Saturday, April 20, 2024

ਚੀਫ ਖਾਲਸਾ ਦੀਵਾਨ ਵਲੋਂ 152 ਕਰੋੜ ਦਾ ਬਜ਼ਟ ਪਾਸ

ਅੰਮ੍ਰਿਤਸਰ, 24 ਮਾਰਚ (ਪੰਜਾ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ PUNJ2403201913ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2019-20 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਕੀਤੀ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ ਨੇ ਸਾਲ 2018-19 ਦੇ ਬਜ਼ਟ ਦੀ ਕਾਰਗੁਜ਼ਾਰੀ ਚਾਨਣਾ ਪਾਉਣ ਪਿਛੋ ਸਾਲ 2019-20 ਦਾ ਬਜਟ ਪੇਸ਼ ਕੀਤਾ ਗਿਆ ਜੋ ਕਿ ਸਮੂਹ ਮੈਂਬਰ ਸਾਹਿਬਾਨ ਵਲੋਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਬਹੁਪੱਖੀ ਵਿਕਾਸ ਮੁੱਖੀ, ਆਧੁਨਿਕੀਕਰਨ ਨੀਤੀਆਂ ਨੂੰ ਹੋਰ ਉਤਸ਼ਾਹਜਨਕ ਹੁਲਾਰਾ ਦੇਣ ਵਾਲਾ ਅਤੇ ਸੰਸਥਾ ਦੇ ਸਮੂਹਿਕ ਵਿਕਾਸ ਵੱਲ ਸੇਧਿਤ ਕਰਾਰ ਦਿੱਤਾ ਗਿਆ।
ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਆਪਣੇ ਬਜਟ ਸੰਬੋਧਨ ਵਿਚ ਕਿਹਾ ਕਿ ਪਿਛਲੇ ਸਾਲ ਨਾਲੋਂ ਸਾਲਾਨਾ ਯੋਜਨਾਵਾਂ ਦਾ ਆਕਾਰ ਵਧਾਉਣ ਵਾਲੇ ਬਜਟ ਵਿਚ 23.98 ਕਰੋੜ ਚੀਫ ਖਾਲਸਾ ਦੀਵਾਨ ਅਧੀਨ ਅਦਾਰਿਆਂ ਦੇ ਬਿਲਡਿੰਗ ਉਸਾਰੀ ਅਤੇ ਮੁਰੰਮਤ ਲਈ ਜਿਸ ਵਿਚ 5 ਕਰੋੜ ਸ੍ਰੀ ਗੁਰੁ ਰਾਮਦਾਸ ਐਵੀਨਿਉ, ਅਜਨਾਲਾ ਰੋਡ ਵਿਖੇ ਨਵੇਂ ਅਲਟਰਾ ਮਾਡਰਨ ਸਕੂਲ ਦੀ ਬਿਲਡਿੰਗ ਉਸਾਰੀ  ਲਈ ਰੱਖੇ ਗਏ ਹਨ।
ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਗਏ ਆਦਰਸ਼ ਸਕੂਲਾਂ ਵਿਚ ਚੀਫ ਖਾਲਸਾ ਦੁਆਰਾ 3 ਕਰੋੜ 34 ਲੱਖ ਖਰਚੇ ਜਾਣਗੇ।ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਇਸ ਵਿੱਤੀ ਸਾਲ ਵਿੱਚ 15 ਲੱਖ ਰੁਪਏ ਉਚੇਚੇ ਤੌਰ `ਤੇ ਰੱਖੇ ਗਏ ਹਨ।ਦੀਵਾਨ ਦੇ ਮੁੱਢਲੇ ਸਰੋਕਾਰਾਂ ਵਿਚ ਸ਼ਾਮਲ ਧਰਮ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 20 ਲੱਖ ਅਤੇ ਪੇਂਡੂ ਸਕੂਲਾਂ ਦੀ ਪ੍ਰਗਤੀ ਲਈ 2 ਕਰੋੜ ਰਾਖਵੇਂ ਰੱਖੇ ਗਏ ਹਨ।
ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਮੈਨੇਜਮੈਂਟ  ਵਲੋਂ ਆਪਣੇ ਅਦਾਰਿਆਂ ਨੁੰ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨ ਅਤੇ ਲੌਬੋਰਟਰੀਆਂ, ਲਾਇਬੇ੍ਰਰੀਆਂ ਨੂੰ ਨਵੀਨ ਤਕਨਾਲੋਜੀ ਅਨੁਸਾਰ ਬਣਾਉਣ ਅਤੇ ਹੋਰ ਅਪਗ੍ਰੇਡੇਸ਼ਨ ਦੇ ਟੀਚੇ ਨੂੰ ਸਫਲਤਾਪੂਰਵਕ ਪੂੂਰਿਆਂ ਕੀਤਾ ਜਾਵੇਗਾ।ਉਹਨਾਂ ਬਜਟ 2019-20 ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਲਈ ਸਾਲੋ ਸਾਲ ਉਨਤੀ ਤੇ ਵਿਕਾਸ ਦੀਆਂ ਪੁਲਾਘਾਂ ਤੈਅ ਕਰਨ ਦਾ ਸੂਚਕ ਦਸਿਆ।ਉਹਨਾਂ ਆਸ ਕੀਤੀ ਕਿ ਇਹ ਬਜਟ ਚੀਫ ਖਾਲਸਾ ਦੀਵਾਨ ਦੀ ਭਵਿੱਖੀ ਲੋੜਾਂ ਅਤੇ ਉਮੀਦਾਂ `ਤੇ ਪੂਰੀ ਤਰਾਂ ਖਰਾ ਉਤਰੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply