Friday, April 19, 2024

ਪਰਾਗ ਦੀ ਪੁਸਤਕ `ਉਪਰਲਾ ਬਟਨ` ਨੂੰ ਮਿਲਿਆ ਤੀਜਾ ਏਕਮ ਸਾਹਿਤ ਪੁਰਸਕਾਰ

ਏਕਮ ਸਾਹਿਤਕ ਮੰਚ ਦਾ ਹੋਇਆ ਸਲਾਨਾ ਸਮਾਰੋਹ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਏਕਮ ਸਾਹਿਤ ਮੰਚ ਵਲੋਂ ਅੱਜ ਇਥੇ ਭਾਈ ਵੀਰ ਸਿੰਘ ਨਿਵਾਸ ਵਿਖੇ ਭਾਈ ਵੀਰ ਸਿੰਘ ਸਾਹਿਤ

Members of Ekam Sahit Manch release poetry book at Bhai Vir Singh Sthaan in Amritsar on Saturday. Photo. Sunil kumar

ਵਿਚਾਰ ਮੰਚ ਅਤੇ ਅੰਮਿ੍ਰਤਸਰ ਸਾਹਿਤ ਚਿੰਤਕ ਮੰਚ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿਚ ਸ਼ਾਇਰ ਪਰਾਗ ਦੀ ਪੁਸਤਕ ‘ਉਪਰਲਾ ਬਟਨ’ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪੁਸਤਕ ਨੂੰ ਤੀਜੇ ਏਕਮ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸ਼ਾਇਰਾ ਅਰਤਿੰਦਰ ਸੰਧੂ ਵਲੋਂ ਅਨੁਵਾਦਕ ਕਵਿਤਾ ਦੀ ਪੁਸਤਕ ‘ਖੰਭੜੀਆਂ’ ਅਤੇ ਡਾ. ਸ਼ਸ਼ੀਕਾਂਤ ਉਪਲ ਦੀ ਪੁਸਤਕ ‘ਲੁਕਵੀਂ ਨੀਲੀ ਲਾਟ’ ਲੋਕ ਅਰਪਣ ਕੀਤੀਆਂ ਗਈਆਂ।ਪ੍ਰਸਿੱਧ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਮੁੱਖ ਮਹਿਮਾਨ ਵਜੋਂ ਪੁੱਜੇ।
ਮੰਚ ਦੀ ਪ੍ਰਧਾਨ ਸ਼ਾਇਰਾ ਅਰਤਿੰਦਰ ਸੰਧੂ ਨੇ ਪੁਸਤਕ ‘ਉਪਰਲਾ ਬਟਨ’ ’ਤੇ ਵਿਚਾਰ -ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਪੁਸਤਕ ਦੀਆਂ ਕਵਿਤਾਵਾਂ ਛੋਟੀਆਂ ਪਰ ਤਿੱਖੀਆਂ, ਮਨ ਨੂੰ ਟੁੰਬਦੀਆਂ ਅਤੇ ਪਾਠਕ ਦੀ ਨਜ਼ਰ ਨੂੰ ਆਪਣੇ ਕਾਵਿਕ ਆਵੇਸ਼ ਵਿਚ ਲੈ ਤੁਰਦੀਆਂ ਹਨ।ਉਨ੍ਹਾਂ ਕਿਹਾ ਕਿ ਪਹਿਲੀ ਪੁਸਤਕ ਨਾਲ ਹੀ ਪਰਾਗ ਚੰਗੇ ਸ਼ਾਇਰਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ ਹੈ।ਸ਼ਾਇਰ ਮਲਵਿੰਦਰ ਨੇ ਕਿਹਾ ਕਿ ਪਰਾਗ ਦੀ ਕਵਿਤਾ ਬਹੁਤ ਪ੍ਰਭਾਵਸ਼ਾਲੀ ਹੈ।
ਪ੍ਰੋ. ਸਿਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਪਰਾਗ ਦੀ ਕਵਿਤਾ ਜ਼ਿੰਦਗੀ ਦੇ ਮਹੀਨ ਤੇ ਬੀਰਕ ਛਿਣਾਂ ਨੂੰ ਫੜਦੀ ਵੱਖਰੀ ਨੁਹਾਰ ਵਾਲੀ ਕਵਿਤਾ ਹੈ।ਉਸ ਦੀ ਕਵਿਤਾ ਅਹਿਸਾਸ ਤੇ ਸੰਵੇਦਨਾ ਨਾਲ ਲਬਰੇਜ਼ ਹੈ।ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਪਰਾਗ ਦੀ ਹਰ ਕਵਿਤਾ ਵਿਚ ਇਕ ਦ੍ਰਿਸ਼ ਨਜ਼ਰ ਆਉਂਦਾ ਹੈ।ਕਵਿਤਾ ਦੇ ਪਾਤਰ ਜਿਉਂਦੇ-ਜਾਗਦੇ ਦਿੱਸਦੇ ਹਨ।
ਏਕਮ ਸਾਹਿਤ ਮੰਚ ਵਲੋਂ ਪੰਜਾਬੀ ਸਾਹਿਤ ਵਿਚ ਪਾਏ ਗਏ ਤੇ ਪਾਏ ਜਾ ਰਹੇ ਯੋਗਦਾਨ ਲਈ ਡਾ. ਦਰਿਆ, ਰਮਨ ਸੰਧੂ, ਡਾ. ਕੁਲਦੀਪ ਸਿੰਘ ਦੀਪ, ਡਾ. ਸ਼ਸ਼ੀਕਾਂਤ ਉਪਲ, ਡਾ. ਮੋਹਨ ਤਿਆਗੀ, ਸ਼ਾਇਰ ਗੁਰਪ੍ਰੀਤ, ਸ਼ਾਇਰ ਮੋਹਨਜੀਤ, ਸ਼ਾਇਰ ਅਜਾਇਬ ਹੁੰਦਲ, ਡਾ. ਹਰਭਜਨ ਸਿੰਘ ਭਾਟੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਸ਼ਖਸੀਅਤਾਂ ਬਾਰੇ ਸੰਖੇਪ ਵਿਚ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ਮੁਖਤਾਰ ਗਿੱਲ, ਡਾ. ਸ਼ਿਆਮ ਸੁੰਦਰ ਦੀਪਤੀ, ਗੁਰਬਾਜ ਛੀਨਾ, ਡਾ. ਕਸ਼ਮੀਰ ਸਿੰਘ, ਮਨਮੋਹਨ ਢਿਲੋਂ, ਹਰਪਾਲ ਸੰਧਾਵਾਲੀਆ, ਡਾ. ਸੁਨੀਤਾ ਸ਼ਰਮਾ, ਹਰਜੀਤ ਸੰਧੂ, ਹਰਭਜਨ ਖੇਮਕਰਨੀ, ਸਰਬਜੀਤ ਸੰਧੂ, ਧਰਵਿੰਦਰ ਔਲਖ, ਜਸਪਾਲ ਕੌਰ, ਰਾਜਵੰਤ ਬਾਜਵਾ, ਸਤਿੰਦਰ ਰੰਧਾਵਾ, ਰਾਜਖੁਸ਼ਵੰਤ ਸਿੰਘ ਸੰਧੂ, ਕਲਿਆਣ ਅਮ੍ਰਿਤਸਰੀ, ਮਨਮੋਹਨ ਬਾਸਰਕੇ, ਡਾ. ਹਰਜੀਤ ਬੱਲ, ਸੁਰਿੰਦਰ ਚੌਹਕਾ, ਕੁਲਦੀਪ ਦਰਾਜਕੇ, ਭੁਪਿੰਦਰ, ਸਰਬਜੀਤ ਛੀਨਾ, ਚੰਨ ਅਮਰੀਕ, ਰਜਿੰਦਰ ਮਾਝੀ, ਭਗਤ ਨਰਾਇਣ, ਇੰਦਰੇਸ਼ਮੀਤ, ਸਤਿੰਦਰ ਓਠੀ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਆਦਿ ਹਾਜਰ ਸਨ।   
 

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply