Thursday, April 18, 2024

ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੱਲੋਂ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਪੰਜ ਲੱਖ ਹੈਕਟੇਅਰ ਭੂਮੀ ਨੂੰ ਕਣਕ-ਝੋਨੇ ਹੇਠੋਂ ਕੱਢਣ ਦੀ ਕੋਸ਼ਿਸ਼ ਕਰਾਂਗੇ – ਮੁੱਖ ਸਕੱਤਰ ਪੰਜਾਬ
ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਵਿਚ ਆ ਰਹੀ ਹਾੜੀ ਦੀ ਮੁੱਖ ਫਸਲ ਕਣਕ ਦੀ ਖਰੀਦ ਅਤੇ ਭੰਡਾਰ PUNJ3003201907ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿਗ ਡਾਇਰੈਕਟਰ ਡੀ.ਵੀ ਪ੍ਰਸ਼ਾਦ ਆਈ.ਏ.ਐਸ ਵੱਲੋਂ ਰਾਜ ਦੇ ਮੁੱਖ ਸਕੱਤਰ ਸਮੇਤ ਖਰੀਦ ਨਾਲ ਸਬੰਧਤ ਹੋਰ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ, ਜਿਸ ਵਿਚ ਉਨਾਂ ਐਫ.ਸੀ.ਆਈ ਵੱਲੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਵਾਅਦਾ ਕਰਦੇ ਕਿਹਾ ਕਿ ਪੰਜਾਬ ਦੇ ਗੁਦਾਮਾਂ ਵਿਚ ਅਨਾਜ ਦੇ ਭੰਡਾਰ ਪਏ ਹੋਣ ਕਾਰਨ ਇਸ ਵਾਰ ਐਫ.ਸੀ.ਆਈ ਕਣਕ ਦੇ ਭੰਡਾਰ ਉਨਾਂ ਰਾਜਾਂ ਵਿਚ ਕਣਕ ਦੀ ਕੋਸਿਸ਼ ਕਰੇਗੀ, ਜਿੱਥੇ ਕਿ ਇਸ ਦੀ ਮੰਗ ਜ਼ਿਆਦਾ ਹੈ।ਉਨਾਂ ਦੱਸਿਆ ਕਿ ਪੰਜਾਬ, ਜੋ ਕਿ ਕੇਂਦਰੀ ਅੰਨ ਭੰਡਾਰ ਵਿਚ 2013-14 ਵਿਚ 43 ਫੀਸਦੀ ਦਾ ਯੋਗਦਾਨ ਪਾਉਂਦਾ ਸੀ, ਪਰ ਇਸ ਵੇਲੇ ਹੋਰ ਰਾਜਾਂ ਵਿਚ ਕਣਕ ਦਾ ਉਤਪਾਦਨ ਵੀ ਹੋਣ ਕਾਰਨ ਪੰਜਾਬ ਦਾ ਕੇਂਦਰੀ ਪੂਲ ਵਿੱਚ ਹਿੱਸਾ 36 ਫੀਸਦੀ ਉਤੇ ਆ ਗਿਆ ਹੈ।
ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਿੱਤ ਵਿਸ਼ਵਜੀਤ ਖੰਨਾ, ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਫੂਡ ਸਪਲਾਈ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਤਾ ਮਿੱਤਰਾ, ਐਫ.ਸੀ.ਆਈ ਦੇ ਜਨਰਲ ਮੈਨੇਜਰ ਅਰਸ਼ਦੀਪ ਸਿੰਘ ਥਿੰਦ, ਵੇਅਰ ਹਾੳੂਸ ਦੇ ਐਮ.ਡੀ ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪਨਸਪ ਦੇ ਐਮ.ਡੀ ਡਾ. ਅਮਰਪਾਲ ਸਿੰਘ, ਮਾਰਕਫੈਡ ਦੇ ਸਹਾਇਕ ਐਮ.ਡੀ ਰਾਹੁਲ ਗੁਪਤਾ, ਰੀਜਨਲ ਮੈਨੇਦਰ ਐਫ.ਸੀ.ਆਈ ਐਮ.ਐਸ ਸਾਰੰਗ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
            ਉਨਾਂ ਦੱਸਿਆ ਕਿ ਕਣਕ ਦੀ ਖਰੀਦ ਲਈ ਪੰਜਾਬ ਨੂੰ 19240 ਕਰੋੜ ਰੁਪਏ ਦੀ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਸਰਕਾਰ ਕਣਕ ਦਾ ਭੁਗਤਾਨ ਨਾਲੋ-ਨਾਲ ਕਿਸਾਨਾਂ ਨੂੰ ਕਰ ਸਕੇਗੀ।ਉਨਾਂ ਦੱਸਿਆ ਕਿ ਹਾੜੀ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜੋ ਕਿ 25 ਮਈ ਤੱਕ ਚੱਲੇਗੀ।ਪੰਜਾਬ ਵਿਚ ਕਣਕ ਦੇ ਭੰਡਾਰ ਸਟੋਰਾਂ ਵਿੱਚ ਵੀ ਪਏ ਹੋਣ ਕਾਰਨ ਉਨਾਂ ਭਰੋਸਾ ਦਿੱਤਾ ਕਿ ਇਸ ਵਾਰ ਕਣਕ ਉਨਾਂ ਰਾਜਾਂ ਵਿਚ ਵੀ ਭੰਡਾਰ ਕਰਨ ਦਾ ਯਤਨ ਕੀਤਾ ਜਾਵੇਗਾ, ਜਿੱਥੇ ਕਿ ਇਸ ਦੀ ਮੰਗ ਜ਼ਿਆਦਾ ਹੈ।ਉਨਾਂ ਦੱਸਿਆ ਕਿ ਪਿਛਲੇ ਸਾਲ 127.06 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਵਾਰ ਸਾਡਾ ਟੀਚਾ 130 ਲੱਖ ਮੀਟਰਕ ਟਨ ਖਰੀਦ ਕਰਨ ਦਾ ਹੈ।
         ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਅਨਾਜ ਭੰਡਾਰ ਕਰਨ ਲਈ ਸਥਾਨ ਦੀ ਵੱਡੇ ਪੱਧਰ ਉਤੇ ਕਮੀ ਹੈ ਅਤੇ ਕੇਂਦਰ ਵਿਚ ਵੀ ਮੰਗ ਘਟੀ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਾਲਾਂ ਵਿਚ ਕਿਸਾਨ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢ ਕੇ ਖੇਤੀ ਵਿਭੰਨਤਾ ਵੱਲ ਲਿਆਂਦਾ ਜਾਵੇ।ਉਨਾਂ ਦੱਸਿਆ ਕਿ ਇਸ ਆਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੇਂਦਰ ਸਰਕਾਰ ਤੇ ਨਾਬਾਰਡ ਨਾਲ ਮਿਲ ਕੇ ਕਰੀਬ 5 ਲੱਖ ਹੈਕਟੇਅਰ ਰਕਬੇ ਨੂੰ ਝੋਨੇ ਦੀ ਥਾਂ ਨਰਮਾ, ਬਾਗ, ਮੱਕੀ ਆਦਿ ਫਸਲਾਂ ਹੇਠ ਲਿਆਉਣ ਦਾ ਯਤਨ ਕਰ ਰਹੇ ਹਾਂ।ਉਨਾਂ ਦੱਸਿਆ ਕਿ ਇਸ ਲਈ ਫੂਡ ਪ੍ਰੋਸੈਸਿੰਗ ਅਤੇ ਖਪਤਾਕਰ ਤੱਕ ਸਪਲਾਈ ਚੇਨ ਬਨਾਉਣ ਦੀ ਲੋੜ ਹੈ, ਜਿਸ ਲਈ ਅਸੀਂ ਖੇਤੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਸਹਾਇਤਾ ਵੀ ਲਵਾਂਗੇ।
      ਐਫ.ਸੀ.ਆਈ ਦੇ ਜਨਰਲ ਮੈਨੇਜਰ ਅਰਸ਼ਦੀਪ ਸਿੰਘ ਥਿੰਦ ਨੇ ਆ ਰਹੇ ਸੀਜ਼ਨ ਵਿਚ ਕਣਕ ਦੀ ਖਰੀਦ, ਭੰਡਾਰ ਅਤੇ ਢੋਆ-ਢੁਆਈ ਨੂੰ ਲੈ ਕੇ ਰਾਜ ਦੀ ਲੋੜਾਂ ਚੇਅਰਮੈਨ ਨਾਲ ਸਾਂਝੀਆਂ ਕੀਤੀਆਂ, ਜਿਸ ਦੇ ਉਤਰ ਵਿੱਚ ਉਨਾਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਇਸ ਬਾਬਤ ਕੋਈ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋੋਂ ਇਲਾਵਾ ਵਧੀਕ ਡਿਪਟੀ ਕਮਿਸ਼ਰ ਵਿਕਾਸ ਵਿਸ਼ੇਸ਼ ਸਾਰੰਗਲ, ਡੀ.ਐਫ.ਸੀ ਲਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply