Saturday, April 20, 2024

ਯੂਨੀਵਰਸਿਟੀ ਦੇ ਜਸ਼ਨ-2019 ਮੁਕਾਬਲੇ `ਚ ਛਾਈ ਯੂ.ਐਸ.ਐਫ.ਐਸ ਵਿਭਾਗ ਦੀ ਗਿੱਧਾ ਟੀਮ

ਅੰਮ੍ਰਿਤਸਰ, 19 ਮਾਰਚ ( ਪੰਜਾਬ ਪੋਸਟ – ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਜਸ਼ਨ-2019 ਮੁਕਾਬੇ ਦੇ ਆਖਰੀ PUNJ1903201901ਦਿਨ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਪੰਜਾਬਣ ਮੁਟਿਆਰਾਂ ਨੇ ਗਿੱਧੇ ਦੀ ਬਾਕਮਾਲ ਪੇਸ਼ਕਾਰੀ ਨਾਲ ਦਰਸਕਾਂ ਦਾ ਮਨ ਮੋਹ ਲਿਆ।ਪੰਜਾਬੀ ਪਹਿਰਾਵੇ ਵਿੱਚ ਪੰਜਾਬ ਦੇ ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਦੇ ਝਲਕਾਰੇ ਗਿੱਧੇ ਦੀਆਂ ਪੇਸ਼ਕਾਰੀਆਂ ਨੂੰ ਚਾਰ ਚੰਨ ਲਗਾ ਗਏ।ਮੁਟਿਆਰਾਂ ਦੇ ਸਿਰਾਂ `ਤੇ ਸੋਂਹਦੀਆਂ ਫੁਲਕਾਰੀਆਂ ਤੇ ਗੋਟੇ ਕਿਨਾਰੀਆਂ ਵਾਲੀਆਂ ਚੰੁਨੀਆਂ ਦੇ ਨਾਲ ਗੁੱਤਾਂ ਨਾਲ ਹਿੱਲਦੇ ਸੋਹਣੇ ਪਰਾਂਦੇ ਦਰਸਕਾਂ ਦੇ ਦਿਲਾਂ `ਤੇ ਵੱਡੀ ਛਾਪ ਛੱਡਦੇ ਨਜ਼ਰ ਆਏ।ਮੱਥੇ `ਤੇ ਫੱਬਦੇ ਟਿੱਕੇ ਤੋਂ ਇਲਾਵਾ ਸੱਗੀ ਫੁੱਲ, ਤਵੀਤੜੀਆਂ, ਪਿੱਪਲ ਪੱਤੀਆਂ, ਮੋਹਰਾਂ, ਫੁੰਮਣ ਆਦਿ ਨਾਲ ਸੱਜੀਆਂ ਮੁਟਿਆਰਾਂ ਨੇ ਹੱਥਾਂ ਵਿੱਚ ਬੰਬੀਹੇ ਫੜ ਕੇ ਗਿੱਧੇ ਵਿੱਚ ਅਜਿਹੀ ਧਮਾਲ ਪਾਈ ਕਿ ਜਸ਼ਨ ਪ੍ਰੋਗਰਾਮ ਦੇਖਣ ਵਾਲੇ ਦਰਸਕ ਅਸ਼-ਅਸ਼ ਕਰ ਉੱਠੇ। ਮੁਟਿਆਰਾਂ ਵੱਲੋਂ ਘੜੇ ਚੁੱਕ ਕੇ ਪੰਜਾਬੀ ਬੋਲੀਆਂ ਨਾਲ ਗਿੱਧੇ ਵਿੱਚ ਗੇੜੀ ਦੇਣ ਦੇ ਨਾਲ ਪਾਈ ਗਈ ਕਿੱਕਲੀ ਵੀ ਵੱਖਰਾ ਨਜਾਰਾ ਪੇਸ਼ ਕਰ ਗਈ।ਤਸਵੀਰ ਵਿੱਚ ਯੂ.ਐਸ.ਐਫ.ਐਸ ਵਿਭਾਗ ਦੀ ਗਿੱਧਾ ਟੀਮ ਨਾਲ ਦਿਖਾਈ ਦੇ ਰਹੇ ਡਾ. ਮਨਦੀਪ ਕੌਰ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply