍ਹੀ ਨੂੰ ਜਿਥੇ ਆਪਣੇ ਵਿਰਸੇ ਨਾਲ ਜੋੜੂਗੀ, ਓਥੇ ਵੱਡਿਆਂ ਦਾ ਆਦਰ ਮਾਣ ਕਰਨਾ ਵੀ ਸਿਖਾਊਗੀ!
`ਵਿਰਸੇ ਦਾ ਵਾਰਿਸ` ਖਿਤਾਬ ਨਾਲ ਸਨਮਾਨਿਤ ਬੜੇ ਹੀ ਮਿੱਠ-ਬੋਲੜੇ ਸੁਭਾਅ ਦਾ ਮਾਲਕ ਅਤੇ ਬਿਲਕੁੱਲ ਸਾਦਾ ਜਿਹਾ ਰਹਿਣ ਵਾਲਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਸਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਅਤੇ ਉਸ ਦੀ ਕਲਮ ਪੰਜਾਬੀ ਸਾਹਿਤ ਜਗਤ `ਚ ਹੋਰ ਬੁਲੰਦੀਆਂ ਛੂੰਦੀ ਹੋਈ ਸਦਾ ਆਪਣੇ ਵਿਰਸੇ ਨੂੰ ਪ੍ਰਣਾਈ ਰਹੇ!

Amrik Talwandi

 

ਅਮਰੀਕ ਸਿੰਘ ਤਲਵੰਡੀ
ਸ਼੍ਰੋਮਣੀ ਸਟੇਟ ਤੇ ਨੈਸ਼ਨਲ ਐਵਾਰਡੀ,
ਮੁੱਲਾਂਪੁਰ।
ਮੋ – 94635  42896

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>