Tuesday, April 16, 2024

ਯੂਨੀਵਰਸਿਟੀ ਵਿਖੇ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਕੌਮੀ ਸੈਮੀਨਾਰ

ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਯੂਨੀਵਰਸਿਟੀ `ਚ ਖੋਲੇਗਾ ਪੇਟੈਂਟ ਦਫ਼ਤਰ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)  – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋ ਗੁਰੂ PUNJ2301201904ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਵਿਦਿਆਰਥੀਆਂ ਨੂੰ ਜਾਗਰੂਕਤ ਅਤੇ ਖੋਜਾਰਥੀਆਂ ਨੂੰ ਉਹਨਾਂ ਵੱਲੋ ਕੀਤੀਆਂ ਵੱਖ ਵੱਖ ਖੋਜਾਂ ਨੂੰ ਪੇਟੈਂਟ ਕਰਵਾਉਣ ਦੀ ਸਹੂਲਤ ਦੇ ਲਈ ਦਫ਼ਤਰ ਖੋਲਿਆ ਜਾਵੇਗਾ।ਜਿਸ ਦੀ ਘਾਟ ਪਿਛਲੇ ਲੰਮੇ ਸਮੇਂ ਤੋ ਮਹਿਸੂਸ ਕੀਤੀ ਜਾ ਰਹੀ ਸੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ `ਬੋਧਿਕ ਸੰਪੰਤੀ ਅਧਿਕਾਰਾਂ ਦੀ ਮੱਹਤਤਾ` ਵਿਸ਼ੇ ਤੇ ਇਕ ਰੋਜਾ ਸੈਮੀਨਰ ਦੌਰਾਨ ਜਿੱਥੇ ਵੱਖ ਵੱਖ ਬੁਲਾਰਿਆ ਵੱਲੋ ਆਈ. ਪੀ.ਆਰ (ਇੰਟੈਕਚੂਅਲ ਪ੍ਰੋਪਰਟੀ ਰਾਈਟਸ) ਦੇ ਸੰਬਧ ਵਿਚ ਵੱਖ ਵੱਖ ਪੱਖਾ ਤੋ ਰੋਸ਼ਨੀ ਪਾਈ ਉੱਥੇ ਇਸ ਗੱਲ ਤੇ ਜੋਰ ਦਿੱਤਾ ਕਿ ਕੀਤੀ ਹੋਈ ਖੋਜ ਦਾ ਕੋਈ ਲਾਭ ਨਹੀ ਹੈ ਜੇਕਰ ਉਸ ਨੂੰ ਪੇਟੈਂਟ ਨਹੀ ਕਰਵਾਇਆ ਜਾਂਦਾ। ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਕਿ ਬੌਧਿਕ ਸੰਪੰਤੀ ਅਧਿਕਾਰਾਂ ਤੋ ਜਾਣੂ ਹੋਣ ਤੋਂ ਬਿਨਾਂ ਇਸ ਦਾ ਲਾਭ ਨਹੀ ਲਿਆ ਜਾ ਸਕਦਾ ।
ਇਸ ਮੌਕੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਸੈਕਟਰੀ ਮਿਸ ਕੰਚਨ ਜ਼ੁਤੀਸ਼ੀ ਨੇ ਐਲਾਨ ਕੀਤਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਇੱਥੇ ਦਫ਼ਤਰ ਖੋਲ੍ਹ ਦਿੱਤਾ ਜਾਵੇਗਾ। ਜਿਸ ਦੇ ਰਾਂਹੀ ਆਈ.ਪੀ.ਆਰ ਸੰਬੰਧੀ ਵਿਦਿਅਿਾਰਥੀਆਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਨਵੀਂ ਖੋਜ ਨੂੰ ਪੇਟੈਂਟ ਕਰਵਾਉਣ ਵਿਚ ਹਰ ਤਰ੍ਹਾਂ ਦੀ ਸਹੂਲਤ ਮੁੱਹਈਆ ਕਰਵਾਈ ਜਾਵੇਗੀ।ਉਹਨਾਂ ਨੇ ਆਈ.ਪੀ.ਆਰ ਦੀ ਸੰਖੇਪ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਪੇਟੈਂਟ, ਉਦਯੋਗਿਕ ਡਿਜ਼ਾਈਨ, ਟਰੇਡਮਾਰਕ, ਵਪਾਰਕ ਗੁਰ ਆਦਿ ਬਾਰੇ ਜਿਹਨਾਂ ਚਿਰ ਤੱਕ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਨਹੀ ਮਿਲਦੀ ਉਹਨਾਂ ਚਿਰ ਤੱਕ ਉਹਨਾਂ ਦੀ ਖੋਜ ਅਧੂਰੀ ਹੈ।ਉਹਨਾਂ ਨੇ ਦੱਸਿਆ ਕਿ ਭਾਰਤ ਦੇ ਮੁਕਾਬਲੇ ਪੱਛਮੀ ਦੇਸ਼ਾਂ ਦੇ ਵਿਚ ਆਈ.ਪੀ.ਆਰ ਪ੍ਰਤੀ ਲੋਕ ਬਹੁਤ ਜਾਗਰੂਕ ਹਨ ਅਤ ਹੁਣ ਸਾਡੇ ਖੋਜਾਰਥੀਆਂ ਨੂੰ ਵੀ ਜਾਗਰੂਕ ਹੋਣ ਦੀ ਵੀ ਲੋੜ ਹੈ। ਉਨ੍ਹਾਂ ਨੇ ਆਈ.ਪੀ.ਆਰ ਦੇ ਮੌਜੂਦਾ ਹਲਾਤਾਂ ਅਤੇ ਨਵੀਨੀਕਰਨ ਬਾਰੇ  ਵਿਦਿਆਰਥੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਉਹਨਾਂ ਵੱਲੋ ਕੀਤੀਆ ਜਾ ਰਹੀਆ ਨਵੀਆਂ ਖੋਜਾ ਦਾ ਕੋਈ ਹੋਰ ਲਾਭ ਉਠਾ ਸਕਦਾ ਹੈ ਜੇ ਆਈ.ਪੀ.ਆਰ. ਸੰਬੰਧੀ ਜਾਗਰੂਕ ਨਹੀ ਹਨ।ਉਹਨਾਂ ਨੇ ਇਸ ਸਮੇਂ ਭਾਰਤ ਸਿਸਟਮ ਵਿਚ ਮਜੌੂਦ ਵੀ ਇਸ ਅਧਿਕਾਰ ਸੰਬੰਧੀ ਵੱਖ ਵੱਖ ਕਾਨੂੰਨੀ ਪੱਖਾਂ ਤੋਂ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ  ਖਾਸ ਕਰ ਫਾਰਮਾਸਿਊਟਿਕਲ ਅਤੇ ਇੰਜਨੀਅਰਿੰਗ ਸੰਬੰਧੀ ਖੋਜਾਂ ਅਤੇ ਨਵੀਨਤਾਵਾਂ ਵਿੱਚ ਪੇਟੈਂਟ ਕਰਨ `ਤੇ ਵਿਦਿਆਰਥੀਆਂ ਨੂੰ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਪੇਟੈਂਟ ਦਫਤਰ ਖੋਲ੍ਹਣ ਦੇ ਨਾਲ ਇਸ ਖੇਤਰ ਨੂੰ ਬੌਧਿਕ ਸੰਪੱਤੀ ਦੇ ਮਾਮਲਿਆਂ ਦੇ ਹੱਲ ਕਰਨ ਦੇ ਨਾਲ ਨਾਲ ਨਵੀਂਆਂ ਖੋਜਾਂ ਨੂੰ ਵਧਾਉਣਾ  ਸੌਖਾ ਬਣਾਇਆ ਜਾ ਸਕੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਡਸਟਰੀ ਲਿੰਕਿੰਗ ਪ੍ਰੋਗਰਾਮ ਵੱਲੋ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸੰਹਿਯੋਗ ਦੇ ਨਾਲ ਪੇਟੈਂਟਸ ਡਿਜ਼ਾਈਨਜ਼ ਐਂਡ ਟ੍ਰੇਡ ਮਾਰਕਜ਼ ਦੇ ਸਦੰਰਭ ਵਿਚ  `ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ` `ਤੇ ਇਕ ਰੋਜ਼ਾ ਸੈਮੀਨਾਰ ਭਾਰਤ ਸਰਕਾਰ ਦੇ ਕਾਮਰਸ ਅਤੇ ਉਦਯੋਗ ਮੰਤਰਾਲੇ ਦੀ ਦਿਸ਼ਾ ਨਿਰਦੇਸ਼ ਨਾਲ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਚ ਸੰਪੰਨ ਹੋਇਆ।ਜਿਸ ਦਾ ਉਦਘਾਟਨ ਸਿਵਲ ਸਰਜਨ ਅੰਮ੍ਰਿਤਸਰ ਦੇ ਡਾ. ਹਰਦੀਪ ਸਿੰਘ ਘਈ, ਅਤੇ ਡੀਨ ਸਟੂਡੈਂਟਸ ਵੈਲਫੇਅਰ ਦੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕੀਤਾ। ਜਦੋ ਕਿ ਯੂਨੀਵਰਸਿਟੀ-ਇੰਡਸਟਰੀ ਲਿੰਕਿੰਗ ਪ੍ਰੋਗਰਾਮ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆ ਦੇਸ਼ ਦੀ ਬਿਹਤਰੀ ਲਈ ਆਈ.ਪੀ.ਆਰ ਦੀ ਵਰਤੋਂ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਬੁੱਧੀਜੀਵੀਆਂ ਨੇ ਦੇਸ਼ ਵਿਚ ਆਰਥਿਕ ਅਤੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨ ਅਹਿਮ ਯੋਗਦਾਨ ਪਾਇਆ।ਇਸ ਤੋ ਪਹਿਲਾ  ਸਿਵਲ ਸਰਜ਼ਨ ਡਾ. ਹਰਦੀਪ ਸਿੰਘ ਘਈ ਅਤੇ ਡੀਨ  ਪ੍ਰੋ. ਸਰਬਜੋਤ ਸਿੰਘ ਬਹਿਲ  ਨੇ ਵੀ ਬੌਧਿਕ ਸੰਪੱਤੀ ਅਧਿਕਾਰਾਂ ਦੇ ਮਹੱਤਵ ਬਾਰੇ ਆਪਣੇ ਕੀਮਤੀ ਵਿਚਾਰਾਂ ਨੂੰ ਵਿਦਿਆਰਥੀਆਂ ਨਾਲ ਸਾਂਝਾਂ ਕੀਤਾ।
ਤਕਨੀਕੀ ਸੈਸ਼ਨ ਦੇ ਦੌਰਾਨ ਪੀ.ਐਚ.ਡੀ.ਸੀ.ਸੀ.ਆਈ ਦੇ ਮਿਸ ਨਿਸ਼ੀ ਸਾਬਾਨਾ ਅਤੇ ਸੰਦੀਪ ਅਗਰਵਾਲ ਨੇ ਵੱਖੋ-ਵੱਖਰੇ ਬੌਧਿਕ ਸੰਪੱਤੀ ਅਧਿਕਾਰਾਂ ਜਿਵੇਂ ਕਿ ਪੇਟੈਂਟ, ਕਾਪੀਰਾਈਟਸ, ਲੇਆਉਟ ਡਿਜ਼ਾਈਨ ਅਤੇ ਉਦਯੋਗਿਕ ਡਿਜ਼ਾਈਨ ਆਦਿ ਬਾਰੇ ਵਿਸਥਾਰ ਵਿਚ ਬਰੀਕੀਆਂ ਤੋ ਜਾਣੂ ਕਰਵਾਇਆ। ਸੈਮੀਨਰ ਦੌਰਾਨ ਖੁੱਲ੍ਹੇ ਵਿਚਾਰ-ਵਟਾਂਦਰੇ ਦੌਰਾਨ ਮਾਹਿਰਾਂ ਨੇ ਆਈ.ਪੀ.ਆਰ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਖਦਸਿਆ  ਅਤੇ ਪ੍ਰਸ਼ਨਾਂ ਦੇ ਭਾਵਪੂਰਤ ਉੱਤਰ ਦਿੱਤੇ। ਡਾ. ਬਲਬੀਰ ਸਿੰਘ ਵਲੋਂ ਧੰਨਵਾਦ ਦਾ ਮਤਾ ਲਿਆਉਦਿਆ ਜਿੱਥੇ ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕਤਾ ਦੇ ਨਾਲ ਨਾਲ  ਖੋਜਾਂ, ਖੇਡਾਂ. ਸੱਭਿਆਚਾਰਕ, ਵਾਤਾਵਰਨ ਦੇ ਖੇਤਰ ਵਿਚ ਮਾਰੀਆ ਗਈਆ ਮੱਲਾਂ ਤੋ ਜਾਣੂ ਕਰਵਾਇਆ ਉੱਥੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੂਰ ਦ੍ਰਸਟੀ ਸਦਕਾ ਉਚੇਰੀ ਸਿੱਖਿਆ ਦੇ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply