Saturday, April 20, 2024

ਮਾੜੀ ਕੰਬੋਕੇ ਵਿਖੇ ਸ਼ਹੀਦਾਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

PPN09091417
ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਪਿੰਡ ਮਾੜੀ ਕੰਬੋਕੇ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਸ਼ਹੀਦ ਬਾਬਾ ਸੁੱਖ ਸਿੰਘ ਜੀ ਮਾੜੀ ਕੰਬੋਕੇ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟ ਦਾ ਸਲਾਨਾ ਜੋੜ ਮੇਲਾ ਪਿੰਡ ਮਾੜੀ ਕੰਬੋਕੇ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਰੇ 10:00 ਵਜੇ ਦੇ ਕਰੀਬ ਰੱਖੇ ਗਏ ਚਾਰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦਿਵਾਨ ਸਜਾਏ ਗਏ। ਦੀਵਾਨ ਵਿੱਚ ਰਾਗੀ, ਢਾਡੀ, ਕਵੀਸ਼ਰੀ ਅਤੇ ਇਤਿਹਾਸਕਾਰਾਂ ਨੇ ਪਹੁੰਚੀ ਹੋਈ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਸਮੇਂ ਪਹੁੰਚੇ ਹਲਕਾ ਵਲਟੋਹਾ ਦੇ ਐਮ.ਐਲ.ਏ. ਪz.: ਵਿਰਸਾ ਸਿੰਘ ਵਲਟੋਹਾ ਨੇ ਸ਼ਹੀਦਾਂ ਦੀ ਕੁਰਬਾਨੀ ਤੇ ਚਾਨਣਾ ਪਾਉਂਦਿਆਂ ਆਖਿਆ ਕਿ ਇਹ ਸਨ ਮਹਾਨ ਯੋਧੇ ਜਿੰਨ੍ਹਾਂ ਨੇ ਮੱਸੇ ਰੰਗੜ ਦਾ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਕਾਰਨ ਸਿਰ ਕੱਟ ਕੇ ਬੀਕਾਨੇਰ ਦੇ ਜੰਗਲਾਂ ਵਿੱਚ ਬੁੱਢਾ ਜੋੜ ਵਿਖੇ ਪੇਸ਼ ਕੀਤਾ ਸੀ। ਉਨ੍ਹਾਂ ਨੇ ਇਸ ਮੌਕੇ ਸੰਗਤਾਂ ਨੂੰ ਸ਼ਹੀਦਾਂ ਤੋਂ ਸੇਧ ਲੈ ਕੇ ਗੁਰੂ ਵਾਲੇ ਬਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਹੁੰਚੇ ਬਾਬਾ ਸੁਰਜੀਤ ਸਿੰਘ ਕੈਰੋਂ ਵਾਲੇ, ਬਾਬਾ ਮੋਜੀ ਦਾਸ ਕੰਬੋਕੇ ਵਾਲੇ, ਬਾਬਾ ਹਰਭਜਨ ਸਿੰਘ ਬਾਉਲੀ ਸਾਹਿਬ ਕੰਬੋਕੇ ਵਾਲੇ, ਬਾਬਾ ਚਤਰ ਸਿੰਘ ਜੀ ਜਨਮ ਅਸਥਾਨ ਸ਼ਹੀਦ ਬਾਬਾ ਸੁੱਖਾ ਸਿੰਘ ਕੰਬੋਕੇ ਵਾਲੇ, ਬਾਬਾ ਪ੍ਰਿਤਪਾਲ ਸਿੰਘ ਮਿੰਟੂ, ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਵਾਲੇ ਉਚੇਚੇ ਤੌਰ ਤੇ ਪਹੁੰਚੇ। ਸ਼ਾਮੀ ਦਿਵਾਨ ਦੀ ਸਮਾਪਤੀ ਮੌਕੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਦਾ ਬਾਬਾ ਬਲਵਿੰਦਰ ਸਿੰਘ ਹੈਡ ਗ੍ਰੰਥੀ ਮਾੜੀ ਕੰਬੋਕੇ ਅਤੇ ਸਟੇਜ ਸੈਕਟਰੀ ਸਤਨਾਮ ਸਿੰਘ ਕੰਬੋਕੇ ਵੱਲੋਂ ਧੰਨਵਾਦ ਕੀਤਾ ਗਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply