Thursday, March 28, 2024

ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਟੈਬਲਟ ਵੰਡੇ ਗਏ

ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਏ.ਐਨ.ਐਮ ਨੂੰ ਐਨ.ਸੀ.ਡੀ ਪ੍ਰੋਗਰਾਮ PUNJ2301201906ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਸੀ.ਡੀ ਦੇ ਨੋਡਲ ਅਫਸਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਨ ਸੋਹਲ ਦੀ ਪ੍ਰਧਾਨਗੀ ਹੇਠ ਟੈਬਲਟ ਵੰਡੇ ਗਏ।ਇਹ ਟੈਬਲਟ ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਵੰਡੇ ਗਏ।ਟੈਬਲਟ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।ਐਨ.ਸੀ.ਡੀ ਪ੍ਰੋਗਰਾਮ ਅਧੀਨ ਸ਼ੁਗਰ, ਹਾਈਪਰਟੈਂਸ਼ਨ, ਔਰਲ ਕੈਂਸਰ, ਬ੍ਰੈਸਟ ਕੈਂਸਰ, ਸਰਵਾਇਕਲ ਕੈਂਸਰ ਤੋ ਬਚਾਉਣ ਲਈ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏ.ਐਨ.ਐਮ ਦੁਆਰਾ ਘਰ ਘਰ ਜਾ ਕੇ ਲੋਕਾਂ ਦੇ ਸੀ ਬੈਕ ਫਾਰਮ ਭਰੇ ਜਾਣਗੇ।ਜਿਸ ਨੂੰ ਉਪਰ ਦਿੱਤੀਆਂ ਬਿਮਾਰੀਆ ਵਿਚੋ ਬਿਮਾਰੀ ਹੋਵੇਗੀ ਉਸ ਦਾ ਫਾਰਮ ਭਰ ਕੇ ਰਿਕਾਰਡ ਆਨਲਾਈਨ ਕੀਤਾ ਜਾਵੇਗਾ।ਉਸ ਵਿਅਕਤੀ ਦਾ ਪੀ.ਐਚ.ਸੀ ਅਤੇ ਸੀ.ਐਚ.ਸੀ ਪੱਧਰ `ਤੇ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ ਇਹਨਾਂ ਬਿਮਾਰੀਆ ਦਾ ਪਹਿਲੀ ਸਟੇਜ `ਤੇ ਹੀ ਇਲਾਜ਼ ਕਰਨਾ ਚੰਗਾ ਹੋਵੇਗਾ।
 ਇਸ ਮੌਕੇ ਡਿਪਟੀ ਮਾਸ ਮੀਡਿਆ ਤੇ ਸੂਚਨਾ ਅਫਸਰ ਸ੍ਰੀਮਤੀ ਗੁਰਿੰਦਰ ਕੋਰ, ਫਾਰਮਾਸਿਸਟ ਗੁਰਪ੍ਰਸ਼ਾਦ, ਡੀ.ਐਮ.ਈ.ਓ ਅਮਨਦੀਪ ਸਿੰਘ, ਕੰਪਿਉਟਰ ਅਪਰੇਟਰ ਪਾਰਸ, ਸੁਰਿੰਦਰ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply