Thursday, April 18, 2024

ਜਿਲ੍ਹਾ ਪੱਧਰੀ ਯੁਵਕ ਮੇਲੇ ਦੇ ਆਖਰੀ ਦਿਨ ਹੋਏ ਵੱਖ-ਵੱਖ ਕਾਲਜਾਂ ਦੇ ਮੁਕਾਬਲੇ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਇਰੈਕਟਰ ਆਫ ਯੂਥ ਸਰਵਿਸਜ਼ ਚੰਡੀਗੜ੍ਹ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ PUNJ2301201917ਅੰਮ੍ਰਿਤਸਰ ਦੀ ਅਗਵਾਈ ਵਿੱਚ 2 ਰੋਜ਼ਾ ਜਿਲ੍ਹਾ ਪੱਧਰੀ ਯੁਵਕ ਮੇਲਾ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਆਯੋਜਿਤ ਕੀਤਾ ਗਿਆ।
ਅੱਜ ਯੁਵਕ ਮੇਲੇ ਦੇ ਅੰਤਿਮ ਦਿਨ ਗਿੱਧਾ, ਮੋਨੋਐਕਟਿੰਗ, ਵਾਰ ਗਾਇਨ, ਕਵੀਸ਼ਰੀ, ਤੇ ਟਰਡੀਸ਼ਨਲ ਆਰਟ ਦੇ ਮੁਕਾਬਲੇ ਕਰਵਾਏ ਗਏ।ਅੱਜ ਦੇ ਮੁਕਾਬਲਿਆਂ ਵਿੱਚ ਮੋਨੋਐਕਟਿੰਗ ਵਿਚ ਪਹਿਲਾ ਸਥਾਨ ਖਾਲਸਾ ਕਾਲਜ ਅੰਮ੍ਰਿਤਸਰ, ਦੂਜਾ ਸਥਾਨ ਸਰੂਪ ਰਾਣੀ ਕਾਲਜ਼ ਤੇ ਤੀਸਰਾ ਸਥਾਨ ਖਾਲਸਾ ਕਾਲਜ ਆਫ ਐਜੂਕੇਸ਼ਲ ਨੇ ਪ੍ਰਾਪਤ ਕੀਤਾ। ਕਵੀਸ਼ਰੀ ਵਿੱਚ ਪਹਿਲਾ ਸਥਾਨਾ ਖਾਲਸਾ ਕਾਲਜ ਅੰਮ੍ਰਿਤਸਰ, ਦੂਸਰਾ ਸਥਾਨ ਡੀ ਏ ਵੀ ਕਾਲਜ ਆਫ ਐਜੂਕੇਸ਼ਨ ਤੇ ਤੀਸਰਾ ਸਥਾਨ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਨੇ ਪ੍ਰ੍ਰਪਤ ਕੀਤਾ।ਵਾਰ ਗਾਇਨ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ।ਭੰਗੜੇ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਅੰਮ੍ਰਿਤਸਰ, ਦੂਸਰਾ ਗੁਰੂ ਨਾਨਦ ਦੇਵ ਯੂਨੀਵਰਸਿਟੀ ਨੇ ਤੇ ਤੀਸਰਾ ਸਥਾਨ ਕਲਚਰਲ ਕਲੱਬ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਟਰਡੀਸ਼ਨਲ ਆਰਟ ਵਿੱਚ ਪੱਖੀ ਬੁਣਨਾ, ਪੀੜ੍ਹੀ ਬੁਣਨਾ, ਛਿੱਕੂ ਬਣਾਉਣਾ, ਫੁਲਕਾਰੀ ਆਦਿ ਦੇ ਮੁਕਾਬਲੇ ਹੋਏ ਇਨਾਂ ਮੁਕਾਬਲਿਆਂ ਵਿਚ ਫੁਲਕਾਰੀ ’ਚ ਸਰੂਪ ਰਾਣੀ ਕਾਲਜ ਨੇ ਪਹਿਲਾ, ਦੂਸਰਾ ਸਥਾਨ ਖਾਲਸਾ ਕਾਲਜ ਨੇ ਅਤੇ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
     PUNJ2301201918ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਮਹਿਤਾਬ ਸਿੰਘ ਏ.ਡੀ.ਸੀ.ਪੀ ਹਾਜ਼ਰ ਹੋਏ।ਉਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।ਇਸ ਤਰ੍ਹਾਂ ਦੇ ਯੂਵਕ ਮੇਲੇ ਨੌਜਵਾਨਾਂ ਵਿੱਚ ਊਰਜਾ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਮੇਲਿਆਂ ਵਿਚ ਹੀ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ।  ਡਾ ਮਹਿਤਾਬ ਸਿੰਘ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਨੂੰ ਇਸ ਤਰ੍ਹਾਂ ਦੇ ਮੇਲੇ ਲਗਾਤਾਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਇਨ੍ਹਾਂ ਮੇਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣ।
    ਅੰਤ ਵਿੱਚ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯੁਵਾ ਪੀੜ੍ਹੀ ਨੂੰ ਇਸ ਤਰ੍ਹਾਂ ਦੇ ਮੇਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਯੁਵਕ ਮੇਲੇ ਵਿਚ ਸੁਖਰਾਜ ਸਿੰਘ ਏ.ਸੀ.ਪੀ ਹੈਡਕੁਆਟਰ, ਸੈਮਸਨ ਮਸੀਹ ਕੋਆਰਡੀਨੇਟਰ, ਸ੍ਰੀਮਤੀ ਖੁਸ਼ਪਾਲ ਕੌਰ, ਸ੍ਰੀਮਤੀ ਬਲਜੀਤ ਕੌਰ, ਚਮਨ ਲਾਲ ਆਦਿ ਹਾਜ਼ਰ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply