Tuesday, April 16, 2024

ਪੰਜਾਬ ਰਾਜ ਖੇਡਾਂ ਅੰਡਰ-25 (ਔਰਤਾਂ) ਦਾ ਸ਼ਾਨਦਾਰ ਆਗਾਜ਼

ਭੀਖੀ, 26 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ PUNJ2603201905ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ।24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਚੀਫ਼ ਸਕੱਤਰ ਖੇਡਾਂ ਪੰਜਾਬ ਸੰਜੇ ਕੁਮਾਰ ਨੇ ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ, ਜ਼ਿਲਾ ਪੁਲਿਸ ਮੁਖੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਆਦਿ ਦੀ ਮੌਜੂਦਗੀ ਵਿਚ ਕੀਤਾ।
       ਸੰਜੇ ਕੁਮਾਰ ਨੇ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਰਾਸ਼ਟਰ ਪੱਧਰੀ ਖੇਡਾਂ ਵਾਂਗ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
            ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਇਸ ਸਮਾਗਮ ਵਿਚ ਵੱਡੇ ਪੱਧਰ `ਤੇ ਖਿਡਾਰਨਾ ਭਾਗ ਲੈ ਰਹੀਆਂ ਹਨ, ਜਿਹੜਾ ਕਿ ਬਦਲਦੇ ਸਮਾਜ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਖੇਡਾਂ ਅਜਿਹਾ ਖੇਤਰ ਹੈ ਜਿਥੇ ਚੰਗਾ ਪ੍ਰਦਰਸ਼ਨ ਕਰਨ ਵਾਲਾ ਇਨਸਾਨ ਚੰਗਾ ਮਨੁੱਖ ਵੀ ਬਣਦਾ ਹੈ।
         ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ `ਜੀ ਆਇਆਂ` ਆਖਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਮਾਗਮ ਵਿਚ 2400 ਖਿਡਾਰਨਾਂ ਅਤੇ 400 ਕੋਚ 22 ਜ਼ਿਲਿਆਂ ਤੋਂ 12 ਖੇਡਾਂ ਬਾਕਸਿੰਗ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ, ਜੂਡੋ, ਕੁਸ਼ਤੀ, ਬਾਸਕਿਟਬਾਲ, ਫੁਟਬਾਲ, ਵਾਲੀਬਾਲ, ਹੈਂਡਬਾਲ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ।
       ਸਮਾਗਮ ਦੀ ਸ਼ੁਰੂਆਤ 22 ਜ਼ਿਲਿਆਂ ਦੇ 2400 ਖਿਡਾਰੀਆਂ ਵਲੋਂ ਮਾਰਚ ਪਾਸਟ `ਚ ਭਾਗ ਲੈ ਕੇ ਕੀਤੀ ਗਈ। ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੋੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ।ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਵਲੋਂ ਖੇਡਾਂ ਦਾ ਰਸਮੀ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ।ਸਾਰੇ ਖਿਡਾਰੀਆਂ ਵਲੋਂ ਖੇਡਾਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਅਤੇ ਨੇਪਰੇ ਚਾੜਨ ਸਬੰਧੀ ਸਹੁੰ ਚੱਕੀ ਗਈ।ਮਾਨਸਾ ਦੇ ਪਿੰਡ ਢੈਪਈ ਦੇ ਜੰਮਪਲ ਗਾਇਕ ਕੁਲਵਿੰਦਰ ਬਿੱਲਾ ਨੂੰ ਸੁਣਨ ਲਈ ਬੇਤਾਬ ਸਰੋਤਿਆਂ ਵਲੋਂ ਉਨ੍ਹਾਂ ਦੀਆਂ ਵੰਨਗੀਆਂ ਬਹੁਤ ਹੀ ਪਸੰਦ ਕੀਤੀਆਂ ਗਈਆਂ।ਇਸ ਤੋਂ ਇਲਾਵਾ ਦਿੱਲੀ ਤੋਂ ਆਏ ਪ੍ਰੋਜੈਕਟ ਰਾਗ ਨੇ ਵੱਖ-ਵੱਖ ਕਲਾਕਾਰਾਂ ਦੇ ਗਾਣੇ ਪੇਸ਼ ਕਰਕੇ ਸਮਾਂ ਬੰਨਿਆ।
            ਪ੍ਰੋਫੈਸ਼ਨਲ ਬਾਕਸਿੰਗ ਰਿੰਗ ਲਗਾ ਕੇ ਕੁੜੀਆਂ ਦੀ ਬਾਕਸਿੰਗ ਵੀ ਕਰਵਾਈ ਗਈ।ਇਨ੍ਹਾਂ ਮੁਕਾਬਲਿਆਂ `ਚ ਜ਼ਿਲ੍ਹਾ ਮਾਨਸਾ ਦੀ ਰੀਆ ਪਹਿਲੇ ਅਤੇ ਪਟਿਆਲਾ ਦੀ ਨੀਤੂ ਦੂਜੇ ਸਥਾਨ `ਤੇ ਰਹੀ ਅਤੇ ਇਹ ਮੈਚ ਕੋਚ ਦੀਦਾਰ ਸਿੰਘ ਵਲੋਂ ਕਰਵਾਏ ਗਏ।
           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਐਸ.ਡੀ.ਐਮ ਅਭੀਜੀਤ ਕਪਲਿਸ਼, ਐਸ.ਡੀ.ਐਮ ਆਦਿਤਯ ਢਚਵਾਲ, ਐਸ.ਡੀ.ਐਮ ਲਤੀਫ਼ ਅਹਿਮਦ ਮੌਜੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply