Friday, April 19, 2024

ਔਰਤਾਂ ਨੂੰ ਸਮਾਜ ਦੇ ਹਰ ਖੇਤਰ `ਚ ਹਾਸਲ ਹਨ ਬਰਾਬਰ ਅਧਿਕਾਰ – ਛਵੀ ਗੋਇਲ

ਭੀਖੀ/ਮਾਨਸਾ, 21 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਔਰਤਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਅਧਿਕਾਰ ਹਾਸਲ ਹਨ, ਭਾਵੇ ਉਹ ਸਮਾਜ PUNJ2103201914ਦੇ ਕਿਸੇ ਵੀ ਹਿੱਸੇ `ਚੋਂ ਹੋਣ।ਔਰਤਾਂ ਨੂੰ ਹਮੇਸ਼ਾਂ ਹੀ ਘਰੇਲੂ ਮਾਰਕੁੱਟ ਅਤੇ ਲਿੰਗ ਸਮਾਨਤਾ ਲਈ ਆਪਣੀ ਆਵਾਜ਼ ਬੁਲੰਦ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਨਾ ਸਿਰਫ਼ ਆਪਣੇ `ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਬੋਲ ਸਕਣ ਬਲਕਿ ਆਪਣੇ ਆਸਪਾਸ ਦੀਆਂ ਔਰਤਾਂ ਨੂੰ ਵੀ ਇਸ ਤਰੀਕੇ ਦੇ ਦੁਖਾਂਤ ਤੋਂ ਬਚਾਅ ਸਕਣ।ਯੁਨਾਇਟਡ ਨੇਸ਼ਨ ਵੁਮੈਨ ਅਤੇ ਵੈਗ ਦੀ ਰਿਸੋਰਸ ਪਰਸਨ ਸ੍ਰੀਮਤੀ ਛਵੀ ਗੋਇਲ ਨੇ ਇਹ ਵਿਚਾਰ ਨਹਿਰੂ ਮੈਮੋਰੀਅਲ ਕਾਲਜ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਵਰਕਸ਼ਾਪ ਦੇ ਆਖ਼ਰੀ ਦਿਨ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਂਝੇ ਕਰਦਿਆਂ ਰੱਖੇ।ਉਨ੍ਹਾਂ ਦੱਸਿਆ ਕਿ ਇਹ ਤਿੰਨ ਰੋਜ਼ਾ ਵਰਕਸ਼ਾਪ ਪੋਸ਼ਣ ਅਭਿਆਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਕਰਵਾਈ ਗਈ।ਇਸ ਵਰਕਸ਼ਾਪ ਦੌਰਾਨ ਛਵੀ ਗੋਇਲ ਨੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਹੋਰਾਂ ਨਾਲ ਗੱਲਬਾਤ ਕਰਦਿਆਂ ਔਰਤਾਂ ਪ੍ਰਤੀ ਹੋ ਰਹੇ ਅੱਤਿਆਚਾਰ ਨੂੰ ਰੋਕਣ, ਲਿੰਗ ਸਮਾਨਤਾ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ।
    ਸਵਸਥ ਭਾਰਤ ਪ੍ਰੇਰਕ ਪੋਸ਼ਣ ਅਭਿਆਨ ਆਦਿਤਯ ਮਦਾਨ ਨੇ ਦੱਸਿਆ ਕਿ ਇਹ ਵਰਕਸ਼ਾਪ ਪੋਸ਼ਣ ਪਖਵਾੜੇ ਤਹਿਤ ਕਰਵਾਈ ਗਈ ਜੋ ਕਿ 8 ਮਾਰਚ ਤੋਂ 22 ਮਾਰਚ 2019 ਤੱਕ ਜ਼ਿਲ੍ਹਾ ਮਾਨਸਾ `ਚ ਮਨਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਤੋਂ ਇਲਾਵਾ ਵੀ ਪੋਸ਼ਣ ਅਭਿਆਨ ਤਹਿਤ ਵੱਖ-ਵੱਖ ਗਤੀਵਿਧੀਆਂ ਜ਼ਿਲ੍ਹੇ `ਚ ਕਰਵਾਈਆਂ ਜਾ ਰਹੀਆਂ ਹਨ।
    ਇਸੇ ਤਰਾਂ ਅੱਜ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਵਿਖੇ ਔਰਤਾਂ ਦੀਆਂ ਬੈਠਕਾਂ ਕੀਤੀਆਂ ਗਈਆਂ।ਜਿਥੇ ਉਨ੍ਹਾਂ ਨੂੰ ਪੋਸ਼ਟਿਕ ਖਾਣੇ ਬਾਰੇ ਜਾਣਕਾਰੀ ਦਿੱਤੀ ਗਈ।ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਦੀ ਲੰਬਾਈ ਅਤੇ ਉਨ੍ਹਾਂ ਦੇ ਭਾਰ ਵੀ ਰਿਕਾਰਡ ਕੀਤੇ ਗਏ ਤਾਂ ਜੋ ਕੁਪੋਸ਼ਿਤ ਬੱਚੇ ਬਾਰੇ ਸਮੇਂ ਸਿਰ ਪਤਾ ਲੱਗ ਜਾਵੇ ਅਤੇ ਉਸ ਬੱਚੇ ਨੂੰ ਪੋਸ਼ਟਿਕ ਖਾਣਾ ਦੇ ਕੇ ਉਸ ਦੀ ਸਿਹਤ ਵਿਚ ਸੁਧਾਰ ਕੀਤਾ ਜਾ ਸਕੇ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਦੱਸਿਆ ਕਿ ਔਰਤਾਂ ਦੀਆਂ ਬੈਠਕਾਂ ਸੈਕਟਰ ਕੋਟਲਾ ਕਲਾਂ, ਪਿੰਡ ਮੂਲਾ ਸਿੰਘ ਵਾਲਾ, ਬਲਾਕ ਭੀਖੀ ਅਤੇ ਬੱਪੀਆਣਾ, ਹੀਰੋ ਕਲਾਂ ਬਲਾਕ ਭੀਖੀ ਆਦਿ ਵਿਖੇ ਕਰਵਾਈਆਂ ਗਈਆਂ।ਸਿਹਤ ਵਿਭਾਗ ਵੱਲੋਂ ਔਰਤਾਂ `ਚ ਖੂਨ ਦੀ ਕਮੀ ਸਬੰਧੀ ਕੈਂਪ ਸਾਰੇ ਬਲਾਕਾਂ ਦੇ ਸਿਹਤ ਕੇਂਦਰਾਂ `ਚ ਲਗਵਾਏ ਗਏ।ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਔਰਤਾਂ `ਚ ਛੋਟੀ ਉਮਰ ਵਿਚ ਹੀ ਖੂਨ ਦੀ ਕਮੀ ਨੂੰ ਦੂਰ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਸਕੇ।ਇਸੇ ਤਰਾਂ ਪਿੰਡ ਖਤਰੀਵਾਲਾ ਅਤੇ ਕਣਕਵਾਲ ਵਿਖੇ ਪੋਸ਼ਣ ਮੇਲਾ ਕਰਵਾਇਆ ਗਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply