Thursday, March 28, 2024

ਅੰਮ੍ਰਿਤਸਰ ਰੰਗਮੰਚ ਉਤਸਵ 2019 – ਜਸਵੰਤ ਮਿੰਟੂ ਨਿਰਦੇਸ਼ਤ ਪੰਜਾਬੀ ਨਾਟਕ ‘ਤੀਸਰੀ ਜੰਗ’ ਕੀਤਾ ਪੇਸ਼

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ PUNJ2103201911ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ `ਚ ਚੱਲ ਰਹੇ ਅੰਮਿ੍ਰਤਸਰ ਰੰਗਮੰਚ ਉਤਸਵ 2019 ਦੇ 20 ਵੇਂ ਦਿਨ ਅਲਫ਼ਾਜ਼ ਥੀਏਟਰ ਅੰਮ੍ਰਿਤਸਰ ਦੀ ਟੀਮ ਵਲੋਂ ਜਸਵੰਤ ਮਿੰਟੂ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਤੀਸਰੀ ਜੰਗ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
         PUNJ2103201912    ਇਹ ਨਾਟਕ ਪੰਜਾਬ ’ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਵਿਖਾਉਂਦਾ ਹੈ।ਕਿਵੇਂ ਇਕ ਪੜ੍ਹਿਆ ਲਿਖਿਆ ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸ ਜਾਂਦਾ ਹੈ ਤੇ ਨਸ਼ਿਆਂ ਲਈ ਕੋਈ ਵੀ ਬੁਰੇ ਤੋਂ ਬੁਰਾ ਕੰਮ ਕਰਨ ਲਗ ਜਾਂਦਾ ਹੈ। ਨਸ਼ੇ ਕਰਨ ਤੋਂ ਰੋਕਣ ਲਈ ਉਹ ਆਪਣੀ ਪਤਨੀ ਅਤੇ ਮਾਂ ਨੂੰ ਪਰੇਸ਼ਾਨ ਕਰਦਾ ਹੈ ਅਤੇ ਘਰ ਦਾ ਸਾਰਾ ਸਮਾਨ ਨਸ਼ੇ ਵਿੱਚ ਉਜਾੜ ਦਿੰਦਾ ਹੈ।ਪਿੰਡਾਂ ਵਿੱਚ ਸ਼ਰੀਕੇ ਬਾਜੀ ਵਿੱਚ ਲੋਕ ਆਪਣਿਆਂ ਦਾ ਹੀ ਘਰ ਬਰਬਾਰ ਕਰਨ ਲਈ ਤਿਆਰ ਹਨ।ਪਰ ਇਸ ਨਾਟਕ ਵਿੱਚ ਇਹ ਵੀ ਦਿਖਾਇਆ ਗਿਆ ਹੈ ਜਦੋਂ ਔਰਤ ਠਾਨ ਲਵੇ ਤਾਂ ਉਹ ਘਰ ਦੀ ਸਰਪ੍ਰਸਤ ਬਣ ਕੇ ਭਟਕਿਆ ਨੂੰ ਸਿੱਧੇ ਰਾਹੀਂ ਮੋੜ ਲਿਆਉਂਦੀ ਹੈ।ਇਸ ਨਾਟਕ ਵਿੱਚ ਸੁਦੇਸ਼ ਵਿੰਕਲ, ਮਨਦੀਪ ਘਈ, ਸਤਨਾਮ ਸਿੰਘ ਮੂਧਲ, ਜਸਵੰਤ ਮਿੰਟੂ, ਚਨਪ੍ਰੀਤ ਗਿੱਲ, ਅਸ਼ੋਕ ਅਜੀਜ, ਰਮਨ ਰਾਜਪੂਤ, ਨਿਸ਼ਾਨ ਸਿੰਘ, ਰਹੁਲ ਦੇਵਗਨ, ਜਤਿਨ, ਦਮਨਪ੍ਰੀਤ ਕੌਰ, ਮਮਤਾ, ਕੁਲਵਿੰਦਰ ਕੌਰ, ਸਰੋਜ ਸ਼ਰਮਾ, ਬਲਜਿੰਦਰ ਕਲਸੀ ਆਦਿ ਨੇ ਕਲਾਕਾਰਾਂ ਨੇ ਅਦਾਕਾਰੀ ਪੇਸ਼ ਕੀਤੀ।ਇਸ ਨਾਟਕ ਦਾ ਸੰਗੀਤ ਗਗਨ ਵਡਾਲੀ ਵਲੋਂ ਦਿੱਤਾ ਗਿਆ।
             ਇਸ ਨਾਟਕ ਨੂੰ ਦੇਖਣ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਰਵਿੰਦਰ ਕੁਮਾਰ ਵਾਈਸ ਪ੍ਰੈਜੀਡੈਂਟ ਸਦਰ ਬਜਾਰ, ਹਰਜੀਤ ਸਿੰਘ ਲਾਡੀ ਕੌਂਸਲਰ ਸਦਰ ਬਜ਼ਾਰ ਅਤੇ ਅਮਰੀਕ ਸਿੰਘ ਗਿੱਲ ਮੁੰਬਈ ਸ਼ਾਮਿਲ ਹੋਏ।
            ਇਸ ਮੌਕੇ ਕੇਵਲ ਧਾਲੀਵਾਲ, ਰਮੇਸ਼ ਯਾਦਵ, ਵਿਜੇ ਸ਼ਰਮਾ, ਅਮਰਪਾਲ, ਵਿਪਨ ਧਵਨ, ਗੁਲਸ਼ਨ ਸੱਗੀ, ਮਿਨੂ ਸ਼ਰਮਾ, ਅਰਵਿੰਦਰ ਸਿੰਘ ਚਮਕ, ਸ਼ਿਵਦੇਵ ਸਿੰਘ, ਭੁਪਿੰਦਰ ਸਿੰਘ ਸੰਧੂ, ਗੁਰਬਾਜ ਸਿੰਘ ਛੀਨਾ, ਧਰਵਿੰਦਰ ਸਿੰਘ ਔਲਖ, ਕਮਲ ਗਿੱਲ, ਪਵਨਦੀਪ, ਪਵੇਲ ਸੰਧੂ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply