Tuesday, March 19, 2024

ਪੈਸੇ ਦੇ ਰੰਗ ਸੱਜਣਾ

ਖਾ ਪੀ ਕੇ ਜਿਹੜੇ ਮਾਰਨ ਬੜਕਾ ਵਿੱਚ ਵਿਆਹ ਦੇ
ਡੀ.ਜੇ `ਤੇ ਜੁੰਡਲੀ ਯਾਰ ਇਕੱਠੇ ਹੋ ਜਾਂਦੇ
ਇਹ ਬਾਈ ਪੱਕਾ ਯਾਰ ਅਸਾਡਾ ਏ ਕਹਿ ਲਾੜੇ ਨੂੰ
ਪੰਜ ਚਾਰ ਨਾਲ ਬਹਿ ਫੋਟੋ ਕਰਵਾ ਪਿਆਰੇ ਮਿੱਤਰ ਹੋ ਜਾਂਦੇ।
ਜਦ ਭੀੜ ਪੈਂਦੀ ਹੈ ਸੱਜਣਾ ਤੇਰੇ `ਤੇ
ਇਹ ਯਾਰ ਜੁੰਡੀ ਦੇ ਫਿਰ ਹਵਾ `ਚ ਤਿੱਤਰ ਹੋ ਜਾਂਦੇ।

ਕੋਈ ਨੀ ਖੜਦਾ ਕੋਈ ਨੀ ਬਹਿੰਦਾ ਕੋਲ ਤੇਰੇ
ਜਦ ਸੱਜਣਾ ਜੇਬ `ਚ ਹੋਵੇ ਕੌਡੀ ਖੋਟੀ ਨਾ।
ਭਰ ਕੇ ਜੇਬ ਨੋਟਾਂ ਦੀ ਬਹਿ ਜਾ ਬੇਕਦਰੇ ਲੋਕਾਂ ਦੀ ਮਹਿਫਲ `ਚ
ਹਰ ਕੋਈ ਬਣ ਜਾਉ ਉਏ ਮਿੱਤਰਾ ਤੇਰਾ ਯਾਰ ਲੰਗੋਟੀ ਦਾ।

ਸੱਚ ਜਾਣੀ ਤੂੰ ਸੱਜਣਾਂ ਕੁੱਝ ਲੋਕਾਂ ਦੀ ਫਿਤਰਤ ਹੀ ਐਸੀ ਏ
ਲੰਘੇ ਵਕਤ ਵਾਂਗੂੰ ਇੱਕ ਦਿਨ ਦਿਲੋਂ ਵਿਸਾਰ ਦਿੰਦੇ
ਜਦ ਗਰਜ਼ ਨਿਕਲ ਜੇ ਸੱਜਣਾਂ ਉਏ
ਫਿਰ ਆਪਣੇ ਹੀ ਠੋਕਰ ਮਾਰ ਦਿੰਦੇ।

ਬੁਰਜ ਲੱਧੇ ਵਾਲੇ ਸੰਧੂ ਬਾਈ ਪੈਸਾ ਚੀਜ਼ ਹੀ ਐਸੀ ਏ
ਅੱਜ ਤੇਰਾ ਕੱਲ੍ਹ ਮੇਰਾ ਇਹ ਬੜੇ ਪੁਆੜੇ ਪਾਉਂਦਾ ਏ
ਬਚ ਜਾ ਸੱਜਣਾ ਮੋਹ ਮਾਇਆ ਦੀ ਮਾਰ ਕੋਲੋਂ
ਇਹ ਪੈਸਾ ਚੰਦਰਾ ਹੋਸ਼ ਭੁਲਾ ਦੇ ਬਹੁਤ ਚਲਾਕਾਂ ਦੇ
ਇਹ ਦਿਖਾਵੇ ਜਦ ਆਪਣੇ ਰੰਗ ਸੱਜਣਾਂ
ਫਿਰ ਇਨਸਾਨ ਕੋਲੋ ਪੁੱਠੇ ਸਿੱਧੇ ਕੰਮ ਕਰਵਾਉਂਦਾ ਏ।
 Baltej Sandhu1

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply