Friday, April 19, 2024

ਸੁਰਜੀਤ ਹਾਕੀ ਅਕੈਡਮੀ ਜਲੰਧਰ 14ਵੇਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਹਾਕੀ ਗੋਲਡ ਕੱਪ `ਤੇ ਕਾਬਜ਼

ਜਿੱਤਆ ਸਵ. ਡਾ. ਸ਼ਿਵਇੰਦਰ ਸਿੰਘ ਸੰਧੂ-ਮਨਵੀਨ ਸੰਧੂ ਯਾਦਗਾਰੀ ਕੱਪ ਤੇ 51000 ਦਾ ਨਕਦ ਇਨਾਮ
 ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੰਧੂ) – ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ PUNJ2301201908ਗੁਰੂ ਹਰਗੋਬਿੰਦ ਸਾਹਿਬ ਹਾਕੀ ਸਟੇਡੀਅਮ ਵਿਖੇ 14ਵਾਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ (ਲੜਕੇ) ਸੁਰਜੀਤ ਅਕੈਡਮੀ ਜਲੰਧਰ ਅਤੇ ਪੰਜਾਬ ਸਿੰਧ ਬੈਂਕ ਅਕੈਡਮੀ ਜਲੰਧਰ ਵਿਚਕਾਰ ਖੇਡਿਆ ਗਿਆ।ਜਿਸ ਵਿਚ ਸੁਰਜੀਤ ਅਕੈਡਮੀ ਜਲੰਧਰ 2-1 ਨਾਲ ਜੇਤੂ ਰਹੀ। ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਵਲੋਂ ਗੁਰਕੀਰਤ ਸਿੰਘ ਨੇ 17ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ 1-0 ਦੀ ਲੀਡ ਲਈ ਅਤੇ ਸੁਰਜੀਤ ਅਕੈਡਮੀ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ 29ਵੇਂ ਮਿੰਟ ਵਿਚ ਨਵਦੀਪ ਸਿੰਘ ਵਲੋਂ ਮੈਦਾਨੀ ਗੋਲ ਅਤੇ 33ਵੇਂ ਮਿੰਟ ਵਿਚ ਖੁਸ਼ਮਨ ਸਿੰਘ ਵਲੋਂ ਗੋਲ ਕਰਕੇ 2-1 ਨਾਲ ਆਪਣੀ ਟੀਮ ਨੂੰ ਜਿੱਤ ਦਵਾ ਕੇ ਇਸ ਟੂਰਨਾਮੈਂਟ `ਤੇ ਕਬਜ਼ ਕੀਤਾ।ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀ ਕਰਨਦੀਪ ਸਿੰਘ ਨੂੰ ਫਾਈਨਲ ਮੈਚ ਦਾ ਬੈਸਟ ਖਿਡਾਰੀ ਐਲਾਨਿਆ ਗਿਆ ਅਤੇ ਫਲੈਸ਼ ਕੰਪਨੀ ਵਲੋਂ ਕੰਪੋਜ਼ਿਟ ਹਾਕੀ, ਮੋਬਾਇਲ ਅਤੇ ਯਾਦਗਾਰੀ ਟਰਾਫੀ ਦਿੱਤੀ ਗਈ।
ਫਾਈਨਲ ਮੈਚ (ਲੜਕੀਆਂ) ਖਾਲਸਾ ਸਕੂਲ ਅੰਮ੍ਰਿਤਸਰ ਨੇ ਤਰਨ ਤਾਰਨ ਨੂੰ 2-0 ਨਾਲ ਹਰਾਇਆ।ਖਾਲਸਾ ਸਕੂਲ ਦੀ ਖਿਡਾਰਣ ਅੰਜਲੀ ਮੈਚ ਦੀ ਬੈਸਟ ਪਲੇਅਰ ਐਲਾਨੀ ਗਈ ਅਤੇ ਫਲੈਸ਼ ਕੰਪਨੀ ਵਲੋਂ ਕੰਪੋਜ਼ਿਟ ਹਾਕੀ ਅਤੇ ਯਾਦਗਾਰੀ ਟਰਾਫੀ ਦਿੱਤੀ ਗਈ।
    ਇਨਾਮ ਵੰਡ ਸਮਾਰੋਹ ਵਿੱਚ ਚੇਅਰਮੈਨ ਸੁਖਮਿੰਦਰ ਸਿੰਘ ਮਾਨ ਆਈ.ਪੀ.ਐਸ ਅਤੇ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਜੇਤੂ ਅਤੇ ਉਪ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਲੋਂ ਗੁਨਦੀਪ ਕੁਮਾਰ ਉਲੰਪੀਅਨ, ਸੰਜੀਵ ਕੁਮਾਰ ਉਲੰਪੀਅਨ, ਬਲਜੀਤ ਸਿੰਘ ਸੈਣੀ ਉਲੰਪੀਅਨ, ਇੰਟਰਨੈਸ਼ਨਲ ਸੁਰੇਸ਼ ਕੁਮਾਰ ਠਾਕੁਰ, ਰਾਮ ਸ਼ਰਨ, ਅਮਨਦੀਪ ਕੌਰ ਐਸ.ਪੀ, ਗੁਰਬਾਜ ਸਿੰਘ, ਹਰਬੀਰ ਸਿੰਘ, ਹਰਜੀਤ ਸਿੰਘ ਤੁੱਲੀ, ਪ੍ਰਭਬੀਰ ਸਿੰਘ, ਬਿਕਰਮਜੀਤ ਸਿੰਘ ਕਾਕਾ, ਅਜਿੰਦਰਪਾਲ ਸਿੰਘ, ਨਰਿੰਦਰ ਕੌਰ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ (ਅਸਿਸਟੈਂਟ ਕਮਿਸ਼ਨਰ ਫੂਡ), ਜਗਜੀਤ ਕੌਰ ਡੀ.ਐਫ.ਐਸ.ਓ, ਰਾਜੀਵ ਕੁਮਾਰ ਸੈਣੀ ਐਮ.ਡੀ ਅਤੇ ਅਰਸ਼ ਨੂੰ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।    
ਅੱਜ ਦੇ ਮੈਚ ਵਿਚ ਦਰਸ਼ਕਾਂ ਲਈ ਲੱਕੀ ਡਰਾਅ ਕੱਢੇ ਗਏ ਜਿਸ ਵਿਚ ਮੋਬਾਇਲ ਫੋਨ ਦੇ ਲੱਕੀ ਡਰਾਅ ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ ਅਤੇ ਪ੍ਰਿਅੰਕਾ ਦੇ ਨਿਕਲੇ।
ਫਾਈਨਲ ਮੈਚ ਦੇਖਣ ਲਈ ਉਚੇਚੇ ਤੌਰ `ਤੇ ਬਲਵਿੰਦਰ ਸਿੰਘ ਸ਼ੰਮੀ, ਓਂਕਾਰ ਸਿੰਘ ਗੋਪੀ, ਰਜਿੰਦਰ ਸਿੰਘ ਕੁੱਕੂ, ਹਰਚਰਨ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ ਕਾਲਰਾ, ਗੁਰਿੰਦਰ ਸਿੰਘ, ਮੇਜਰ ਸਿੰਘ ਧਾਲੀਵਾਲ, ਕਾਬਲ ਸਿੰਘ ਔਲਖ, ਅਮਰਜੀਤ ਸਿੰਘ, ਮਨਮਿੰਦਰ ਸਿੰਘ, ਸੁਖਜੀਤ ਕੌਰ ਸ਼ੰਮੀ, ਮਨਮਿੰਦਰ ਸਿੰਘ, ਕੁਲਜੀਤ ਸਿੰਘ, ਕੀਰਤਪਾਲ ਸਿੰਘ, ਗੁਰਬਖਸ਼ੀਸ਼ ਸਿੰਘ, ਪਰਸ਼ਨ ਸਿੰਘ, ਹਰਸਾਹਿਬ ਸ਼ੰਮੀ, ਰਣਜੀਤ ਸਿੰਘ ਹੁੰਦਲ, ਜਗਰੂਪ ਸਿੰਘ, ਕੁਲਜੀਤ ਸਿੰਘ ਹੁੰਦਲ, ਸੋਮਰਾਜ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।  
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply