Tuesday, April 16, 2024

ਦਿੱਲੀ ਕਮੇਟੀ ਦੇ ਨਵੇਂ ਅਹੁੱਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਘਰ ਜਾ ਕੇ ਕੀਤਾ ਧੰਨਵਾਦ

ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੀ ਨਵੀਂ ਟੀਮ ਨਾਲ PUNJ1803201907ਸੁਖਬੀਰ ਸਿੰਘ ਬਾਦਲ ਦੇ ਨਿਵਾਸ ਸਥਾਨ ਪਹੁੰਚੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇੇਸ਼ੀ ਵਿੱਚ 2013 ’ਚ ਇਹ ਸੇਵਾ ਮਿਲਣ ਬਾਅਦ ਅਕਾਲੀ ਦਲ ਲਗਾਤਾਰ ਚੜ੍ਹਦੀਕਲਾ ਵਿੱਚ ਰਿਹਾ, ਭਾਵੇਂ ਐਮ.ਐਲ.ਏ ਹੋਣ ਜਾਂ ਕਾਉਂਸਲਰ ਸਿੱਖਾਂ ਦੀ ਤਾਕਤ ਵਧੀ।2017 ਵਿੱਚ ਦੁਬਾਰਾ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਮਿਲੀ। ਉਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਦਿੱਲੀ ਕਮੇਟੀ ਦੀ ਸਾਰੀ ਟੀਮ, ਅਕਾਲੀ ਦਲ ਦੇ ਕਾਰਕੁਨ ਇਨ੍ਹਾਂ ਦੇ ਸਦਕੇ ਸਿੱਖੀ ਪਰਪੱਕ ਕਰਨੀ ਹੋਏ ਜਾਂ 1984 ਦੀ ਲੜਾਈ ਲੜਨੀ ਹੋਵੇ, ਇਹ ਦਿੱਲੀ ਦੇ ਸਿੱਖ ਹੀ ਹਨ ਜਿਨ੍ਹਾਂ ਨੇ ਦੇਸ਼ ਦੇ ਇਸ ਕਤਲੇਆਮ ਦੀ ਲੜਾਈ ਨੂੰਜਿਊਂਦਾ ਰੱਖਿਆ ਤੇ ਵੱਡੇ ਰਾਖਸ਼ਾਂ ਨੂੰ ਜੇਲ੍ਹ ਭੇਜਿਆ।ਇਹ ਸਾਰਿਆਂ ਦੀ ਤਾਕਤ ਦਾ ਸਦਕਾ ਇਹ ਸਾਰਾ ਕੰਮ ਕੀਤਾ ਗਿਆ।
    ਸਿੱਖਾਂ ਨੇ ਦਿੱਲੀ 1783 ਵਿੱਚ ਫਤਿਹ ਕਰਨ ਵਾਲਿਆਂ ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਬੁੱਤਾਂ ਨੂੰ ਡੇਢ ਏਕੜ ਦੀ ਜਮੀਨ ਵਿੱਚ ਵੈਸਟ ਦਿੱਲੀ ਮੈਟਰੋ ਸਟੇਸ਼ਨ ਦੇ ਲਾਗੇ ਸਥਾਪਿਤ ਕੀਤੇ ਜਿਥੇ ਉਹਨਾਂ ਨੂੰ ਰੋਜ਼ 10 ਲੱਖ ਤੋਂ ਵੱਧ ਲੋਕ ਰੋਜ਼ਾਨਾ ਵੇਖਦੇ ਹਨ।ਇਹਨਾਂ ਦੇ ਸਥਾਈ ਅਜਾੲਬਿਘਰ ਵੀ ਸਥਾਪਿਤ ਕੀਤੇ।ਇਹਨਾਂ ਮਹਾਨ ਜਰਨੈਲਾਂ ਯਾਦਗਾਰ ਅਸੀਂ ਹਰ ਸਾਲ ਲਾਲ ਕਿਲੇ ਤੇ ਮਨਾਉਂਦੇ ਹਨ ਤੇ ਮਨਾਉਣਗੇ।ਇਹ ਉਪਲਬਧੀ ਦਿੱਲੀ ਦੀ ਸੰਗਤਾਂ ਦੀ ਹੈ ਤੇ ਹੁਣ 550ਵਾਂ ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਮਨਾਇਆ ਜਾਣਾ ਹੈ।ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ 2013 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਦਾ ਜਿਹੜਾ ਗ੍ਰਾਫ ਹੇਠਾਂ ਹੋਇਆ ਉਸ ਨੂੰ ਮੁੜ ਤੋਂ ਸਿਖਰਾਂ ਤਕ ਪਹੁੰਚਾਉਣ ਲਈ ਕੰਮ ਕੀਤਾ ਜਾਵੇਗਾ।
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਅਗਲੇ ਸਾਲ 100 ਸਾਲ ਪੂਰੇ ਹੋਣ ਵਾਲੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ।ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਬੀਬੀਆਂ ਨੂੰ ਬਹੁਤ ਮਾਣ ਬਖਸ਼ਿਆ ਹੈ।    ਦਿੱਲੀ ਕਮੇਟੀ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ।
    ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਨਵੀਂ ਬਣੀ ਦਿੱਲੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਡਰ ਕੁਰਬਾਨੀਆਂ ਨਾਲ ਅਤੇ ਔਖੇ ਵੇਲੇ ਪਾਰਟੀ ਨਾਲ ਖੜ੍ਹਾ ਰਹਿਣ ਨਾਲ ਬਣਦਾ ਹੈ।ਪਾਰਟੀ ਨੂੰ ਮਾਂ ਨਾਲ ਪਰਿਭਾਸ਼ਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸਤਰੀ ਜਾਤੀ ਦੇ ਸਨਮਾਨ ਨੂੰ ਮੁੱਖ ਰਖਦਿਆਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਬਣਾਇਆ ਤੇ ਹੁਣ ਦਿੱਲੀ ਕਮੇਟੀ ਨੇ ਬੀਬੀ ਰਣਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ।
    ਅਕਾਲੀ ਦਲ ਦੇ ਮੈਂਬਰ ਰਾਜਸਭਾ ਬਲਵਿੰਦਰ ਸਿੰਘ ਭੂੰਦੜ ਨੇ ਨਵੀਂ ਚੁਣੀ ਦਿੱਲੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਐਡਵਾਈਜਰੀ ਕਮੇਟੀ ਬਣਾਈ ਜਾਵੇ, ਜਿਸ ਵਿੱਚ ਹਰ ਮੈਂਬਰ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇਗਾ।
 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply