Saturday, June 3, 2023

ਪਰਾਇਆ

ਬੰਦਾ! ਘਰ `ਚ ਪਰਾਇਆ ਹੋ ਜਾਂਦਾ,
ਚਾਰ ਪੈਸੇ ਨਾ ਹੋਣ ਜੇ ਕੋਲ ਭਾਈ,
ਭੈਣ ਭਾਈ ਵੀ ਪਾਸਾ ਵੱਟ ਜਾਂਦੇ,
ਬੰਦ ਹੋ ਜਾਂਦਾ ਆਪਸੀ ਬੋਲ ਭਾਈ ।
ਬਾਤ ਕੋਈ ਬਿਮਾਰ ਦੀ ਪੁੱਛਦਾ ਨਹੀਂ,
ਦਿੰਦੇ ਮੰਜੇ `ਤੇ ਹੀ ਰੋਲ ਭਾਈ।
ਵਾਹ ਪਿਆਂ ਆਪਣਿਆਂ ਦਾ ਪਤਾ ਲੱਗੇ।
ਬਹੁਤਾ ਮੂੰਹ ਨਾ `ਸੁਖਬੀਰ` ਖੋਲ ਭਾਈ।
SUkhbir Khurmanian

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …

Leave a Reply