Thursday, March 28, 2024

200 ਯੂਨਿਟ ਦੀ ਮੁਆਫੀ ਸਬੰਧੀ ਐਕਸੀਅਨ ਜੰਡਿਆਲਾ ਨੂੰ ਮਿਲਿਆ ਆਰ.ਐਮ.ਪੀ.ਆਈ ਦਾ ਵਫਦ

ਜੰਡਿਆਲਾ ਗੁਰੂ, 24 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗਰੀਬ ਵਰਗ ਨੂੰ 200 ਯੂਨਿਟ ਮਹੀਨਾ ਬਿਜਲੀ ਦੇ ਬਿੱਲ ਦੀ ਛੋਟ PUNJ2403201904ਕਾਂਗਰਸ ਸਰਕਾਰ ਵਲੋਂ ਬੰਦ ਕਰ ਦਿੱਤੇ ਜਾਣ `ਤੇ ਗਰੀਬ ਵਰਗ ਦੇ ਲੋਕਾਂ ਦੇ ਘਰਾਂ ਦੇ ਹਜਾਰ ਰੁਪਏ ਬਿੱਲ ਆਉਣ ਕਰ ਕੇ ਉਨਾਂ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ।ਜਿਸ ਕਰਕੇ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ।
 ਇਸੇ ਹੀ ਸਬੰਧ ਵਿਚ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਦਾ ਡੈਪੂਟੇਸ਼ਨ ਸਰਾਏ ਰੋਡ ਜੰਡਿਆਲਾ ਗੁਰੂ ਐਕਸੀਅਨ ਨੂੰ ਉਨ੍ਹਾਂ ਦੇ ਦਫਤਰ `ਚ ਮਿਲਿਆ।ਉਨਾਂ ਨੇੇ ਮਜ਼ਦੂਰਾਂ ਦੇ ਮੁਆਫੀ ਦੇ ਬਿੱਲਾਂ ਤੇ ਕੱਟੇ ਗਏ ਕੁਨੈਕਸ਼ਨਾਂ ਦੇ ਸਬੰਧ ‘ਚ ਗੱਲ ਕੀਤੀ।ਵਫਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੱਤਰ ਨੰਬਰ 135/85 ਮਿਤੀ 1 ਮਾਰਚ 2019 ਰਾਹੀਂ ਗਰੀਬ ਖੱਪਤਕਾਰਾਂ ਦੇ ਬਕਾਇਆ ਬਿੱਲਾਂ `ਤੇ ਰੋਕ ਲਾਉਣ ਲਈ ਜਾਰੀ ਹੋਏ ਸਰਕੂਲਰ ਤਹਿਤ ਕਾਰਵਾਈ ਮੰਗੀ।ਉਨਾਂ ਕਿਹਾ ਕਿ ਗਰੀਬ ਲੋਕਾਂ ਨੂੰ 200 ਯੂਨਿਟ ਦੀ ਮੁਆਫੀ ਵਿਚੋਂ ਬਾਹਰ ਕਰ ਦਿੱਤੇ ਜਾਣ `ਤੇ ਜੋ ਵੱਡੇ-ਵੱਡੇ ਬਿੱਲ ਆਏ ਹਨ ਉਨ੍ਹਾਂ `ਤੇ ਲੀਕ ਮਾਰੀ ਜਾਵੇ ਅਤੇ ਕੱਟੇ ਹੋਏ ਕੁਨੈਕਸ਼ਨ ਬਹਾਲ ਕੀਤੇ ਜਾਣ।ਛੱਜਲਵੱਡੀ ਨੇ ਕਿਹਾ ਕਿ ਗਰੀਬ ਵਰਗ ਨੂੰ 200 ਯੂਨਿਟ ਪ੍ਰਤੀ ਮਹੀਨਾ ਸਕੀਮ `ਚ ਦੁਬਾਰਾ ਸ਼ਾਮਲ ਕੀਤਾ ਜਾਵੇ।
ਇਸ ਮੌਕੇ ਐਕਸੀਅਨ ਜੰਡਿਆਲਾ ਗੁਰੂ ਨੇ ਦੱਸਿਆ ਕਿ ਸਰਕਾਰ ਦੇ 1 ਮਾਰਚ 2019 ਦੇ ਹੁਕਮਾਂ ਮੁਤਾਬਿਕ ਮੁਆਫੀ ਵਿਚੋਂ ਬਾਹਰ ਕੀਤੇ ਗਏ ਪਰਿਵਾਰਾਂ ਕੋਲੋਂ ਸਵੈ ਘੋਸ਼ਣਾ ਪੱਤਰ ਲੈ ਕੇ ਉਨ੍ਹਾਂ ਨੂੰ ਦੁਬਾਰਾ ਮੁਆਫੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਅਤੇ ਮੁਆਫੀ ਕੱਟੇ ਜਾਣ ਕਾਰਨ ਆਏ ਬਿੱਲ ਹੁਣ ਪਾਵਰ ਕਾਮ ਪੀ.ਐਸ.ਪੀ.ਸੀ.ਐਲ ਹੁਣ ਅਗਲੇ ਹੁਕਮਾਂ ਤੱਕ ਨਹੀ ਲਵੇਗਾ ਅਤੇ ਕੱਟੇ ਹੋਏ ਲੋਕਾਂ ਦੇ ਘਰਾਂ ਦੇ ਕੁਨੈਕਸ਼ਨ ਜਲਦੀ ਜੋੜ ਦਿੱਤੇ ਜਾਣਗੇ।
ਇਸ ਮੌਕੇ ਕਾਮਰੇਡ ਹਰਜੀਤ ਸਿੰਘ ਧਾਰੜ, ਸ਼ਿੰਦਰ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਕੈਪਟਨ ਸਿੰਘ ਮਾਨਾਂਵਾਲਾ, ਹਰਦੀਪ ਸਿੰਘ ਆਦਿ ਹਾਜਰ ਸਨ।

Check Also

ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸੀ-ਵਿਜ਼ਲ ਐਪ ਰਾਹੀਂ ਕੀਤੀ ਜਾ ਸਕਦੀ ਹੈ ਸ਼ਿਕਾਇਤ – ਜਿਲ੍ਹਾ ਚੋਣ ਅਧਿਕਾਰੀ

ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – …

Leave a Reply