Friday, April 19, 2024

ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ `ਸ਼ਨੀਵਾਰ ਸ਼੍ਰਮਦਾਨ` ਮਿਸ਼ਨ

ਭਗਤ ਸਿੰਘ ਦਾ ਸ਼ਹੀਦੀ ਦਿਵਸ `ਤੇ 6 ਹਫ਼ਤੇ ਜਿਲ੍ਹੇ ਦੀ ਸਫ਼ਾਈ ਦੇ ਨਾਮ ਹੋਣਗੇ
ਭੀਖੀ/ਮਾਨਸਾ, 20 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹੋਏ Apneet Riat DCਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 23 ਮਾਰਚ 2019 ਤੋਂ `ਸ਼ਨੀਵਾਰ ਸ਼੍ਰਮਦਾਨ` ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।
    ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਸਫ਼ਾਈ ਅਭਿਆਨ ਚਲਾ ਕੇ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣਾ ਹੈ।ਉਨ੍ਹਾਂ ਦੱਸਿਆ ਕਿ ਇਹ ਮਿਸ਼ਨ 6 ਹਫ਼ਤੇ ਲਗਾਤਾਰ ਚਲਾਇਆ ਜਾਵੇਗਾ।ਇਸ ਮਿਸ਼ਨ ਵਿਚ ਸੀਨੀਅਰ ਅਧਿਕਾਰੀਆਂ ਦੀ ਸਟਾਫ਼ ਸਮੇਤ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਨਾਲ ਮਾਨਸਾ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਸਫ਼ਾਈ ਮੁਹਿੰਮ ਨੂੰ ਵੀ ਹੁੰਗਾਰਾ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਤਰਾਂ ਕਰਕੇ ਅਸੀਂ ਨਾ ਸਿਰਫ਼ ਸਫ਼ਾਈ ਸੇਵਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਬਲਕਿ ਉਨ੍ਹਾਂ ਦੀਆਂ ਔਕੜਾਂ ਨੂੰ ਵੀ ਸਮਝ ਸਕਾਂਗੇ।
    ਐਸ.ਡੀ.ਐਮ ਮਾਨਸਾ-ਕਮ-ਨੋਡਲ ਅਫ਼ਸਰ `ਸ਼ਨੀਵਾਰ ਸ਼੍ਰਮਦਾਨ` ਮਿਸ਼ਨ ਅਭੀਜੀਤ ਕਪਲਿਸ਼ ਨੇ ਕਿਹਾ ਕਿ ਹਰ ਹਫ਼ਤੇ ਜ਼ਿਲ੍ਹੇ ਦੇ ਇਕ ਸ਼ਹਿਰ ਦੀ ਸਫ਼ਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਵੱਡਾ ਹੋਣ ਕਾਰਨ ਮਾਨਸਾ ਸ਼ਹਿਰ ਵਿਚ ਇਹ ਮੁਹਿੰਮ 6 ਹਫ਼ਤੇ ਚਲਾਈ ਜਾਵੇਗੀ।ਇਸ ਮੁਹਿੰਮ ਦੀ ਸ਼ੁਰੂਆਤ 23 ਮਾਰਚ 2019 ਨੂੰ ਸਥਾਨਕ ਬੱਚਤ ਭਵਨ ਤੋਂ ਕੀਤੀ ਜਾਵੇਗੀ ਜਿਥੇ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਇਕੱਠੇ ਹੋ ਕੇ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਦਿਨ ਸਮੂਹ ਸਰਕਾਰੀ ਅਧਿਕਾਰੀ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਨਿਰਸਵਾਰਥ ਅਤੇ ਸ਼ਰਧਾ ਨਾਲ ਕੰਮ ਕਰਨ ਲਈ ਸਹੁੰ ਚੁੱਕਣਗੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply