Friday, March 29, 2024

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ `ਚ ਪੜ੍ਹੀਆਂ ਕਹਾਣੀਆਂ ਤੇ ਹੋਰ ਰਚਨਾਵਾਂ

ਸਮਰਾਲਾ, 20 ਮਾਰਚ (ਪੰਜਾਬ ਪੋਸਟ  – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਰਚ ਮਹੀਨੇ ਦੀ ਇਕੱਤਰਤਾ ਸਥਾਨਕ ਸਰਕਾਰੀ PUNJ1903201920ਸੀਨੀਅਰ ਸੈਕੰਡਰੀ ਸਕੂਲ (ਲੜ੍ਹਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਪਹਿਲੀ ਵਾਰ ਆਏ ਵਿਦਵਾਨ ਰਾਮ ਸਰੂਪ ਰਿਖੀ, ਸ਼ਾਇਰ ਸੁਰਜੀਤ ਸਿੰਘ ਜੀਤ ਤੇ ਪਰਮਜੀਤ ਸਿਆਣ ਨੂੰ ਸਭਾ ਵਲੋਂ ਜੀ ਆਇਆ ਨੂੰ ਕਿਹਾ ਗਿਆ।  
ਰਚਨਾਵਾਂ ਦੇ ਦੌਰ ਦਾ ਆਰੰਭ ਅਵਤਾਰ ਸਿੰਘ ਉਟਾਲਾਂ ਦੀ ਕਵਿਤਾ ‘ਕੰਜ਼ਰ ਤੇ ਬੰਜ਼ਰ’ ਰਾਹੀਂ ਹੋਇਆ।ਬਲਵੀਰ ਸਿੰਘ ਬੱਬੀ ਨੇ ਕਵਿਤਾ ਸੁਣਾਈ, ਉਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਖਜੂਰਾਂ’ ਪੜ੍ਹੀ ਗਈ।ਜਿਸ ਵਿੱਚ ਸਪੱਸ਼ਟ ਤੌਰ ’ਤੇ ਇਹ ਗੱਲ ਉਭਰੀ ਵਿਰਸਾ, ਧਰੋਹਰਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਟੁੱਟ ਕੇ ਨੌਜਵਾਨ ਨਸ਼ਿਆਂ ’ਚ ਫਸ ਰਹੇ ਨੇ।ਰਾਮ ਸਰੂਪ ਰਿਖੀ ਨੇ ਕਹਾਣੀ ਤੇ ਗੱਲ ਕਰਦਿਆਂ ਕਿਹਾ ਜਿਵੇਂ ਛੱਪੜ ’ਚ ਕੰਕਰ ਸੁੱਟਣ ਨਾਲ ਲਹਿਰਾਂ ਦਾ ਵਿਸਥਾਰ ਦੂਰ ਤੱਕ ਜਾਂਦਾ ਹੈ, ਇਸੇ ਤਰ੍ਹਾਂ ਖਜੂਰਾਂ ਕਹਾਣੀ ਦਾ ਪ੍ਰਭਾਵ ਵੀ ਦੂਰ ਤੱਕ ਜਾਂਦਾ ਹੈ। ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ‘ਪਾਣੀ ਨਾਲ ਭਰਿਆ ਹੈ, ਫਿਰ ਵੀ ਪਿਆਸ ਰੱਖਦਾ ਹੈ, ਭਾਵੇਂ ਉਹ ਸਮੁੰਦਰ ਹੈ, ਨਦੀ ਤੋਂ ਆਸ ਰੱਖਦਾ ਹੈ’ ਜੋ ਕਿ ਸਾਰਿਆਂ ਵਲੋਂ ਸਰ੍ਹਾਈ ਗਈ, ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਵਿਅੰਗ, `ਜਦੋਂ ਮੈਂ ਮੰਤਰੀ ਬਣ ਗਿਆ` ਸੁਣਾ ਕੇ ਵਾਹ ਵਾਹ ਖੱਟੀ।ਪਰਮਜੀਤ ਸਿੰਘ ਸਿਆਣ ਨੇ ਕਵਿਤਾ ‘ਦਰਦ’ ਸੁਣਾਈ।ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਸੌਕਣ’ ਪੜ੍ਹੀ, ਜਿਸ `ਤੇ ਭਰਵੀਂ ਚਰਚਾ ਹੋਈ।ਗਜ਼ਲਗ਼ੋ ਗੁਰਦਿਆਲ ਦਲਾਲ ਨੇ ਗਜ਼ਲ ‘ਨਾ ਹੁਣ ਆਉਣਾ ਨਾ ਖ਼ਤ ਪਾਉਣਾ, ਕਿਸੇ ਸੁਨੇਹਾ ਲਾਉਣਾ ਨਹੀਂ, ਦਿਲ ਦਾ ਭਾਂਡਾ ਖਾਲੀ ਕੀਤਾ, ਇਸ ਵਿਚ ਹੁਣ ਕੁੱਝ ਪਾਉਣਾ ਨਹੀਂ’ ਸੁਣਾਈ।ਸਿਮਰਜੀਤ ਸਿੰਘ ਕੰਗ ਦੇ ਜਲ੍ਹਿਆਂ ਵਾਲਾ ਬਾਗ 1919 ਦੀ ਵਿਸਾਖੀ ਦੇ ਇਤਿਹਾਸਕ ਲੇਖ ਨੇ ਸਮੁੱਚੀ ਸਭਾ `ਤੇ ਆਪਣਾ ਪ੍ਰਭਾਵ ਛੱਡਿਆ।ਬਲਜਿੰਦਰ ਨੇ ਗ਼ਜ਼ਲ ‘‘ਜ਼ਰੂਰੀ ਨਹੀਂ ਸਦਾ ਇਹ ਜ਼ਿੰਦਗੀ ਗੁਲਜ਼ਾਰ ਹੀ ਹੋਵੇ ਤੇ ਕਦੇ ਇਹ ਖਾਰ ਵੀ ਹੋਵੇ` ਕਹਾਣੀਕਾਰ ਸੰਦੀਪ ਸਮਰਾਲਾ ਦੀ ਮਨੋ ਵਿਗਿਆਨਕ ਕਹਾਣੀ ‘ਬਸ ਇਤਨੀ ਸੀ ਬਾਤ’ ਨੇ ਸਭਾ ਨੂੰ ਪ੍ਰਭਾਵਿਤ ਕੀਤਾ।ਇਸ ਤਰ੍ਹਾਂ ਗੁਰਦਿਆਲ ਦਲਾਲ ਵਲੋਂ ਆਪਣੀ ਨਵੀਂ ਕਿਤਾਬ ‘ਤੈਨੂੰ ਆਖਿਆ ਤਾਂ ਸੀ’ ਅਤੇ ਗੁਰਨਾਮ ਬਿਜਲੀ ਨੇ ਸਭਾ ਨੂੰ ਭੇਂਟ ਕੀਤੀਆਂ।
 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਚਾਰ ਚਰਚਾ ’ਚ ਰਾਮ ਸਰੂਪ ਰਿਖੀ, ਕਹਾਣੀਕਾਰ ਸੁਖਜੀਤ, ਗੁਰਦਿਆਲ ਦਲਾਲ, ਲਖਵਿੰਦਰਪਾਲ ਸਿੰਘ ਖਾਲਸਾ, ਬਲਵੰਤ ਮਾਂਗਟ, ਨਿਰਭੈ ਸਿੰਘ ਖੀਰਨੀਆਂ, ਬਾਬੂ ਸਿੰਘ ਚੌਹਾਨ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਬਾਈ, ਦਰਸ਼ਨ ਸਿੰਘ ਕੰਗ, ਗੁਰਭਗਤ ਸਿੰਘ, ਸਿਮਰਜੀਤ ਸਿੰਘ ਕੰਗ, ਅਮਨਦੀਪ ਸਿੰਘ ਸਾਗੀ, ਅਮਨਦੀਪ ਸਿੰਘ, ਗੁਰਨਾਮ ਸਿੰਘ ਬਿਜਲੀ ਆਦਿ ਹਾਜ਼ਰ ਸਨ।ਮੰਚ ਦੀ ਕਾਰਵਾਈ ਜਨਰਲ ਸਕੱਤਰ ਦੀਪ ਦਿਲਬਰ ਨੇ ਚਲਾਈ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply