Thursday, March 28, 2024

14ਵਾਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਕੱਪ ਹਾਕੀ ਟੂਰਨਾਮੈਂਟ

 ਮੁੱਖ ਮਹਿਮਾਨ ਵਜੋਂ ਪਧਾਰੇ ਨਾਮਧਾਰੀ ਸੰਪ੍ਰਦਾ ਦੇ ਮੁੱਖੀ ਸਤਿਗੁਰੂ ਉਦੈ ਸਿੰਘ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸੁਰਜੀਤ ਹਾਕੀ ਅਕੈਡਮੀ ਜਲੰਧਰ, ਮਹਾਰਾਜਾ ਰਣਜੀਤ ਸਿੰਘ PUNJ2103201910ਹਾਕੀ ਅਕੈਡਮੀ ਅੰਮ੍ਰਿਤਸਰ, ਪੰਜਾਬ ਸਿੰਧ ਬੈਕ ਅਕੈਡਮੀ ਜਲੰਧਰ, ਬਾਬਾ ਉਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ ਟੀਮਾਂ ਨੇ ਸੈਮੀ ਫਾਈਨਲ ਵਿੱਚ ਪਹੁੰਚਿਆ
ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ (ਰਜਿ.) ਦੇ ਵਲੋਂ 14ਵਾਂ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਕੱਪ ਹਾਕੀ ਟੂਰਨਾਮੈਂਟ ਲੜਕੇ ਅਤੇ ਲੜਕੀਆਂ 19 ਤੋਂ 21 ਮਾਰਚ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਿਗੋਬਿੰਦ ਸਾਹਿਬ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿਚ ਪਹਿਲਾ ਮੈਚ ਸੁਰਜੀਤ ਅਕੈਡਮੀ ਜਲੰਧਰ ਨੇ ਡੁਗਰੀ ਸਪੋਰਟਸ ਕਲੱਬ ਲੁਧਿਆਣਾ ਨੂੰ 6-0 ਦੇ ਫਰਕ ਨਾਲ ਹਰਾਇਆ ਦੂਸਰਾ ਮੈਚ ਪੰਜਾਬ ਸਿੰਧ ਬੈਂਕ ਅਕੈਡਮੀ ਨੇ ਸਰਕਾਰੀ ਸੀਨਿਅਰ ਸਕੈਡਰੀ ਸਕੂਲ ਛੇਹਰਟਾ ਨੂੰ 2-1 ਨਾਲ ਹਰਾਇਆ ਤੀਸਰਾ ਮੈਚ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਨੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੂੰ 4-2 ਗੋਲਾ ਦੇ ਫਰਕ ਨਾਲ ਹਰਾਇਆ ਚੌਥਾ ਮੈਚ ਬਾਬਾ ਉਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ ਨੇ ਖਾਲਸਾ ਕਾਲਜ ਅੰਮ੍ਰਿਤਸਰ 4-0 ਦੇ ਫਰਕ ਨਾਲ ਹਰਾਇਆ।ਟੂਰਨਾਮੈਂਟ ਦੀ ਜੇਤੂ ਟੀਮ ਨੂੰ ਡਾ. ਸ਼ਿਵਇੰਦਰ ਸਿੰਘ ਸੰਧੂ ਤੇ ਮਨਵੀਨ ਸੰਧੂ ਯਾਦਗਾਰੀ ਟ੍ਰਾਫੀ ਅਤੇ 51,000 ਰੁਪਏ ਅਤੇ ਉਪਜੇਤੂ ਟੀਮ ਨੂੰ 31,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਅੱਜ ਦਾ ਪਹਿਲਾ ਮੈਚ ਸੁਰਜੀਤ ਅਕੈਡਮੀ ਜਲੰਧਰ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 5-0 ਨਾਲ ਹਰਾਇਆ। ਜਿਸ ਵਿੱਚ ਚੌਥੇ ਮਿੰਟ ਵਿੱਚ ਕਰਨਦੀਪ ਸਿੰਘ, 7ਵੇਂ ਮਿੰਟ ਵਿਚ ਨਵਦੀਪ ਸਿੰਘ, 10ਵੇਂ ਮਿੰਟ ਵਿਚ ਕਰਨਦੀਪ, 22ਵੇਂ ਵਿਚ ਰਣਜੋਤ ਸਿੰਘ ਅਤੇ 34ਵੇਂ ਮਿੰਟ ਵਿਚ ਜਗਜੀਤ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ ਅਤੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਸਰੇ ਮੈਚ ਵਿੱਚ ਪੰਜਾਬ ਸਿੰਧ ਬੈਂਕ ਅਕੈਡਮੀ ਜਲੰਧਰ ਨੇ ਬਾਬਾ ਉਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ ਨੂੰ 3-2 ਨਾਲ ਹਰਾਇਆ। ਜੋ ਕਿ ਟੂਰਨਾਮੈਂਟ ਦਾ ਸਭ ਤੋਂ ਸੰਘਰਸ਼ਪੂਰਨ ਮੁਕਾਬਲਾ ਰਿਹਾ। ਜਿਸ ਵਿਚ 12ਵੇਂ ਮਿੰਟ ਵਿਚ ਖਡੂਰ ਸਾਹਿਬ ਦੇ ਖਿਡਾਰੀ ਚਰਨਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ 1-0 ਦੀ ਬੜ੍ਹਤ ਦਵਾਈ ਅਤੇ 40ਵੇਂ ਮਿੰਟ ਵਿੱਚ ਗੁਰਕੀਰਤ ਸਿੰਘ ਬੈਂਕ ਦੇ ਖਿਡਾਰੀ ਨੇ ਮੈਦਾਨੀ ਗੋਲ ਕਰਕੇ 1-1 ਦੀ ਬਰਾਬਰੀ ਤੇ ਆਪਣੀ ਟੀਮ ਨੂੰ ਲਿਆਂਦਾ। ਅਤੇ ਇਹ ਮੈਚ ਪੈਨਲਟੀ ਸ਼ੂਟ ਆਊਟ ਰਾਹੀਂ 3-2 ਨਾਲ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਫਾਈਨਲ ਵਿਚ ਪ੍ਰਵੇਸ਼ ਕੀਤੀ। ਲੜਕੀਆਂ ਦੇ ਮੁਕਾਬਲੇ ਵਿੱਚ ਖਾਲਸਾ ਸਕੂਲ ਅੰਮ੍ਰਿਤਸਰ ਨੇ ਤਰਨ ਤਾਰਨ ਸਕੂਲ ਨੂੰ 2-0 ਨਾਲ ਹਰਾਇਆ। ਟੂਰਨਾਮੈਂਟ ਵਿਚ ਫਲੈਸ਼ ਕੰਪਨੀ ਜਲੰਧਰ ਵਲੋਂ ਹਰ ਮੈਚ ਵਿੱਚ ਬੈਸਟ ਪਲੇਅਰ ਨੂੰ ਕੰਪੋਜ਼ਿਟ ਹਾਕੀ ਦਿੱਤੀ ਗਈ। ਟੂਰਨਾਮੈਂਟ ਦੀ ਜੇਤੂ ਟੀਮ ਨੂੰ ਡਾ. ਸ਼ਿਵਇੰਦਰ ਸਿੰਘ ਸੰਧੂ ਤੇ ਮਨਵੀਨ ਸੰਧੂ ਯਾਦਗਾਰੀ ਟ੍ਰਾਫੀ ਅਤੇ 51,000 ਰੁਪਏ ਅਤੇ ਉਪਜੇਤੂ ਟੀਮ ਨੂੰ 31,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਸ ਮੌਕੇ ਤੇ ਪ੍ਰਧਾਨ ਸਾਹਿਲਜੀਤ ਸਿੰਘ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਬਲਵਿੰਦਰ ਸਿੰਘ ਸ਼ੰਮੀ ਉਲੰਪੀਅਨ, ਗੁਨਦੀਪ ਕੁਮਾਰ ਉਲੰਪੀਅਨ, ਕਵਲਜੀਤ ਸਿੰਘ, ਜਸਵੰਤ ਸਿੰਘ ਕਾਲਰਾ, ਨਿਰਮਲ ਸਿੰਘ, ਗੁਰਿੰਦਰ ਸਿੰਘ, ਅਮਨਦੀਪ ਕੌਰ ਐਸ.ਪੀ, ਸੁਖਜੀਤ ਕੌਰ ਸ਼ੰਮੀ, ਹਰਚਰਨ ਸਿੰਘ, ਮੇਜਰ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ, ਕਾਬਲ ਸਿੰਘ ਔਲਖ, ਅਜੀਤਪਾਲ ਸਿੰਘ, ਕੁਲਜੀਤ ਸਿੰਘ, ਹਰਸਾਹਿਬ ਸ਼ੰਮੀ, ਜਗਰੂਪ ਸਿੰਘ, ਰਿਪੂਦਮਨ ਕੁਮਾਰ, ਰਣਜੀਤ ਸਿੰਘ, ਪਰਸ਼ਨ ਸਿੰਘ, ਕੇ.ਸੀ ਡੋਗਰਾ, ਹਰਯਾਦਵਿੰਦਰ ਸਿੰਘ ਬਾਜਵਾ, ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਹਾਜ਼ਰ ਰਹੇ।ਨਾਲ ਹੀ ਦਰੋਨਾਚਾਰੀਆ ਬਲਦੇਵ ਸਿੰਘ, ਹਰਦੀਪ ਸਿੰਘ ਉਲੰਪੀਅਨ, ਬਲਜੀਤ ਸਿੰਘ ਸੈਣੀ, ਸੁਰੇਸ਼ ਠਾਕੁਰ, ਦਲਜੀਤ ਸਿੰਘ ਮਰਵਾਹਾ, ਜਸਵੰਤ ਸਿੰਘ ਕਾਲਰਾ, ਅਮਨਦੀਪ ਕੌਰ, ਰਣਜੀਤ ਸਿੰਘ ਹੁੰਦਲ, ਐਸ.ਪੀ ਸਿੰਘ ਆਦਿ ਹਾਜ਼ਰ ਰਹੇ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply