Tuesday, April 16, 2024

ਅੰਮ੍ਰਿਤਸਰ ਰੰਗਮੰਚ ਉਤਸਵ 2019 – ਕੇਵਲ ਧਾਲੀਵਾਲ ਦੀ ਨਿਰਦੇਸ਼ਨਾ `ਚ ਪੇਸ਼ ਕੀਤਾ ਇਕ ਪਾਤਰੀ ਨਾਟਕ ‘ਕਣਸੋ’

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ –  ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 19ਵੇਂ ਦਿਨ ਸ਼੍ਰੋਮਣੀ PUNJ1903201921ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ‘ਦ ਥੀਏਟਰ ਪਰਸਨਜ ਅੰਮ੍ਰਿਤਸਰ’ ਵਲੋਂ ਨਾਟਕ ‘ਕਣਸੋ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਇਸ ਇਕ ਪਾਤਰੀ ਨਾਟਕ ਵਿੱਚ ਅੰਮ੍ਰਿਤਸਰ ਪ੍ਰਸਿੱਧ ਅਦਾਕਾਰਾ ਅਨੀਤਾ ਦੇਵਗਨ ਨੇ ਕਮਾਲ ਦੀ ਅਦਾਕਾਰੀ ਕੀਤੀ।ਇਹ ਨਾਟਕ ਸ਼ਹਿਰੀ ਘਰਾਂ ਵਿੱਚ ਸਫਾਈ, ਕਪੜੇ ਧੋਣ ਅਤੇ ਬਰਤਣ ਮਾਂਜਣ ਦਾ ਕੰਮ ਕਰਨ ਵਾਲੀਆਂ ਔਰਤਾਂ ਦੀ ਦਰਦ ਕਹਾਣੀ ਹੈ।ਕਣਸੋ ਨਾਮ ਦੀ ਔਰਤ ਜੋ ਬਚਪਨ ਵਿੱਚ ਹੀ ਆਪਣੇ ਮਾਂ ਨਾਲ ਪਿੰਡ ਤੋਂ ਸ਼ਹਿਰ ਆ ਕੇ ਕੰਮ ਕਰਨ ਲਗ ਪਈ ਸੀ।ਬਚਪਨ ਵਿੱਚ ‘‘ਕਣਸੋ’’ ਨਾਲ ਹੋਏ ਵਿਤਕਰੇ ਅਤੇ ਫੇਰ ਭਰੀ ਬਰਸਾਤ ਵਿੱਚ ਘਰੋਂ ਬੇਘਰ ਹੋਣਾ, ਤੇ ਔਰਤਾਂ ਤੇ ਹੁੰਦੇ ਜ਼ੁਲਮ ਨੂੰ ਚੁੱਪ-ਚਾਪ ਸਹਿਣ ਕਰ ਜਾਣਾ, ਪਲ-ਪਲ `ਤੇ ਹੁੰਦੀਆਂ ਵਧੀਕੀਆਂ ਤੇ ਮਰਦੇ ਸੁਪਨਿਆਂ ਦੀ ਕਹਾਣੀ ਹੈ ਨਾਟਕ ‘ਕਣਸੋ’।ਪਰ ਕਣਸੋ ਆਪਣੀ ਧੀ ਰਾਣੋ ਨੂੰ ਐਮ.ਕਾਮ ਤੱਕ ਪੜਾਈ ਕਰਵਾਉਂਦੀ ਹੈ, ਤਾਂ ਜੋ ਉਸ ਨੂੰ ਦੂਜਿਆਂ ਦੇ ਜੂਠੇ ਬਰਤਨ ਨਾਂ ਮਾਂਜਣੇ ਪੈਣ।ਉਸ ਦੀ ਧੀ ਨੇ ਪੜਾਈ ਵਿੱਚ ਸਾਰੇ ਜਿਲੇ `ਚੋਂ ਟਾਪ ਕੀਤਾ, ਤੇ ਉਹ ਕਵਿਤਾਵਾਂ ਵੀ ਲਿਖਦੀ ਹੈ।‘ਕਣਸੋ’ ਨਾਟਕ ਔਰਤਾਂ ਲਈ ਵੰਗਾਰ ਵੀ ਹੈ ਤੇ ਇਕ ਨਵੀਂ ਉਮੀਦ ਦਾ ਸੁਨੇਹਾ ਵੀ ਹੈ। ਇਸ ਨਾਟਕ ਨੂੰ ਲਿਖਿਆ, ਨਿਰਦੇਸ਼ਤ ਅਤੇ ਡਿਜ਼ਾਈਨ ਵੀ ਕੇਵਲ ਧਾਲੀਵਾਲ ਨੇ ਕੀਤਾ ਹੈ।ਨਾਟਕ ਨਾਦਿਰਾ ਬੱਬਰ ਦੇ ‘ਇਕ ਨਾਟਕ’ ਤੋਂ ਪ੍ਰਭਾਵਿਤ ਹੋ ਕੇ ਮੰਚਿਤ ਕੀਤਾ ਗਿਆ ਹੈ।ਸੰਗੀਤ ਸੁਪਨੰਦਨ ਅਤੇ ਪ੍ਰਥਮ ਠਾਕੁਰ ਨੇ ਦਿੱਤਾ।ਪਿੱਠ ਭੂਮੀ ਦੇ ਕੰਮਾਂ ਵਿੱਚ ਜਤਿੰਦਰ ਸੋਨੂੰ, ਕੁਨਾਲ ਪੁੰਜ ਅਤੇ ਅਨੀਸ਼ ਸਨ।
    ਇਸ ਮੌਕੇ ਸ਼ੋ੍ਮਣੀ ਅਦਾਕਾਰਾ ਜਤਿੰਦਰ ਕੌਰ, ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ ਸਿੰਘ ਬਰਾੜ, ਡਾ. ਅਰਵਿੰਦਰ ਕੌਰ ਧਾਲੀਵਾਲ, ਵਿਜੇ ਸ਼ਰਮਾ, ਵਿਪਨ ਧਵਨ, ਅਮਰਪਾਲ, ਡਾ. ਸ਼ਿਆਮ ਸੁੰਦਰ ਦੀਪਤੀ, ਧਰਵਿੰਦਰ ਸਿੰਘ ਔਲਖ, ਭੂਪਿੰਦਰ ਸਿੰਘ ਸੰਧੂ ਆਦਿ ਵੱਡੀ ਗਿਣਤੀ `ਚ ਨਾਟ ਪੇ੍ਰਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply