Thursday, March 28, 2024

ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵੱਲੋਂ ਡਾ: ਧਰਮਵੀਰ ਸਿੰਘ ਸਨਮਾਨਿਤ

PPN09091424

ਅੰਮ੍ਰਿਤਸਰ, ੯ ਸਤੰਬਰ (ਜਗਦੀਪ ਸਿੰਘ ਸ’ਗੂ) ੁ ਸੀ.ਬੀ.ਐਸ.ਈ. ਸਕੂਲਾਂ ਦੀ ਸੰਸਥਾ ਸਹੋਦਯਾ ਸਕੂਲਜ਼ ਕੰਪਲੈਕਸ ਦੀ ਅਗਵਾਈ ਵਿੱਚ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮੁਧਾਮ ਨਾਲ ਮਨਾਇਆ ਗਿਆ । ਇਸ ਸੰਬੰਧ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਮੁਖ ਮਹਿਮਾਨ ਵਜੋਂ ਸ਼ਿਕਰਤ ਕੀਤੀ । ਸਮਾਰੋਹ ਦਾ ਆਰੰਭ ਮੁੱਖ ਮਹਿਮਾਨ ਡਾ: ਦਲਜੀਤ ਸਿੰਘ ਚੀਮਾ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਸਥਾਨਕ ਪ੍ਰਧਾਨ ਸz. ਨਿਰਮਲ ਸਿੰਘ, ਮੈਂਬਰ ਇੰਚਾਰਜ ਸz. ਹਰਜੀਤ ਸਿੰਘ, ਸz. ਭਰਪੂਰ ਸਿੰਘ ਅਤੇ ਸz. ਕੁਲਜੀਤ ਸਿੰਘ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੁਆਰਾ ਚਲਾਏ ਜਾਂਦੇ ਸਕੂਲਾਂ, ਕਾਲਜਾਂ ਅਤੇ ਆਦਰਸ਼ ਸਕੂਲਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਅਧਿਆਪਕ ਸਾਹਿਬਾਨ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕ ਉਹ ਸ਼ਿਲਪਕਾਰ ਹਨ ਜਿਹਨਾਂ ਦੇ ਹੱਥਾਂ ਵਿੱਚ ਆ ਕੇ ਕੱਚੀ ਮਿੱਟੀ ਵਰਗੇ ਵਿਦਿਆਰਥੀ ਸੁੰਦਰ ਕਲਾਕ੍ਰਿਤੀਆਂ ਵਿੱਚ ਬਦਲ ਜਾਂਦੇ ਹਨ । ਸਹੋਦਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਹੁੰਦੀ ਹੈ ਇਸਲਈ ਸਾਨੂੰ ਸ਼ਭ ਨੂੰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ ।
ਇਸ ਮੌਕੇ ਸਹੋਦਯਾ ਸਕੂਲਣ ਕੰਪਲੈਕਸ ਅੰਮ੍ਰਿਤਸਰ ਵ’ਲੋਂ ਵਿਦਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਸੀ.ਬੀ.ਐਸ.ਈ. ਅਧੀਨ ਆਉਂਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ 90  ਅਧਿਆਪਕਾਂ ਨੂੰ ਮੁੱਖ ਮਹਿਮਾਨ ਡਾ: ਦਲਜੀਤ ਸਿੰਘ ਚੀਮਾ, ਸਹੋਦਯਾ ਸਕੂਲਜ਼ ਕੰਪਲੈਕਸ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕ ਸ਼ਾਮਲ ਸਨ । ਮੁੱਖ ਮਹਿਮਾਨ ਡਾ: ਦਲਜੀਤ ਸਿੰਘ ਚੀਮਾ ਨੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਪਣੀ ਭੂਮਿਕਾ ਦੇ ਮਹੱਤਵ ਨੂੰ ਸਮਝਣ ਅਤੇ ਇਸਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਸਮਾਰੋਹ ਵਿਵਿੱਚ ਸਿਖਿਆਂ ਮੰਤਰੀ ਵੱਲੋਂ ਆਦਰਸ਼ ਅਧਿਆਪਕ ਦਾ ਸਨਮਾਨ ਡਾ: ਧਰਮਵੀਰ ਸਿੰਘ ਨੇ ਪ੍ਰਾਪਤ ਕੀਤਾ । ਇਸੇ ਹੀ ਸਕੂਲ ਦੀ ਅਧਿਆਪਕਾ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਮੰਜੂ ਨੂੰ ਵਿਦਿਆ ਦੇ ਖੇਤਰ ਵਿੱਚ ਅਹਿਮ ਰੋਲ ਲਈ ਵੀ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਨਵਨੀਤ ਕੌਰ ਨੂੰ ਸੁਚੱਜੇ ਪ੍ਰਬੰਧ ਅਤੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਲਈ ਮੁੱਖ ਮਹਿਮਾਨ ਅਤੇ ਸਹੋਦਯਾ ਦੀ ਸੰਸਥਾ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਵਿੱਚ ਸz. ਰਜਿੰਦਰ ਸਿੰਘ ਮਹਿਤਾ, ਸz. ਜਸਵਿੰਦਰ ਸਿੰਘ ਐਡਵੋਕੇਟ, ਇੰਜੀ: ਨਵਦੀਪ ਸਿੰਘ, ਸਹੋਦਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੇ ਐਡਵਾਈਜ਼ਰ ਸ਼੍ਰੀਮਤੀ ਨੀਰਾ ਸ਼ਰਮਾ, ਸੱਕਤਰ ਸ਼੍ਰੀਮਤੀ ਅਨੀਤਾ ਭੱਲਾ, ਪਿ੍ਰੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply