Thursday, March 28, 2024

ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ ਵਲੋਂ ਲੰਬੇ ਕੇਸਾਂ ਦੇ ਮੁਕਾਬਲੇ ਗਏ

ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵਲੋਂ ਭਾਈ ਹਰਜਿੰਦਰ ਸਿੰਘ ਦੀ ਅਗਵਾਈ `ਚ ਅਮਰ PUNJ3103201907ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 75 ਪਿੰਡਾਂ ਦੇ ਬੱਚਿਆਂ ਦੇ ਲੰਬੇ ਸੁੰਦਰ ਕੇਸਾਂ ਦਾ ਫਾਈਨਲ ਮੁਕਾਬਲਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਦੋ ਗਰੁੱਪ ਦੇ ਮੁਕਾਬਲੇ ਕਰਵਾਏ ਗਏ।ਪਹਿਲੇ ਗਰੁੱਪ ਵਿਚ 16 ਤੋਂ 23 ਸਾਲ ਦੀ ਉਮਰ ਦੇ ਬੱਚਿਆਂ ਦਾ ਮੁਕਾਬਲਾ ਹੋਵੇਗਾ।ਜਿਸ ਦਾ ਪਹਿਲਾ ਇਨਾਮ 21000 ਰੁਪਏ ਜਸਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਆਲੀਕੇ ਕੇਸਾਂ ਦੀ ਲੰਬਾਈ 55.5 ਇੰਚ ਨੇ ਜਿੱਤਿਆ ਦੂਜਾ 11000 ਦਾ ਇਨਾਮ ਵਿਪਨਜੀਤ ਹੋਰ ਪੁੱਤਰੀ ਸਾਧੂ ਸਿੰਘ ਭੁੱਚੋ ਕਲਾਂ ਕੇਸ 55 ਇੰਚ ਲੰਬਾਈ ਨੇ ਜਿੱਤਿਆ ਤੀਜਾ 5100 ਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਢਿਪਾਲੀ ਕੇਸ 54 ਇੰਚ ਲੰਬਾਈ ਚੋਥਾ 2100 ਪਰਵਿੰਦਰ ਸਿੰਘ ਪੁੱਤਰ ਟੇਕ ਸਿੰਘ ਮਾਨਸਾ ਕੇਸਾਂ ਦੀ ਲੰਬਾਈ 53.5 ਇੰਚ ਨੇ ਜਿੱਤਿਆ ਅਤੇ ਦੁਜੇ ਗਰੁੱਪ ਵਿਚ 7 ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਮੁਕਾਬਲਾ ਹੋਇਆ।ਪਹਿਲਾਂ ਇਨਾਮ 11000 ਸੁਖਰਾਜ ਸਿੰਘ ਪੱਤਰ ਜਸਵਿੰਦਰ ਸਿੰਘ ਸਿਰਸੀਵਾਲਾ ਕੇਸਾਂ ਦੀ ਲੰਬਾਈ 48.5 ਦੂਜਾ ਇਨਾਮ 5100 ਪਰਮਵੀਰ ਸਿੰਘ ਪੁੱਤਰ ਮੋਹਨ ਸਿੰਘ, ਤੀਜਾ 2100 ਪ੍ਰਭਜੋਤ ਸਿੰਘ ਪੁੱਤਰ ਰਾਮਰਤਨ ਸਿੰਘ ਨਥਾਣਾ, ਚੋਥਾ 1100 ਅਰਮਾਨਜੋਤ ਸਿੰਘ ਪੁੱਤਰ ਸੁਖਵੀਰ ਸਿੰਘ ਚੱਕ ਮਹਾਰਾਣਾ ਨੇ ਜਿੱਤਿਆ।
                  ਇਸ ਸਮੇਂ ਸਤਨਾਮ ਸਿੰਘ ਛੋਲੋਪਰੀ ਗਿਆਨੀ ਰਾਜਪਾਲ ਸਿੰਘ ਬਾਬਾ ਭਿੰਦਰ ਸਿੰਘ ਪਟਿਆਲਾ ਭਾਈ ਦਵਿੰਦਰ ਸਿੰਘ ਹਨੂੰਮਾਨਗੜ੍ਹ ਸੰਤ ਕ੍ਰਿਸ਼ਨ ਸਿੰਘ ਪੂਹਲੇ ਵਾਲੇ ਸੰਤ ਸੁੰਦਰ ਸਿੰਘ ਪੰਜਗਰਾਈ ਬਲਵੀਰ ਸਿੰਘ ਬੱਛੋਆਣਾ ਭੈਣ ਹਰਜੀਤ ਕੌਰ ਤਰਨਤਾਰਨ ਭਾਈ ਰਘਵੀਰ ਸਿੰਘ ਯੂ.ਕੇ ਅਵਾਜ਼-ਏ-ਕੌਮ ਟੀ.ਵੀ ਕਰਮਜੀਤ ਸਿੰਘ ਬੜੂ ਸਹਿਬ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਜੈਬ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਮਾਂ ਵਰਿੰਦਰ ਸੋਨੀ ਬਾਬਾ ਅਮ੍ਰਿਤਪਾਲ ਸਿੰਘ ਭੀਖੀ ਆਦਿ ਆਏ ਹੋਏ ਆਗੂਆਂ ਨੇ ਬੱਚਿਆਂ ਨੂੰ ਕੇਸਾਂ ਵਾਰੇ ਜਾਗਰੂਕ ਕੀਤਾ।ਇਸ ਤੋਂ ਇਲਾਵਾ ਹਰ ਬੱਚਾ ਜਿਸ ਨੇ ਵੀ ਭਾਗ ਲਿਆ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
                ਇਸ ਸਮੇਂ ਸੁਖਪਾਲ ਸਿੰਘ ਅਲੀਸ਼ੇਰ, ਭਾਈ ਜੁਗਰਾਜ ਸਿੰਘ ਅਲੀਸ਼ੇਰ, ਗੁਰਸੇਵਕ ਸਿੰਘ ਜਵਾਹਰਕੇ, ਸੁਖਪ੍ਰੀਤ ਸਿੰਘ ਖਿਲਣ, ਅਨਿਲ ਭਾਰਤੀ, ਗੋਰਬ ਭਾਰਤੀ, ਸੁਨਾਮ ਗੁਰਦੀਪ ਸਿੰਘ ਭੀਖੀ, ਗੁਰਵਿੰਦਰ ਸਿੰਘ ਭੀਖੀ ਅਤੇ ਜੀਵਨ ਸਿੰਘ ਭੀਖੀ ਸੁਖਜੀਤ ਕੌਰ ਅਤਲਾ ਸੁਖਚੈਨ ਸਿੰਘ ਅਤਲਾ ਆਦਿ ਹਾਜ਼ਰ ਸਨ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply